ਇਸ ਮਹੀਨੇ ਸਦਾਬਹਾਰ ਫ਼ਲਦਾਰ ਬੂਟਿਆਂ ਨੂੰ ਸੋਕੇ ਅਤੇ ਜ਼ਿਆਦਾ ਗਰਮੀ ਤੋਂ ਬਚਾਅ ਲਈ ਨਵੇਂ ਲਗਾਏ ਬੂਟਿਆਂ ਨੂੰ ਲਗਾਤਾਰ ਹਲਕੀ ਸਿੰਚਾਈ ਕਰਦੇ ਰਹੋ ਅਤੇ ਹੇਠਾਂ ਵਾਲੇ ਭਾਗ 'ਤੇ ਨਿਕਲ ਰਹੀਆਂ ਸ਼ਾਖਾਵਾਂ ਨੂੰ ਤੋੜਦੇ ਰਹੋ। ਆੜੂ ਅਤੇ ਅਲੂਚਾ ਦੇ ਵਧੀਆ ਅਕਾਰ ਦੇ ਫ਼ਲ ਲੈਣ ਇੰਨਾਂ ਨੂੰ ਵਿਰਲੇ ਕਰਨ ਲਈ ਫ਼ਲਾਂ ਵਿਚਕਾਰ 10-15 ਸੈਂਟੀਮੀਟਰ ਦਾ ਫਾਸਲਾ ਰੱਖ ਕੇ ਵਿਚਲੇ ਫ਼ਲ ਪਹਿਲੇ ਹਫ਼ਤੇ ਤੱਕ ਤੋੜ ਦਿਉ। ਇੰਨਾਂ ਫ਼ਲਾਂ ਦੇ ਵਾਧੇ ਨੂੰ ਵੇਖਦੇ ਹੋਏ 3-4 ਦਿਨਾਂ ਦੇ ਵਖਫੇ 'ਤੇ ਸਿੰਚਾਈ ਕਰਦੇ ਰਹੋ। ਤੇਲੇ ਦੀ ਰੋਕਥਾਮ ਲਈ 1.6 ਮਿ.ਲਿ. ਰੋਗਰ 30 ਤਾਕਤ ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ 15 ਦਿਨ ਦੇ ਵਕਫੇ ਤੇ ਦੋ ਛਿੜਕਾਅ ਕਰੋ। ਫ਼ਲ ਦੀ ਮੱਖੀ ਤੋਂ ਬਚਾਅ ਲਈ ਪੀ.ਏ.ਯੂ. ਫਰੂਟ ਫਲਾਈ ਟਰੈਪ ਦਾ ਇੰਤਜਾਮ ਕਰ ਕੇ ਰੱਖੋ ਤਾਂ ਜੋ ਅਲੂਚੇ ਵਿੱਚ ਇਸ ਮਹੀਨੇ ਦੇ ਅਖੀਰਲੇ ਹਫ਼ਤੇ ਅਤੇ ਆੜੂ ਵਿੱਚ ਮਈ ਦੇ ਪਹਿਲੇ ਹਫ਼ਤੇ ਲਗਾਏ ਜਾ ਸਕਣ। ਨਿੰਬੂ ਜਾਤੀ ਬੂਟਿਆਂ ਤੇ ਸਿੱਲੇ ਅਤੇ ਚੇਪੇ ਦੀ ਰੋਕਥਾਮ ਲਈ 0.4 ਮਿ.ਲਿ. ਕਰੋਕੋਡਾਈਲ ਜਾਂ ਕਨਫੀਡੋਰ 17.8 ਤਾਕਤ ਜਾਂ 0.3 ਗ੍ਰਾਮ ਐਕਟਾਰਾ 25 ਤਾਕਤ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਛਿੜਕਾਅ ਕਰੋ। ਥਰਿੱਪ ਦੇ ਹਮਲੇ ਨੂੰ ਰੋਕਣ ਲਈ 2 ਮਿ.ਲਿ. ਫਾਸਮਾਈਟ 50 ਤਾਕਤ ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਛਿੜਕਾਅ ਕਰੋ। ਜ਼ਿੰਕ ਦੀ ਘਾਟ ਦੂਰ ਕਰਨ ਲਈ 3 ਗ੍ਰਾਮ ਜ਼ਿੰਕ ਸਲਫੇਟ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਛਿੜਕਾਅ ਕਰੋ। ਫ਼ਲਾਂ ਦੇ ਕੇਰੇ ਦੀ ਰੋਕਥਾਮ ਲਈ 1 ਗ੍ਰਾਮ ਬਾਵਿਸਟਨ + 0.01 ਗ੍ਰਾਮ 2,4-ਡੀ ਜਾਂ 2.5 ਮਿ.ਲਿ. ਜ਼ੀਰਮ 27 ਐਸ.ਸੀ. + 0.01 ਗ੍ਰਾਮ 2,4-ਡੀ ਜਾਂ 1 ਮਿ.ਲਿ. ਪ੍ਰੋਪੀਕੋਨਾਜ਼ੋਲ 20 ਈ.ਸੀ. + 0.01 ਗ੍ਰਾਮ 2,4-ਡੀ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਛਿੜਕਾਅ ਕਰੋ।
हम आपके व्यक्तिगत विवरण किसी के साथ साझा नहीं करते हैं।
इस वेबसाइट पर पंजीकरण करते हुए, आप हमारी उपयोग की शर्तें और हमारी गोपनीयता नीति स्वीकार करते हैं।
खाता नहीं है? खाता बनाएं
खाता नहीं है? साइन इन
Please enable JavaScript to use file uploader.