विशेषज्ञ सलाहकार विवरण

idea99water-ak.jpg
द्वारा प्रकाशित किया गया था ਰਿਤੂ ਭੰਗੂ
पंजाब
2020-07-04 13:20:07

 ਪਾਣੀ ਦਾ ਪ੍ਰਬੰਧ

ਸਿੱਧੀ ਬਿਜਾਈ ਕੀਤੇ ਝੋਨੇ ਨੂੰ ਪਹਿਲਾ ਪਾਣੀ 21 ਦਿਨਾਂ ਬਾਦ ਲਗਾਓ| ਕਈ ਕਿਸਾਨ ਵੀਰ ਛੋਟੇ ਝੋਨੇ ਨੂੰ ਪਾਣੀ ਲਗਾ ਦਿੰਦੇ ਹਨ ਜਿਸ ਕਾਰਣ ਤਾਪਮਾਨ ਵੱਧ ਹੋਣ ਨਾਲ ਖੇਤ ਵਿਚ ਖੜ੍ਹਾ ਪਾਣੀ ਝੋਨੇ ਨੂੰ ਝਟਕਾ ਦਿੰਦਾ ਹੈ ਅਤੇ ਬੂਟੇ ਮੱਚ ਜਾਂਦੇ ਹਨ| ਵੱਧ ਪਾਣੀ ਭਰਨ ਨਾਲ ਝੋਨੇ ਦਾ ਫੁਟਾਰਾ ਵੀ ਸਹੀ ਨਹੀਂ ਹੁੰਦਾ ਅਤੇ ਬੂਟੇ ਮੁਰਝਾ ਜਾਂਦੇ ਹਨ| ਕਿਸਾਨ ਵੀਰ ਜੋ ਝੋਨੇ ਦੀ ਸਿੱਧੀ ਬਿਜਾਈ ਕਰ ਚੁਕੇ ਹਨ ਉਹ ਖੇਤ ਨੂੰ ਪਹਿਲਾ ਪਾਣੀ 21 ਦਿਨਾਂ ਬਾਦ ਲਗਾਉਣ| ਇਹ ਪਾਣੀ ਮੌਸਮ ਦੇ ਹਿਸਾਬ ਨਾਲ 30 ਦਿਨਾਂ ਤੱਕ ਵੀ ਲਗਾਇਆ ਜਾ  ਸਕਦਾ ਹੈ| ਪਹਿਲਾ ਪਾਣੀ ਲਗਾਉਣ ਤੋਂ 5-10  ਦਿਨਾਂ ਤੱਕ ਹਲਕੀ ਸਿੰਚਾਈ ਕਰਨੀ ਚਾਹੀਦੀ ਹੈ ਤਾਂ ਜੋ ਖੇਤ ਗਿਲਾ ਰਹੇ| ਧਿਆਨ ਰੱਖਣਾ ਹੈ ਕਿ ਘਟੋ ਘੱਟ 30-35 ਦਿਨਾਂ ਤੱਕ ਖੇਤ ਗਿੱਲਾ ਰੱਖੋ ਤਾਂ ਜੋ ਖੇਤ ਵਿਚ ਤਰੇੜਾਂ ਨਾ ਪੈਣ| ਇਸ ਤੋਂ ਬਾਦ ਜ਼ਮੀਨ ਦੀ ਕਿਸਮ ਅਤੇ ਮੌਸਮ ਦੇ ਹਿਸਾਬ ਨਾਲ ਅਗਲੀ ਸਿੰਚਾਈ ਕਰੋ| ਝੋਨੇ ਨੂੰ ਪਾਣੀ ਸੁਕਾ ਕੇ ਲਗਾਓ, ਇਸ ਤਰਾਂ ਕਰਨ ਨਾਲ ਪਾਣੀ ਦੀ ਬੱਚਤ ਵੀ ਹੁੰਦੀ ਹੈ ਅਤੇ ਨਦੀਨਾਂ ਦੀ ਸਮੱਸਿਆ ਵੀ ਘੱਟ ਆਉਂਦੀ ਹੈ| ਝੋਨੇ ਨੂੰ ਆਖਰੀ ਪਾਣੀ ਕੱਟਣ ਤੋਂ 10 ਦਿਨ ਪਹਿਲਾ ਲਾਓ, ਇਸ ਤਰਾਂ ਕਰਨ ਨਾਲ 25-30% ਪਾਣੀ ਦੀ ਬੱਚਤ ਕੀਤੀ ਜਾ ਸਕਦੀ ਹੈ|  

ਝੋਨੇ ਦੀ ਸਿੱਧੀ ਬਿਜਾਈ ਨੂੰ ਕਾਮਯਾਬ ਬਣਾਉਣ ਵਿਚ ਖਾਦਾਂ ਅਤੇ ਪਾਣੀ ਦਾ ਸਹੀ ਪ੍ਰਬੰਧ ਕਰਨਾ ਬਹੁਤ ਜਰੂਰੀ ਹੈ| ਇਸ ਨਾਲ ਫ਼ਸਲ ਵੀ ਵਧੀਆ ਹੋਵੇਗੀ ਅਤੇ ਮੁਨਾਫ਼ਾ ਵੀ ਵੱਧ ਹੋਵੇਗਾ| ਫਸਲ ਨੂੰ ਸਹੀ ਸਮੇ ਖਾਦ ਅਤੇ ਪਾਣੀ ਦੀ ਲੋੜ ਨੂੰ ਪੂਰਾ ਕਰਨਾ ਹੀ ਇਕ ਸਫ਼ਲ ਕਿਰਸਾਨੀ ਦੀ ਕੂੰਜੀ ਹੈ|