विशेषज्ञ सलाहकार विवरण

idea993_new_crop.jpg
द्वारा प्रकाशित किया गया था ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
पंजाब
2019-10-17 10:18:13

ਆਉਣ ਵਾਲੇ ਦਿਨਾਂ ਵਿੱਚ ਕਿਸਾਨ ਵੀਰਾਂ ਨੂੰ ਝੋਨੇ ਦੀ ਕਟਾਈ ਅਤੇ ਨਰਮੇ ਦੀ ਚੁਗਾਈ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। 

  • ਤੇਲਬੀਜ: ਇਹ ਸਮਾਂ ਗੋਭੀ ਸਰ੍ਹੋਂ ਦੀਆਂ ਕਿਸਮਾਂ ਜੀ ਐਸ ਸੀ 7, ਜੀ ਐਸ ਸੀ 6 ਹਾਇਓਲਾ ਪੈਕ 401, ਜੀ ਐਸ ਐਲ 2 ਅਤੇ ਜੀ ਐਸ ਐਲ 1 ਦੀ ਬਿਜਾਈ ਲਈ ਢੁੱਕਵਾਂ ਹੈ।
  • ਇਸ ਸਮੇਂ ਰਾਇਆ ਦੀਆਂ ਕਿਸਮਾਂ ਗਿਰਿਰਾਜ, ਆਰ ਐਲ ਸੀ 3, ਪੀ ਬੀ ਆਰ 357, ਪੀ ਬੀ ਆਰ 210, ਪੀ ਬੀ ਆਰ 97 ਅਤੇ ਪੀ ਬੀ ਆਰ 91 ਦੀ ਬਿਜਾਈ ਵੀ ਸ਼ੁਰੂ ਕਰ ਲਵੋ।
  • ਚਾਰੇ: ਇਹ ਸਮਾਂ ਬਰਸੀਮ ਅਤੇ ਸਫਤਲ ਦੀ ਬਿਜਾਈ ਲਈ ਢੁੱਕਵਾਂ ਹੈ। ਪਹਿਲੇ ਲੋਅ ਤੋਂ ਵਧੇਰੇ ਝਾੜ ਪ੍ਰਾਪਤ ਕਰਨ ਲਈ ਬਰਸੀਮ ਅਤੇ ਸਫਤਲ ਵਿੱਚ ਸਰ੍ਹੋਂ ਅਤੇ ਜਵੀਂ ਨੂੰ ਰਲਾ ਕੇ ਬੀਜੋ।
  • ਕਣਕ: ਕਣਕ ਦੀ ਫ਼ਸਲ ਦੀ ਬਿਜਾਈ ਲਈ ਤਿਆਰੀ ਸ਼ੁਰੂ ਕਰ ਲਵੋ। ਇਨ੍ਹਾਂ ਦਿਨਾਂ ਵਿੱਚ ਰੌਣੀ ਕਰ ਲਵੋ।