ਮੁੱਖ ਪੰਜ ਢੰਗ ਅਪਣਾ ਕੇ ਫ਼ਲਦਾਰ ਬੁਟਿਆਂ ਦੀ ਪਨੀਰੀ ਤਿਆਰ ਕਰੋ
ਬੀਜ ਰਾਹੀਂ:- ਪਪੀਤਾ, ਫਾਲਸਾ ਅਤੇ ਜਾਮੁਨ ਦਾ ਬੀਜ ਤਿਆਰ ਕਰਨ ਲਈ ਜੜ੍ਹ-ਮੱੁਢ ਤਿਆਰ ਕਰਨ ਦਾ ਸਭ ਤੋਂ ਵਧੀਆ ਤਰੀਕਾ ਬੀਜ ਰਾਹੀਂ ਹੈ। ਬੀਜ ਤੋਂ ਤਿਆਰ ਕੀਤੇ ਬੂਟਿਆਂ ਨੂੰ ਬਿਮਾਰੀ ਘੱਟ ਲੱਗਦੀ ਹੈ ।
ਕਲਮਾਂ ਰਾਹੀ:- ਅੰਗੂਰ ਅਤੇ ਅਨਾਰ ਦਾ ਨਸਲੀ ਵਾਧਾ ਕਲਮਾਂ ਰਾਹੀਂ ਕੀਤਾ ਜਾਂਦਾ ਹੈ।ਇਸ ਲਈ 15-20 ਸੈਂਟੀਮੀਟਰ ਲੰਬੀ ਇਕ ਸਾਲ ਪੁਰਾਣੀ ਟਾਹਣੀ ਜੋ ਪੈਨਸਲ ਦੀ ਮੋਟਾਈ ਦੀ ਹੋਵੇ ਅਤੇ 3-5 ਅੱਖਾਂ ਵਾਲੀ ਨੂੰ ਕਲਮ ਦੇ ਤੌਰ ਤੇ ਵਰਤਿਆ ਜਾ ਸਕੇ।
ਵਾਯੂ ਦਾਬ/ਗੁੱਟੀ :- ਇਸ ਢੰਗ ਨਾਲ ਲੀਚੀ ਦੇ ਬੂਟੇ ਨੂੰ ਤਿਆਰ ਕੀਤਾ ਜਾ ਸਕਦਾ ਹੈ।ਇਕ ਸਾਲ ਪੁਰਾਣੀ ਟਾਹਣੀ ਦੇ ਸਿਰੇ ਵੱਲੋਂ ਇੱਕ ਫੁੱਟ ਪਿੱਛੇ ਨੂੰ 2.5 ਸੈਟੀਮੀਟਰ ਗੋਲਾਈ ਵਿੱਚ ਛਿੱਲੜ ਉਤਾਰ ਦਿਓ ਅਤੇ ਇਸ ਨੂੰ ਸਫੈਗਨਮ ਘਾਹ ਨਾਲ ਢੱਕ ਕੇ ਪੋਲੀਥੀਨ ਵਿੱਚ ਲਪੇਟ ਕੇ ਪਾਸਿਆਂ ਤੋਂ ਕੱਸ ਕੇ ਬੰਨ੍ਹ ਦਿਓ।3-4 ਹਫਤਿਆਂ ਬਾਅਦ ਕੱਟੇ ਹਿੱਸੇ ਤੇ ਜੜ੍ਹਾਂ ਨਿਕਲ ਆਉਦੀਆਂ ਹਨ।ਇਸ ਟਾਹਣੀ ਨੂੰ ਬੂਟੇ ਤੋਂ ਅਲੱਗ ਕਰਕੇ ਨਰਸਰੀ ਵਿੱਚ ਲਗਾ ਦਿੱਤਾ ਜਾਂਦਾ ਹੈ।ਬਾਰਾਮਾਸੀ ਨਿੰਬੂ ਦੇ ਬੂਟੇ ਵੀ ਇਸ ਵਿਧੀ ਰਾਹੀਂ ਤਿਆਰ ਕੀਤੇ ਜਾ ਸਕਦੇ ਹਨ ।
ਟੀ-ਬਡਿੰਗ :- ਇਸ ਵਿਧੀ ਦੁਆਰਾ ਕਿੰਨੂ, ਨਾਖ, ਆੜੂ ਅਤੇ ਬੇਰ ਦੇ ਬੂਟੇ ਵਪਾਰਕ ਪੱਧਰ ਤੇ ਤਿਆਰ ਕੀਤੇ ਜਾ ਸਕਦੇ ਹਨ ਅਤੇ ਪੈਨਸਲ ਦੀ ਮੋਟਾਈ ਦਾ ਜੜ੍ਹ ਮੱੁਢ ਬੂਟਾ ਵਰਤਿਆ ਜਾ ਸਕਦਾ ਹੈ।
ਪੈਚ-ਬਡਿੰਗ:- ਅਮੂਰਦ ਦੇ ਬੂਟੇ ਇਸ ਵਿਧੀ ਦੁਆਰਾ ਤਿਆਰ ਕੀਤੇ ਜਾਂਦੇ ਹਨ। ਇਸ ਵਿਧੀ ਲਈ ਪਿੱਤਰ ਬੂਟਿਆਂ ਦੀ ਸ਼ਾਖ ਤੇ ਇਕ ਆਇਤਕਾਰ ਛਿੱਲੜ ਦਾ ਟੁਕੜਾ ਅੱਖ ਸਮੇਤ ਵਰਤਿਆ ਜਾਂਦਾ ਹੈ।
ਜੀਭ ਗ੍ਰਾਫਟਿੰਗ:- ਇਸ ਵਿਧੀ ਦੁਆਰਾ ਆੜੂ,ਨਾਖ ਅਤੇ ਅਲੂਚੇ ਦਾ ਬੂਟਾ ਤਿਆਰ ਕੀਤਾ ਜਾ ਸਕਦਾ ਹੈ।
ਸਾਈਡ ਗ੍ਰਾਫਟਿੰਗ:- ਵਪਾਰਿਕ ਪੱਧਰ ਤੇ ਅੰਬ ਦੇ ਬੂਟੇ ਤਿਆਰ ਕਰਨ ਲਈ ਇਹ ਤਰੀਕਾ ਬਹੁਤ ਵਧੀਆ ਹੈ।
ਹੋਰ ਜਾਣਕਾਰੀ ਲਈ ਸੰਪਰਕ ਕਰੋ: ਗੁਰਤੇਗ ਸਿੰਘ: 98150-98883
हम आपके व्यक्तिगत विवरण किसी के साथ साझा नहीं करते हैं।
इस वेबसाइट पर पंजीकरण करते हुए, आप हमारी उपयोग की शर्तें और हमारी गोपनीयता नीति स्वीकार करते हैं।
खाता नहीं है? खाता बनाएं
खाता नहीं है? साइन इन
Please enable JavaScript to use file uploader.
GET - On the Play Store
GET - On the App Store