विशेषज्ञ सलाहकार विवरण

idea99potato_fruit.jpg
द्वारा प्रकाशित किया गया था ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
पंजाब
2019-12-26 13:54:15

ਸਬਜ਼ੀਆਂ ਅਤੇ ਬਾਗਬਾਨੀ ਦੀ ਖੇਤੀ ਲਈ ਸੁਝਾਅ ਹੇਠ ਦੱਸੇ ਅਨੁਸਾਰ ਹਨ:

ਸਬਜ਼ੀਆਂ
  • ਆਲੂਆਂ ਦੀ ਫ਼ਸਲ ਦਾ ਲਗਾਤਾਰ ਸਰਵੇਖਣ ਕਰੋ। ਜੇਕਰ ਫਸਲ ਤੇ ਪਿਛੇਤੇ ਝੁਲਸ ਰੋਗ ਦਾ ਹਮਲਾ ਨਜ਼ਰ ਆਵੇ ਤਾਂ 700 ਗ੍ਰਾਮ ਰਿਡੋਮਿਲ ਗੋਲਡ/ ਕਰਜਟ ਐਮ 8/ ਸੈਕਟਿਨ ਜਾਂ 250 ਮਿਲੀਲਿਟਰ ਰੀਵਸ ਜਾਂ 200 ਮਿਲੀਲਿਟਰ ਈਕੂਏਸ਼ਨ ਪੋ੍ਰ ਨੂੰ 250-350 ਲਿਟਰ ਪਾਣੀ ਵਿੱਚ ਪਾਕੇ 10 ਦਿਨਾਂ ਦੇ ਵਕਫੇੇ ਤੇ ਛਿੜਕਾਅ ਕਰੋ। ਵਿਸ਼ਾਣੂੰ ਰੋਗ ਤੋਂ ਪ੍ਰਭਾਵਿਤ ਪੱਤੇ ਝੁਰੜ ਮੁਰੜ ਹੋ ਜਾਂਦੇ ਹਨ, ਇਨ੍ਹਾਂ ਬੂਟਿਆਂ ਨੁੰ ਸਮੇਤ ਆਲੂ ਪੁੱਟ ਕੇ ਨਸ਼ਟ ਕਰ ਦਿਉ ਜਾਂ ਦੱਬ ਦਿਉ। ਧੱਫੜੀ ਰੋਗ ਤੋਂ ਬਚਾਅ ਲਈ ਆਲੂ ਪੈਣ ਤੋਂ ਬਾਅਦ ਫਸਲ ਨੂੰ ਸੋਕਾ ਨਾ ਲੱਗਣ ਦਿਓ। ਖੀਰੇ ਦੀ ਫਸਲ ਦੀ ਬੀਜਾਈ ਸੁਰੰਗਾ ਹੇਠ ਕੀਤੀ ਜਾ ਸਕਦੀ ਹੈ।

ਬਾਗਬਾਨੀ

  • ਛੋਟੇ ਸਦਾਬਹਾਰ ਫ਼ਲਦਾਰ ਬੂਟਿਆਂ ਨੂੰ ਠੰਡ ਅਤੇ ਕੋਰੇ ਤੋਂ ਬਚਾਉਣ ਲਈ ਸ਼ੌਰੇ ਕਰੋ ਅਤੇ ਹਲਕੀਆਂ ਸਿੰਚਾਈਆਂ ਕਰਦੇ ਰਹੋ । ਸਾਰੇ ਪੱਤਝੜੀ ਫ਼ਲਦਾਰ ਬੂਟਿਆਂ ਨੂੰ ਰੂੜੀ ਵਾਲੀ ਖ਼ਾਦ ਦਸੰਬਰ ਮਹੀਨੇ ਵਿੱਚ ਪਾ ਦਿਉ । ਪੱਤਝੜੀ ਫ਼ਲਾਂ ਜਿਵੇਂਕਿ ਨਾਸ਼ਪਾਤੀ, ਆੜੂ, ਅਲੂਚਾ, ਅੰਗੂਰ ਆਦਿ ਦੇ ਨਵੇਂ ਬਾਗ ਲਗਾਉਣ ਦੀ ਤਿਆਰੀ ਸ਼ੁਰੂ ਕਰ ਦਿਉ ।
  • ਬੇਰਾਂ ਵਿਚ ਫ਼ਲਾਂ ਦਾ ਕੇਰਾ ਰੋਕਣ ਲਈ ਨੈਫ਼ਥਲੀਨ ਐਸਿਟਿਕ ਐਸਿਡ (ਐੱਨ.ਏ.ਏ.) 15 ਗ੍ਰਾਮ ਪ੍ਰਤੀ 500 ਲਿਟਰ ਪਾਣੀ ਦਾ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ ।ਐੱਨ.ਏ.ਏ. ਨੂੰ ਪਾਣੀ ਵਿਚ ਮਿਲਾਉਣ ਤੋਂ ਪਹਿਲਾਂ ਥੋੜੀ ਜਿਹੀ ਅਲਕੋਹਲ ਵਿਚ ਘੋਲ ਲਵੋ ।