विशेषज्ञ सलाहकार विवरण

idea99DSC_0461.jpg
द्वारा प्रकाशित किया गया था ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
पंजाब
2019-04-04 11:10:08

ਪੰਜਾਬ ਸੂਡੈਕਸ ਚਰ੍ਹੀ 4

ਪੰਜਾਬ ਵਿੱਚ ਚਰ੍ਹੀ ਗਰਮੀਆਂ ਦੇ ਚਾਰਿਆਂ ਦੀ ਇੱਕ ਮਹੱਤਵਪੂਰਨ ਫ਼ਸਲ ਹੈ ਅਤੇ ਗਰਮੀਆਂ ਵਿੱਚ ਇਸ ਦੀ ਕਾਸ਼ਤ ਕੁੱਲ ਚਾਰਿਆਂ ਹੇਠ ਰਕਬੇ ਵਿੱਚੋਂ ਲਗਭਗ 60 ਪ੍ਰਤੀਸ਼ਤ ਰਕਬੇ ਵਿੱਚ ਕੀਤੀ ਜਾਂਦੀ ਹੈ।

  • ਪੰਜਾਬ ਸੂਡੈਕਸ ਚਰ੍ਹੀ 4 ਦੇ ਪੌਦੇ ਉਚੇ ਅਤੇ ਪੱਤੇ ਚੌੜੇ ਹੁੰਦੇ ਹਨ।
  • ਟਾਂਡਿਆ ਵਿਚ ਮਿਠਾਸ ਦੀ ਮਾਤਰਾ ਵੀ ਕਾਫੀ ਹੁੰਦੀ ਹੈ।
  • ਇਸ ਕਿਸਮ ਨੂੰ ਲਾਲ ਧੱਬਿਆਂ ਦੀ ਬਿਮਾਰੀ ਬਹੁਤ ਘੱਟ ਲੱਗਦੀ ਹੈ।
  • ਇਸ ਕਿਸਮ ਦੀ ਵੇਲੇ ਸਿਰ ਬੀਜੀ ਫ਼ਸਲ, ਗਰਮੀਆਂ ਵਿੱਚ 445 ਕੁਇੰਟਲ ਹਰਾ ਚਾਰਾ, ਪ੍ਰਤੀ ਏਕੜ ਦੇ ਜਾਂਦੀ ਹੈ।

ਬਿਜਾਈ ਦਾ ਸਮਾਂ : ਅਪ੍ਰੈਲ  ਦੇ ਆਖ਼ਰੀ ਹਫ਼ਤੇ ਤੋਂ ਮਈ ਦੇ ਅੰਤ ਤੱਕ

ਬੀਜ ਦੀ ਮਾਤਰਾ : 15 ਕਿਲੋ ਬੀਜ ਪ੍ਰਤੀ ਏਕੜ

ਬਿਜਾਈ ਦਾ ਢੰਗ : ਬਿਜਾਈ 30 ਸੈਂਟੀਮੀਟਰ ਵਿੱਥ ਤੇ ਕਤਾਰਾਂ ਵਿੱਚ ਚੰਗੀ ਵੱਤਰ ਵਿੱਚ ਕਰੋ।

ਬੀਜ  ਦੀ  ਸੋਧ:  ਬੀਜ  ਨੂੰ  10  ਮਿਲੀਲਿਟਰ   ਸਲੇਅਰ  30  ਐਫ਼  ਐਸ (ਥਾਇਆਮੀਥੌਕਸਮ) ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਸੋਧੋ।

ਖਾਦਾਂ :

  • ਘੱਟ ਬਾਰਸ਼ ਵਾਲੇ ਜਾਂ ਬਰਾਨੀ ਇਲਾਕੇ - 20 ਕਿਲੋ ਨਾਈਟ੍ਰੋਜਨ (44 ਕਿਲੋ ਯੂਰੀਆ)
  • ਮੀਂਹ ਵਾਲੇ ਜਾਂ ਸੇਂਜੂ ਇਲਾਕਿਆਂ - 20 ਕਿਲੋ ਨਾਈਟ੍ਰੋਜਨ (44 ਕਿਲੋ ਯੂਰੀਆ) ਦੇ ਨਾਲ 8 ਕਿਲੋ ਫਾਸਫੋਰਸ (50 ਕਿਲੋ ਸਿੰਗਲ ਸੁਪਰਫਾਸਫੇਟ)
  • ਚਰ੍ਹੀ ਦੀਆਂ ਦੂਜੀਆਂ ਕਟਾਈਆਂ ਲਈ ਪਹਿਲੀ ਸਿੰਚਾਈ ਤੋਂ ਤੁਰੰਤ ਪਿਛੋਂ 40 ਕਿਲੋ ਨਾਈਟ੍ਰੋਜਨ (88 ਕਿਲੋ ਯੂਰੀਆ) ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉ।

ਸਿੰਚਾਈ  : ਅਪ੍ਰੈਲ  ਤੋਂ ਜੂਨ ਤੱਕ 3-4 ਪਾਣੀ

  • ਬਰਸਾਤ ਦੇ ਮੌਸਮ ਵਿੱਚ 1-2 ਪਾਣੀ (ਬਾਰਿਸ਼ ਅਨੁਸਾਰ)
  • ਖੇਤ ਵਿਚ ਜਲ ਨਿਕਾਸ ਦਾ ਪ੍ਰਬੰਧ ਜ਼ਰੂਰੀ ਕਰੋ।

ਕਟਾਈ  : ਚਰ੍ਹੀ ਨੂੰ ਕੱਟਣ ਤੋਂ ਘੱਟੋ ਘੱਟ ਇਕ ਹਫ਼ਤਾ ਪਹਿਲਾਂ ਪਾਣੀ ਲਾਓ।

  • ਸੂਡੈਕਸ ਚਰ੍ਹੀ ਦਾ ਪਹਿਲਾ ਲੌਅ-ਬਿਜਾਈ ਤੋਂ 55 ਤੋਂ 65 ਦਿਨਾਂ ਪਿਛੋਂ ਤਿਆਰ 
  • ਬਾਕੀ ਲੋਅ 35-40 ਦਿਨਾਂ ਦੇ ਫਰਕ ਨਾਲ ਲਏ ਜਾ ਸਕਦੇ ਹਨ।