विशेषज्ञ सलाहकार विवरण

idea992_crops.jpg
द्वारा प्रकाशित किया गया था ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
पंजाब
2019-11-15 10:09:52

ਆਉਣ ਵਾਲੇ ਦਿਨਾਂ ਦੌਰਾਨ ਖੁਸ਼ਕ ਮੌਸਮ ਨੂੰ ਦੇਖਦੇ ਹੋਏ ਕਿਸਾਨ ਵੀਰਾਂ ਹਾੜ੍ਹੀ ਦੀ ਫ਼ਸਲਾਂ ਦੀ ਬਿਜਾਈ ਕਰ ਸਕਦੇ ਹਨ।

ਖੇਤੀ ਫ਼ਸਲਾਂ:
  • ਕਣਕ: ਕਣਕ ਦੀਆਂ ਅਗੇਤੀਆਂ ਕਿਸਮਾਂ ਉੱਨਤ ਪੀ ਬੀ ਡਬਲਿਊ 343, ਪੀ ਬੀ ਡਬਲਿੳ 1 ਜ਼ਿੰਕ, ਪੀ ਬੀ ਡਬਲਿਊ 725, ਪੀ ਬੀ ਡਬਲਿਊ 677, ਐਚ ਡੀ 3086, ਐਚ ਡੀ 2967, ਡਬਲਿਊ ਐਚ 1105 ਅਤੇ ਪੀ ਬੀ ਡਬਲਿਊ 621 ਦੀ ਬਿਜਾਈ ਕਰੋ ।
  • ਕਣਕ ਦੀ ਹੈਪੀ ਸੀਡਰ ਨਾਲ ਬਿਜਾਈ ਨੂੰ ਤਰਜੀਹ ਦਿਓ ।
  • ਕਣਕ ਦੇ 40 ਕਿੱਲੋ ਬੀਜ ਨੂੰ 13 ਮਿ ਲਿ ਰੈਕਸਿਲ ਈਜੀ/ ਓਰੀਅਸ (400ਮਿ ਲਿ: ਪਾਣੀ ਵਿੱਚ ਘੋਲ ਕੇ) ਜਾਂ 40 ਗ੍ਰਾਮ ਟੈਬੂਸੀਡ/ ਸੀਡੈਕਸ / ਐਕਸਜੋਲ ਜਾਂ 120 ਗ੍ਰਾਮ ਵੀਟਾਵੈਕਸ ਪਾਵਰ ਜਾਂ 80 ਗ੍ਰਾਮ ਵੀਟਾ ਵੈਕਸ ਨਾਲ ਸੋਧ ਕੇ ਬੀਜੋ।
  • ਸਿਉਂਕ ਦੇ ਹਮਲੇ ਵਾਲੀਆਂ ਜ਼ਮੀਨਾਂ ਵਿੱਚ ਬੀਜ ਨੂੰ 1 ਗ੍ਰਾਮ ਕਰੂਜਰ 70 ਡਬਲਯੂ ਐਸ ਜਾਂ 2 ਮਿਲੀਲਿਟਰ ਨਿਉਨਿਕਸ 20 ਐਫ ਐਸ ਜਾਂ 4 ਮਿਲੀਲਿਟਰ ਡਰਸਬਾਨ/ਰੂਬਾਨ/ਡਰਮੈਟ 20 ਈ ਸੀ ਪ੍ਰਤੀ ਕਿੱਲੋ ਬੀਜ ਦੇ ਹਿਸਾਬ ਨਾਲ ਸੋਧ ਕੇ ਸੁੱਕਾ ਲਵੋ।ਨਿਉਨਿਕਸ ਨਾਲ ਸੋਧੇ ਬੀਜ ਨੂੰ ਕਾਂਗਿਆਰੀ ਵੀ ਨਹੀਂ ਲਗਦੀ।
  • ਨੀਂਮ ਪਹਾੜੀ ਇਲਾਕਿਆਂ ਵਿੱਚ ਪੀਲੀ ਕੁੰਗੀ ਦਾ ਟਾਕਰਾ ਕਰਨ ਵਾਲੀਆਂ ਕਣਕ ਦੀਆਂ ਕਿਸਮਾਂ ਪੀ ਬੀ ਡਬਲਯੂ 725, ਉੱਨਤ ਪੀ ਬੀ ਡਬਲਯੂ 550, ਪੀ ਬੀ ਡਬਲਯੂ 752, ਡਬਲਯੂ ਐੱਚ ਡੀ 943 ਅਤੇ ਪੀ ਬੀ ਡਬਲਯੂ 660 ਬੀਜੋ।
  • ਤੇਲ ਬੀਜ: ਇਹ ਸਮਾਂ ਗੋਭੀ ਸਰ੍ਹੋਂ ਦੀ ਸਿੱਧੀ ਬਿਜਾਈ ਨਾਲੋਂ ਪਨੀਰੀ ਰਾਹੀਂ ਫ਼ਸਲ ਲਈ ਜ਼ਿਆਦਾ ਲਾਹੇਵੰਦ ਹੈ। ਪਨੀਰੀ ਰਾਹੀਂ ਜੀ ਐਸ ਐਲ-1 ਬੀਜਣ ਲਈ 60 ਦਿਨਾਂ ਦੀ ਉਮਰ ਦੀ ਪਨੀਰੀ ਵਰਤੋ ਅਤੇ ਗੋਭੀ ਸਰ੍ਹੋਂ ਦੀ ਦੋਗਲੀ ਕਿਸਮ ਹਾਇਓਲਾ ਪੀ ਏ ਸੀ 401 ਦੀ 35 ਤੋਂ 40 ਦਿਨਾਂ ਦੀ ਉਮਰ ਦੀ ਪਨੀਰੀ ਵਰਤੋ।
  • ਰਾਇਆ ਦੀਆਂ ਕਿਸਮਾਂ ਗਿਰਿਰਾਜ, ਆਰ ਐਲ ਸੀ 3, ਪੀ ਬੀ ਆਰ 357, ਪੀ ਬੀ ਆਰ 210, ਪੀ ਬੀ ਆਰ 97, ਪੀ ਬੀ ਆਰ 91 ਅਤੇ ਆਰ ਐਲ ਐਮ 619 ਅਤੇ ਅਫਰੀਕਰ ਸਰੋਂ ਦੀ ਕਿਸਮ ਪੀ ਸੀ 6 ਦੀ ਬਿਜਾਈ ਕਰ ਲਵੋ।