विशेषज्ञ सलाहकार विवरण

idea99sheath_blight.jpg
द्वारा प्रकाशित किया गया था ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
पंजाब
2019-09-10 09:43:24

ਝੋਨੇ ਦੀ ਸ਼ੀਥ ਬਲਾਈਟ ਇੱਕ ਉੱਲੀ ਦੀ ਬਿਮਾਰੀ ਹੈ ਜੋ ਪਨੀਰੀ ਲਾਉਣ ਤੋਂ 50-60 ਦਿਨਾਂ ਬਾਅਦ ਫ਼ਸਲ ਦੇ ਗੋਭ ਵਿੱਚ ਹੋਣ ਸਮੇਂ ਨਜ਼ਰ ਆੳੇੁਂਦੀ ਹੈ। ਇਸ ਬਿਮਾਰੀ ਦੀ ਉੱਲੀ ਗੂੜੇ ਭੂਰੇ ਰੰਗ ਦੀਆਂ ਮਘਰੌੜੀਆ (ਸੈਕਲੈਰੋਸ਼ੀਆ) ਦੇ ਰੂਪ ਵਿੱਚ ਮਿੱਟੀ ‘ਚ ਰਲ ਜਾਂਦੀ ਹੈ । ਇਸ ਤੋਂ ਇਲਾਵਾ ਬਹੁਤ ਸਾਰੇ ਨਦੀਨਾਂ ਜਿਵੇਂ ਖੱਬਲ ਘਾਹ, ਮੋਥਾ, ਸਵਾਂਕ ਆਦਿ ਉੱਤੇ ਵੀ ਇਹ ਬਿਮਾਰੀ ਪੱਲਦੀ ਰਹਿੰਦੀ ਹੈ।

ਨਿਸ਼ਾਨੀਆਂ :

ਅਨੁਕੂਲ ਮੌਸਮੀ ਹਾਲਾਤਾਂ ਵਿੱਚ ਪਾਣੀ ਦੀ ਸਤ੍ਹਾ ਤੋਂ ਉੱਪਰ ਬੂਟਿਆਂ ਤੇ ਲੰਬੂਤਰੇ ਹਰੇ ਕੌਡੀਆਂ ਵਰਗੇ ਧੱਬੇ ਪੈ ਜਾਂਦੇ ਹਨ ਜੋ ਕਿ ਇੱਕ ਦੂਜੇ ਨਾਲ ਮਿਲ ਕੇ ਤਣੇ ਦੁਆਲੇ ਸਾਰੀ ਸ਼ੀਥ ਤੇ ਫੈਲ ਜਾਂਦੇ ਹਨ। ਇਸ ਬਿਮਾਰੀ ਦਾ ਅਸਰ ਫ਼ਸਲ ਦੇ ਗੋਭ ਤੋਂ ਲੈ ਕੇ ਸਿੱਟੇ ਨਿਕਲਣ ਤੱਕ ਜ਼ਿਆਦਾ ਹੁੰਦਾ ਹੈ । ਬਿਮਾਰੀ ਨਾਲ ਪ੍ਰਭਾਵਿਤ ਬੂਟੇ ਕਮਜੋਰ ਪੈ ਕੇ ਡਿੱਗ ਪੈਂਦੇ ਹਨ ਜਿਸਦੇ ਨਤੀਜੇ ਵਜੋਂ ਦਾਣੇ ਘੱਟ ਬਣਦੇ ਹਨ।

ਰੋਕਥਾਮ :

  • ਖੇਤਾਂ ਦੇ ਵੱਟਾਂ-ਬੰਨਿਆਂ ਨੂੰ ਖੱਬਲ ਘਾਹ ਅਤੇ ਹੋਰ ਨਦੀਨਾਂ ਤੋਂ ਰਹਿਤ ਰੱਖੋ ਬਿਮਾਰੀ ਦੀ ਉੱਲੀ ਇਨ੍ਹਾਂ ਤੇ ਸਾਰਾ ਸਾਲ ਵੱਧਦੀ-ਫੁੱਲਦੀ ਰਹਿੰਦੀ ਹੈ।
  • ਲੋੜ ਤੋਂ ਜ਼ਿਆਦਾ ਨਾਈਟ੍ਰੋਜਨ ਖਾਦ ਦੀ ਵਰਤੋਂ ਨਾ ਕਰੋ ਕਿਉਂਕਿ ਇਹ ਬੂਟੇ ਨੂੰ ਬਿਮਾਰੀ ਦੀ ਲਾਗ ਲਈ ਅਨੁਕੂਲ ਬਣਾਉਂਦੀ ਹੈ।
  • ਫ਼ਸਲ ਨੂੰ ਸੰਤੁਲਿਤ ਅਤੇ ਲੋੜ ਅਨੁਸਾਰ ਨਾਈਟ੍ਰੋਜਨ ਖਾਦ ਪਾਉਣ ਲਈ ਪੱਤਾ ਰੰਗ ਚਾਰਟ ਦੀ ਵਰਤੋਂ ਕਰੋ।
  • ਪਨੀਰੀ ਲਾਉਣ ਤੋਂ 50-60 ਦਿਨਾਂ ਬਾਅਦ ਫਸਲ ਦੀ ਗੋਭ ਸਥਿਤੀ ਵੇਲੇ ਆਪਣੀ ਫਸਲ ਦਾ ਲਗਾਤਾਰ ਨਿਰੀਖਣ ਕਰਦੇ ਰਹੋ। ਜੇਕਰ ਫ਼ਸਲ ਦੀ ਗੋਭ ਦੀ ਸਥਿਤੀ ਵੇਲੇ ਬਿਮਾਰੀ ਦੀਆਂ ਨਿਸ਼ਾਨੀਆਂ ਦਿੱਸਣ ਤਾਂ ਉਸੇ ਵਕਤ 80 ਗ੍ਰਾਮ ਨਟੀਵੋ ਜਾਂ 200 ਮਿ.ਲਿ. ਐਮੀਸਟਾਰ ਟੋਪ 325 ਤਾਕਤ /ਫੋਲੀਕਰ 25 ਤਾਕਤ /ਟਿਲਟ 25 ਤਾਕਤ/ ਮੋਨਸਰਨ 250 ਤਾਕਤ ਨੂੰ 200 ਲਿਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਛਿੜਕਾਅ ਕਰੋ ।
  • ਲੋੜ ਪੈਣ ਤੇ ਦੁਬਾਰਾ ਫਿਰ 15 ਦਿਨਾਂ ਦੇ ਵਕਫੇ ਤੇ ਹੋਰ ਛਿੜਕਾਅ ਦੁਹਰਾਓ।
  • ਉੱਲੀਨਾਸ਼ਕਾਂ ਤੋਂ ਚੰਗੇ ਨਤੀਜੇ ਲੈਣ ਲਈ ਅਤੇ ਬਿਮਾਰੀ ਦੀ ਰੋਕਥਾਮ ਯਕੀਨੀ ਬਣਾਉਣ ਲਈ ਹਮੇਸ਼ਾ ਛਿੜਕਾਅ ਦਾ ਰੁੱਖ ਬੂਟਿਆਂ ਦੇ ਮੁੱਢਾਂ ਵੱਲ ਕਰੋ।