विशेषज्ञ सलाहकार विवरण

idea99crops.jpg
द्वारा प्रकाशित किया गया था ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
पंजाब
2019-05-10 10:28:37

  • ਕਿਸਾਨਾਂ ਨੂੰ ਸਲਾਹ ਦਿੱਤੀ ਹੈ ਕਿ ਅਗਲੇ ਸਾਲ ਲਈ ਕਣਕ ਦਾ ਕਰਨਾਲ ਬੰਟ ਰੋਗ ਮੁਕਤ ਬੀਜ ਸੰਭਾਲੋ।
  • ਝੋਨੇ ਦੀਆਂ ਘੱਟ ਸਮੇਂ ਵਿੱਚ ਪੱਕਣ ਵਾਲੀ ਕਿਸਮਾਂ ਦਾ ਹੀ ਬੀਜ ਖ੍ਰੀਦੋ।
  • ਝੋਨੇ ਦੀ ਸਿੱਧੀ ਬਿਜਾਈ ਨੂੰ ਤਰਜੀਹ ਦਿਓ।
  • ਕਿਸਾਨ ਵੀਰਾਂ ਨੂੰ ਕਣਕ ਦੇ ਨਾੜ ਨੂੰ ਅੱਗ ਨਾ ਲਾਉਣ ਸਗੋਂ ਖੇਤ ਵਿੱਚ ਹੀ ਵਾਹੁਣ ਦੀ ਸਲਾਹ ਦਿੱਤੀ ਜਾਂਦੀ ਹੈ। ਜਿੱਥੇ  ਅੱਗ ਲਗਾਉਣ ਨਾਲ ਵਾਤਾਵਰਣ  ਖਰਾਬ ਹੋਣ ਨਾਲ ਮਿੱਟੀ ਦੀ ਪੌਸ਼ਟਿਕਤਾ ਘੱਟਦੀ ਹੈ ,ਉਥੇ  ਨਾੜ ਖੇਤ ਵਿੱਚ ਵਾਹੁਣ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਵੱਧਦੀ ਹੈ।
  • ਨਰਮਾ: ਇਹ ਸਮਾਂ ਨਰਮੇ ਦੀ ਬਿਜਾਈ ਲਈ ਢੁਕਵਾਂ ਹੈ।ਨਰਮੇ ਦੀਆਂ ਬੀ. ਟੀ. ਕਿਸਮਾਂ ਵਿੱਚ ਪੀਏਯੂ ਬੀ ਟੀ 1 ਅਤੇ ਗੈਰ ਬੀ. ਟੀ. ਕਿਸਮਾਂ ਵਿੱਚ ਐਫ 2228, ਐਫ 2383, ਐਲ ਐਚ 2108, ਐਲ ਐਚ 2076 ਅਤੇ ਐਲ ਐਚ ਐਚ 144 ਬੀਜੋ।
  • ਕਮਾਦ:  ਆਉਣ ਵਾਲੇ 2-3  ਦਿਨਾਂ  ਦੌਰਾਨ ਖੁਸ਼ਕ ਮੌਸਮ ਨੂੰ ਧਿਆਨ ਵਿੱਚ ਰੱਖਦੇ  ਹੋਏ ਕਿਸਾਨ ਵੀਰਾਂ ਨੂੰ 7 ਤੋਂ  12 ਦਿਨਾਂ ਦੇ ਵਕਫ਼ੇ ਤੇ ਕਮਾਦ ਨੂੰ ਪਾਣੀ ਦਿੰਦੇ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ। ਮੋਢੀ ਫ਼ਸਲ ਨੂੰ 65 ਕਿਲੋ ਯੂਰੀਆ ਪ੍ਰਤੀ ਏਕੜ ਪਾਉ। ਖਾਦਾਂ ਪਾਉਣ ਤੋਂ  ਬਾਅਦ ਖੇਤ ਨੂੰ ਪਾਣੀ ਦੇ ਦਿਓ। ਪਾਣੀ ਦੀ ਬੱਚਤ ਲਈ ਗੰਨੇ ਦੀਆਂ ਲਾਈਨਾਂ ਵਿਚਕਾਰ 20-25 ਕੁੰ.  ਪ੍ਰਤੀ ਏਕੜ  ਦੇ ਹਿਸਾਬ ਨਾਲ ਝੋਨੇ ਦੀ ਪਰਾਲੀ ਜਾਂ  ਗੰਨੇ ਦੀ ਪੱਤੀ ਵਿਛਾ ਦੇਵੋ।
  • ਕਮਾਦ ਦੀ ਫਸਲ ਨੂੰ ਅਗੇਤੀ ਫੋਟ ਦੇ ਗੜੰੂਅੇ  ਤੋਂ ਬਚਾਉਣ ਲਈ ਟਰਾਈਕੋਗਰਾਮਾ ਕਿਲੋਨਸ  (ਮਿੱਤਰ ਕੀੜੇ)  ਰਾਹੀਂ ਸੱਤ ਦਿਨ ਪਹਿਲਾਂ ਪ੍ਰਜੀਵੀ ਕਿਿਰਆ  ਕੀਤੇ ਕੌਰਸਾਇਰਾ ਦੇ ਤਕਰੀਬਨ 20,000 ਆਂਡੇ ਪ੍ਰਤੀ ਏਕੜ ਦੇ ਹਿਸਾਬ ਨਾਲ 10 ਦਿਨ ਦੇ ਫਰਕ ਨਾਲ ਵਰਤੋ।
  • ਚਾਰਾ: ਗੈਰ ਫ਼ਲੀਦਾਰ ਅਤੇ ਫ਼ਲੀਦਾਰ ਚਾਰੇ ਜਿਵੇਂ ਕਿ ਮੱਕੀ+ਰਵਾਂਹ ਰਲਾ ਕੇ ਬੀਜੋ, ਇਸ ਤਰ੍ਹਾਂ ਜ਼ਿਆਦਾ ਪੌਸ਼ਟਿਕ ਚਾਰਾ ਮਿਲੇਗਾ। ਚਾਰੇ ਦੇ ਚੰਗੇ ਵਾਧੇ ਲਈ ਕੁਝ ਵਕਫ਼ੇ ਬਾਅਦ ਲਗਾਤਾਰ ਪਾਣੀ ਦਿਉ।