विशेषज्ञ सलाहकार विवरण

idea99late_blight.jpeg
द्वारा प्रकाशित किया गया था ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਪੰਜਾਬ
पंजाब
2019-12-27 10:55:18

ਮਾਹਿਰਾਂ ਵੱਲੋਂ ਆਲੂ ਦੀ ਫ਼ਸਲ ਨੂੰ ਪਿਛੇਤੇ ਝੁਲਸ ਰੋਗ ਤੋਂ ਬਚਾਉਣ ਲਈ ਸੁਝਾਅ:

  • ਪੀ.ਏ.ਯੂ. ਦੇ ਪੌਦਾ ਰੋਗ ਵਿਭਾਗ ਦੇ ਵਿਗਿਆਨੀਆਂ ਵੱਲੋਂ ਬੀਤੇ ਦਿਨੀਂ ਆਲੂਆਂ ਦੀ ਕਾਸ਼ਤ ਲਈ ਜਾਣੇ ਜਾਂਦੇ ਖੇਤਰਾਂ ਦੇ ਸਰਵੇਖਣ ਦੌਰਾਨ ਹੁਸ਼ਿਆਰਪੁਰ (ਆਦਮਵਾਲ, ਹਰਿਆਣਾ, ਮੋਹਾਨ), ਰੋਪੜ (ਜਗਤਪੁਰ, ਸ਼ਾਮਪੁਰਾ) ਅਤੇ ਗੁਰਦਾਸਪੁਰ (ਛੋਟੇਪੁਰ, ਉਮਰਪੁਰਾ) ਆਦਿ ਇਲਾਕਿਆਂ ਵਿੱਚ ਆਲੂ ਉਪਰ ਝੁਲਸ ਰੋਗ ਦੀਆਂ ਨਿਸ਼ਾਨੀਆਂ ਵੇਖਣ ਵਿੱਚ ਆਈਆਂ ਹਨ।
  • ਦਸੰਬਰ ਮਹੀਨੇ ਮੀਂਹ ਪੈਣ ਨਾਲ ਆਲੂਆਂ ਦੇ ਝੁਲਸ ਰੋਗ ਲਈ ਮੌਸਮ ਅਨੁਕੂਲ ਹੋਣ ਕਾਰਨ ਇਸ ਦੇ ਵਾਧੇ ਦੇ ਆਸਾਰ ਹੋ ਸਕਦੇ ਹਨ। ਪੌਦਾ ਰੋਗ ਵਿਭਾਗ ਦੇ ਮੁਖੀ ਡਾ. ਨਰਿੰਦਰ ਸਿੰਘ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਹੈ ਕਿ ਇਨ੍ਹਾਂ ਹਾਲਤਾਂ ਵਿੱਚ ਜੇਕਰ ਬਿਮਾਰੀ ਦੀਆਂ ਨਿਸ਼ਾਨੀਆਂ ਦਿਸਣ ਤਾਂ ਉੱਲੀਨਾਸ਼ਕ ਜਿਵੇਂ ਕਿ ਇੰਡੋਫਿਲ ਐੱਮ 45 ਦੀ ਥਾਂ ਤੇ ਅੰਤਰਪ੍ਰਵਾਹੀ ਉੱਲੀਨਾਸ਼ਕਾਂ ਜਿਵੇਂ ਕਿ ਰਿਡੋਮਿਲ ਗੋਲਡ ਜਾਂ ਕਰਜ਼ੇਟ ਐੱਮ-8 ਜਾਂ ਸੈਕਟਿਨ 60 ਡਬਲਯੂ ਜੀ 700 ਗ੍ਰਾਮ ਪ੍ਰਤੀ ਏਕੜ ਜਾਂ ਰੀਵਸ 250 ਐੱਸ ਸੀ 250 ਮਿਲੀਲਿਟਰ ਜਾਂ ਈਕੂਏਸ਼ਨ ਪ੍ਰੋ 200 ਮਿਲੀਲਿਟਰ ਪ੍ਰਤੀ ਏਕੜ 250-350 ਲਿਟਰ ਪਾਣੀ ਵਿੱਚ ਘੋਲ ਕੇ ਇਕਸਾਰ ਸਪਰੇਅ ਕਰਨ । ਜੇਕਰ ਮੌਸਮ ਇਸੇ ਤਰ੍ਹਾਂ ਹੀ ਅਨੁਕੂਲ ਰਹਿੰਦਾ ਹੈ ਤਾਂ 10 ਦਿਨਾਂ ਦੇ ਵਕਫੇ ਤੇ ਦੁਬਾਰਾ ਸਪਰੇਅ ਕਰਨੀ ਚਾਹੀਦੀ ਹੈ ।
  • ਉਹਨਾਂ ਇਹ ਵੀ ਦੱਸਿਆ ਕਿ 11-20 ਡਿਗਰੀ ਸੈਟੀਂਗ੍ਰੇਡ ਤਾਪਮਾਨ ਅਤੇ 90 ਪ੍ਰਤੀਸ਼ਤ ਤੋਂ ਵੱਧ ਨਮੀ ਵਿੱਚ ਇਸ ਬਿਮਾਰੀ ਦਾ ਅਚਾਨਕ ਵਾਧਾ ਹੋ ਸਕਦਾ ਹੈ ਕਿਉਂਕਿ ਪੰਜਾਬ ਵਿੱਚ ਕਾਸ਼ਤ ਹੋਣ ਵਾਲੀਆਂ ਆਲੂ ਦੀਆਂ ਕਿਸਮਾਂ ਇਸ ਰੋਗ ਦਾ ਟਾਕਰਾ ਕਰਨ ਦੀ ਘੱਟ ਸਮਰੱਥਾ ਰੱਖਦੀਆਂ ਹਨ। ਇਸਲਈ ਇਸ ਰੋਗ ਤੋਂ ਬਚਾਅ ਲਈ ਕਿਸਾਨਾਂ ਨੂੰ ਸੁਚੇਤ ਹੋ ਕੇ ਆਪਣੀ ਆਲੂਆ ਦੀ ਫ਼ਸਲ ਦਾ ਲਗਾਤਾਰ ਸਰਵੇਖਣ ਕਰਦੇ ਰਹਿਣਾ ਚਾਹੀਦਾ ਹੈ ।