विशेषज्ञ सलाहकार विवरण

idea99punjab_sarkar.png
द्वारा प्रकाशित किया गया था ਵਣ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ, ਪੰਜਾਬ
पंजाब
2019-05-15 16:59:05

ਪੰਜਾਬ ਦੇ ਸਮੂਹ ਨਾਗਰਿਕ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਗਰਮੀਆਂ ਦਾ ਮੌਸਮ ਸ਼ੁਰੂ ਹੋ ਗਿਆ ਹੈ। ਇਸ ਕਰਕੇ ਵਣ ਰਕਬਿਆਂ ਵਿੱਚ ਅੱਗ ਲੱਗਣ ਦਾ ਖਤਰਾ ਵੱਧ ਗਿਆ ਹੈ। ਸੜਕਾਂ, ਨਹਿਰਾਂ, ਡਰੇਨਾਂ ਅਤੇ ਰੇਲ ਪਟੜੀਆਂ ਦੇ ਨਾਲ ਲੱਗਦੇ ਖੇਤਾਂ ਵਿੱਚ ਕਿਸਾਨਾਂ ਵੱਲੋਂ ਕਣਕ ਦੇ ਨਾੜ ਨੂੰ ਅੱਗ ਲਗਾਉਣ ਕਾਰਨ ਨਾਲ ਲੱਗਦੀਆਂ ਵਣ ਸਟਰਿਪਾਂ ਵਿੱਚ ਅੱਗ ਲੱਗਣ ਦਾ ਖ਼ਤਰਾ ਬਹੁਤ ਜ਼ਿਆਦਾ ਹੁੰਦਾ ਹੈ। ਇਸ ਤੋਂ ਇਲਾਵਾ ਰਾਜ ਵਿੱਚ ਬਲਾਕ ਫਾਰੈਸਟ, ਜੰਗਲੀ ਜੀਵ ਸੈਂਚੁਰੀਆਂ ਅਤੇ ਪੰਜਾਬ ਭੂਮੀ ਸੁਰੱਖਿਆ ਐਕਟ, 1900 ਦੀ ਧਾਰਾ 4 / 5 ਅਧੀਨ ਬੰਦ ਰਕਬਿਆਂ ਵਿੱਚ ਬਿਨਾ ਸੋਚੇ-ਸਮਝੇ ਬੀੜੀ-ਸਿਗਰਟ ਦਾ ਟੁਕੜਾ ਸੁੱਟਣ ਨਾਲ, ਸ਼ਹਿਦ ਇਕੱਠਾ ਕਰਨ ਵਾਲਿਆਂ, ਪਸ਼ੂ ਚਾਰਨ ਵਾਲਿਆਂ ਆਦਿ ਵੱਲੋਂ ਅੱਗ ਬਾਲਣ ਨਾਲ ਪਹਾੜੀ ਰਕਬਿਆਂ ਵਿੱਚ ਵੀ ਰੁੱਖਾਂ, ਪਲਾਂਟੇਸ਼ਨਾਂ, ਜੰਗਲੀ ਜੀਵਾਂ, ਕਿਸਾਨਾਂ ਦੀਆ ਫ਼ਸਲਾਂ ਆਦਿ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਜਾਂਦਾ ਹੈ। 

ਇਸ ਲਈ ਆਮ ਜਨਤਾ ਖ਼ਾਸ ਕਰਕੇ ਕਿਸਾਨ ਵੀਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਕਣਕ ਦੇ ਨਾੜ ਨੂੰ ਅੱਗ ਨਾ ਲਗਾਈ ਜਾਵੇ, ਤਾਂ ਜੋ ਨਾਲ ਲੱਗਦੀ ਵਣ ਸੰਪਤੀ ਨੂੰ ਬਚਾਇਆ ਜਾ ਸਕੇ। ਇਸ ਤੋਂ ਇਲਾਵਾ ਬੀੜਾ ਦੇ ਆਸ-ਪਾਸ ਰਹਿਣ ਵਾਲੇ ਵਸਨੀਕਾਂ ਅਤੇ ਕੰਢੀ ਇਲਾਕੇ ਦੇ ਵਸਨੀਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜਾਣੇ-ਅਣਜਾਣੇ ਵਿੱਚ ਬੀੜੀ-ਸਿਗਰਟ ਆਦਿ ਦਾ ਟੁਕੜਾ ਨਾ ਸੁੱਟਿਆ ਜਾਵੇ ਤਾਂ ਜੋ ਵਣ ਸੰਪਤੀ ਅਤੇ ਜੰਗਲੀ ਜੀਵਾਂ ਨੂੰ ਅੱਗਾਂ ਤੋਂ ਬਚਾਇਆ ਜਾ ਸਕੇ। ਬਲਾਕ ਫਾਰੈਸਟ, ਜੰਗਲੀ ਜੀਵ ਸੈਂਚੁਰੀਆਂ, ਕੰਢੀ ਇਲਾਕੇ ਵਿੱਚ ਰੁੱਖਾਂ ਅਧੀਨ ਰਕਬਿਆਂ ਨੂੰ ਅੱਗਾਂ ਤੋਂ ਬਚਾਉਣ ਲਈ ਵਣ ਵਿਭਾਗ, ਪੰਚਾਇਤਾਂ, ਵਣ ਸੁਰੱਖਿਆ ਕਮੇਟੀਆਂ ਨੂੰ ਪੂਰਾ ਸਹਿਯੋਗ ਦੇਣ ਦੀ ਖੇਚਲ ਕੀਤੀ ਜਾਵੇ।

ਇਸ ਤੋਂ ਇਲਾਵਾ ਕੰਢੀ ਇਲਾਕਿਆਂ ਦੇ ਜ਼ਮੀਨ ਮਾਲਕਾਂ ਨੂੰ ਵੀ ਬੇਨਤੀ ਕੀਤੀ ਜਾਂਦੀ ਹੈ ਕਿ ਆਪਣੇ ਰਕਬਿਆਂ ਨੂੰ ਅੱਗਾਂ ਤੋਂ ਬਚਾਉਣ ਲਈ ਢੁੱਕਵੇਂ ਕਦਮ ਉਠਾਏ ਜਾਣ ਅਤੇ ਲੋੜ ਅਨੁਸਾਰ ਵਣ ਵਿਭਾਗ ਦੀ ਮੱਦਦ ਲਈ ਜਾਵੇ। ਜੇਕਰ ਅਚਨਚੇਤ ਕਿਤੇ ਅੱਗ ਲੱਗ ਵੀ ਜਾਂਦੀ ਹੈ ਤਾਂ ਅੱਗ ਨੂੰ ਬੁਝਾਉਣ ਸੰਬੰਧੀ ਆਪਣੇ ਪੱਧਰ 'ਤੇ ਉਪਰਾਲੇ ਕਰਦੇ ਹੋਏ ਉਸ ਇਲਾਕੇ ਦੇ ਵਣ ਵਿਭਾਗ ਦੇ ਸਟਾਫ, ਪੁਲਿਸ, ਮਾਲ ਵਿਭਾਗ, ਫਾਇਰ ਵਿਭਾਗ ਨੂੰ ਵੀ ਸੂਚਿਤ ਕਰਨ ਦੇ ਨਾਲ-ਨਾਲ ਸੰਬੰਧਿਤ ਵਣ ਮੰਡਲ ਨੂੰ ਵੀ ਸੂਚਿਤ ਕਰੋ।

ਜ਼ਿਲ੍ਹਾ ਵਾਰ ਅੱਗਾਂ ਦੀ ਰੋਕਥਾਮ ਲਈ ਸੰਪਰਕ ਕਰਨ ਲਈ ਨੰਬਰ ਹੇਠ ਲਿਖੇ ਅਨੁਸਾਰ ਹਨ:

ਜ਼ਿਲ੍ਹਾ ਵਣ ਮੰਡਲ ਸੰਪਰਕ ਨੰ:
ਰੂਪਨਗਰ ਰੂਪਨਗਰ 01881-222231
ਹੁਸ਼ਿਆਰਪੁਰ ਹੁਸ਼ਿਆਰਪੁਰ 01882-250715
ਨਵਾਂ ਸ਼ਹਿਰ ਐਟ ਗੜ੍ਹਸ਼ੰਕਰ 01884-2820715
ਦਸੂਹਾ 01883-283007
ਐਸ.ਏ.ਐਸ. ਨਗਰ ਐਸ.ਏ.ਐਸ. ਨਗਰ 0172-2298000
ਜਲੰਧਰ ਜਲੰਧਰ ਐਟ ਫਿਲੌਰ 01826-222537
ਸ਼ਹੀਦ ਭਗਤ ਸਿੰਘ ਨਗਰ ਨਵਾਂ ਸ਼ਹਿਰ ਐਟ ਗੜ੍ਹਸ਼ੰਕਰ 01884-282031
ਕਪੂਰਥਲਾ ਜਲੰਧਰ ਐਟ ਫਿਲੌਰ 01826-222537
ਸੰਗਰੂਰ ਸੰਗਰੂਰ 01672-234293
ਬਰਨਾਲਾ ਸੰਗਰੂਰ 01672-234293
ਮਾਨਸਾ ਮਾਨਸਾ 01652-227280
ਫਤਹਿਗੜ੍ਹ ਸਾਹਿਬ ਪਟਿਆਲਾ 0175-2298000
ਐਸ.ਏ.ਐਸ. ਨਗਰ 0172-2298000
ਗੁਰਦਾਸਪੁਰ ਗੁਰਦਾਸਪੁਰ 01874-22418
ਪਠਾਨਕੋਟ ਪਠਾਨਕੋਟ 0186-2220349
ਲੁਧਿਆਣਾ ਲੁਧਿਆਣਾ 0161-2550089
ਫਿਰੋਜ਼ਪੁਰ ਫਿਰੋਜ਼ਪੁਰ 01632-220698
ਫਾਜ਼ਿਲਕਾ ਸ਼੍ਰੀ ਮੁਕਤਸਰ ਸਾਹਿਬ 01633-262220
ਅੰਮ੍ਰਿਤਸਰ ਅੰਮ੍ਰਿਤਸਰ 0183-2585480
ਬਠਿੰਡਾ ਬਠਿੰਡਾ 0164-2271555
ਤਰਨਤਾਰਨ ਅੰਮ੍ਰਿਤਸਰ 0183-2585480
ਸ਼੍ਰੀ ਮੁਕਤਸਰ ਸਾਹਿਬ ਸ਼੍ਰੀ ਮੁਕਤਸਰ ਸਾਹਿਬ 01633-262220
ਫਰੀਦਕੋਟ ਫਿਰੋਜ਼ਪੁਰ 01632-220698
ਮੋਗਾ ਫਿਰੋਜ਼ਪੁਰ 01632-220697
ਪਟਿਆਲਾ ਪਟਿਆਲਾ 0175-2363852