विशेषज्ञ सलाहकार विवरण

idea99horticulture.jpg
द्वारा प्रकाशित किया गया था ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
पंजाब
2019-09-05 11:58:25

ਕਿਸਾਨਾਂ ਦੇ ਲਈ ਬਾਗਬਾਨੀ ਅਤੇ ਸਬਜ਼ੀਆਂ ਦੀ ਖੇਤੀ ਸੰਬੰਧੀ ਮਾਹਿਰਾਂ ਦੀਆਂ ਸਲਾਹਾਂ ਹੇਠ ਦਿੱਤੇ ਅਨੁਸਾਰ ਹਨ:

ਬਾਗਬਾਨੀ
  • ਸਦਾ ਹਰੇ ਰਹਿਣ ਵਾਲੇ ਬੂਟੇ ਜਿਵੇਂ ਨਿੰਬੂ ਜਾਤੀ, ਅੰਬ, ਲੀਚੀ, ਅਮਰੂਦ, ਲੁਕਾਠ ਅਤੇ ਚੀਕੂ ਆਦਿ ਲਗਾਉਣ ਲਈ ਬਹੁਤ ਹੀ ਢੁੱਕਵਾਂ ਸਮਾਂ ਹੈ।
  • ਬਾਗਾਂ ਵਿੱਚ ਬਹੁਤ ਦੇਰ ਖੜ੍ਹਾ ਪਾਣੀ ਖਰਾਬੀ ਕਰ ਸਕਦਾ ਹੈ, ਸੋ ਵਾਧੂ ਪਾਣੀ ਕੱਢਣ ਦਾ ਢੁੱਕਵਾਂ ਪ਼੍ਰਬੰਧ ਕਰੋ।
  • ਨਿੰਬੂ ਜਾਤੀ ਦੇ ਪੈਰ ਗਲ੍ਹਣ ਦੇ ਰੋਗ ਨੂੰ ਰੋਕਣ ਲਈ ਸੋਡੀਅਮ ਹਾਈਪੋਕਲੋਰਾਈਟ (5%) ਨੂੰ 10 ਲਿਟਰ ਪਾਣੀ ਵਿਚ ਘੋਲ ਕੇ ਪ਼੍ਰਤੀ ਬੂਟੇ ਦੇ ਹਿਸਾਬ ਨਾਲ ਬੂਟਿਆਂ ਦੀ ਛੱਤਰੀ ਹੇਠ ਮਿੱਟੀ ਅਤੇ ਮੁੱਖ ਤਣਿਆਂ ਨੂੰ ਗੜੁੱਚ ਕਰੋ।
  • ਨਿੰਬੂ ਜਾਤੀ ਦੇ ਫਲਾਂ ਵਿੱਚ ਫ਼ਲ ਦੀ ਮੱਖੀ ਦੀ ਰੋਕਥਾਮ ਲਈ ਅਗਸਤ ਦੇ ਦੂਜੇ ਹਫਤੇ 16 ਪੀ.ਏ.ਯੂ. ਫਰੂਟ ਫਲਾਈ ਟਰੈਪ ਪ੍ਰਤੀ ਏਕੜ ਦੇ ਹਿਸਾਬ ਨਾਲ ਲਗਾਉ ਅਤੇ ਲੋੜ ਪੈਣ ਤੇ ਦੁਬਾਰਾ ਟਰੈਪ ਲਾਓ। ਅਮਰੂਦਾਂ ਦੇ ਬਾਗਾਂ ਵਿੱਚੋਂ ਫ਼ਲ ਦੀ ਮੱਖੀ ਨਾਲ ਗ੍ਰਸਤ ਫ਼ਲਾਂ ਨੂੰ ਇੱਕਠਾ ਕਰਕੇ ਡੂੰਘਾ ਦਬਾ ਦਿਉ ।

ਸਬਜ਼ੀਆਂ

  • ਇਹ ਸਮਾਂ ਮੁੱਖ ਮੌਸਮ ਦੀ ਗੋਭੀ ਦੀ ਲਵਾਈ ਲਈ ਢੁਕਵਾਂ ਹੈ। ਗਾਜਰ, ਬਰੋਕਲੀ, ਚੀਨੀ ਗੋਭੀ ਦੀ ਬੀਜਾਈ ਲਈ ਵੀ ਢੁੱਕਵਾਂ ਸਮਾਂ ਹੈ।
  • ਚੱਲ ਰਿਹਾ ਮੌਸਮ ਮਿਰਚਾਂ ਦੇ ਫ਼ਲਾਂ ਦੇ ਗਾਲ੍ਹੇ ਲਈ ਢੁਕਵਾਂ ਹੈ। ਇਸ ਕਰਕੇ ਮਿਰਚਾਂ ਦੀ ਫ਼ਸਲ ਤੇ 250 ਮਿਲੀਲਿਟਰ ਫੌਲੀਕਰ ਜਾਂ 750 ਗ੍ਰਾਮ ਇੰਡੋਫਿਲ ਐਮ-45 ਜਾਂ ਬਲਾਈਟੌਕਸ ਨੂੰ 250 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ 10 ਦਿਨਾਂ ਦੇ ਵਕਫੇ 'ਤੇ 3-4 ਛਿੜਕਾਅ ਸਾਫ਼ ਮੌਸਮ ਹੋਣ ਤੇ ਕਰੋ।