अद्यतन विवरण

4374-pau.jpg
द्वारा प्रकाशित किया गया था PAU, Ludhiana
2018-07-13 07:15:43

ਪੀਏਯੂ ਵਿਖੇ ਨੌਜਵਾਨ ਕਿਸਾਨਾਂ ਦਾ ਤਿਮਾਹੀ ਸਿਖਲਾਈ ਕੋਰਸ

ਪੀਏਯੂ ਦੇ ਨਿਰਦੇਸ਼ਕ ਪਸਾਰ ਸਿੱਖਿਆ ਵੱਲੋਂ ਪੰਜਾਬ ਦੇ ਪਿੰਡਾਂ ਦੇ ਨੌਜਵਾਨਾਂ ਕਿਸਾਨਾਂ ਲਈ ਸਰਬਪੱਖੀ ਖੇਤੀ ਸਿਖਲਾਈ ਦਾ ਤਿੰਨ ਮਹੀਨਿਆਂ ਦਾ ਕੋਰਸ ਲਗਾਇਆ ਜਾ ਰਿਹਾ ਹੈ । ਇਸ ਕੋਰਸ ਵਿੱਚ 20 ਤੋਂ 40 ਸਾਲ ਦੀ ਉਮਰ ਦੇ ਪੰਜਾਬ ਦੇ ਨੌਜਵਾਨ ਸ਼ਾਮਿਲ ਹੋ ਸਕਦੇ ਹਨ ।

ਇਸ ਬਾਰੇ ਦੱਸਦਿਆਂ ਨਿਰਦੇਸ਼ਕ ਪਸਾਰ ਸਿੱਖਿਆ ਡਾ. ਜਸਕਰਨ ਸਿੰਘ ਮਾਹਲ ਨੇ ਦੱਸਿਆ ਕਿ ਪੰਜਾਬ ਵਿੱਚ ਖੇਤੀ ਨੂੰ ਵਿਿਗਆਨਕ ਲੀਹਾਂ ਉੱਪਰ ਤੋਰਨ ਦੇ ਸਿੱਟੇ ਵਜੋਂ ਇਹ ਕੋਰਸ ਪੀਏਯੂ ਦੇ ਪਸਾਰ ਸਿੱਖਿਆ ਵਿਭਾਗ ਵੱਲੋਂ ਲਗਾਇਆ ਜਾਂਦਾ ਹੈ । ਇਸ ਵਿੱਚ ਸਿਿਖਆਰਥੀ ਨੂੰ ਖੇਤੀ ਨਾਲ ਸੰਬੰਧਤ ਵੱਖ-ਵੱਖ ਪਹਿਲੂਆਂ ਤੋਂ ਇਲਾਵਾ ਇਸ ਕਿੱਤੇ ਨੂੰ ਲਾਹੇਵੰਦ ਬਨਾਉਣ ਲਈ ਸਹਾਇਕ ਧੰਦਿਆਂ ਬਾਰੇ ਵੀ ਸਿਖਲਾਈ ਦਿੱਤੀ ਜਾਂਦੀ ਹੈ । ਇਸ

ਦੌਰਾਨ ਮਾਹਿਰ ਵਿਿਗਆਨੀ ਆਪਣੀਆਂ ਖੋਜਾਂ ਅਤੇ ਲੱਭਤਾਂ ਨਾਲ ਜੁੜੇ ਅਨੁਭਵ ਸਿਿਖਆਰਥੀਆਂ ਨਾਲ ਸਾਂਝੇ ਕਰਦੇ ਹਨ । ਉਹਨਾਂ ਇਹ ਵੀ ਦੱਸਿਆ ਕਿ ਇਸ ਕੋਰਸ ਵਿੱਚ ਦਾਖਲਾ ਲੈਣ ਦੇ ਚਾਹਵਾਨ ਨੌਜਵਾਨ ਕਿਸਾਨ ਅਰਜ਼ੀਆਂ ਲਈ ਫਾਰਮ ਆਪਣੇ ਜ਼ਿਲ੍ਹੇ ਦੇ ਕ੍ਰਿਸ਼ੀ ਵਿਿਗਆਨ ਕੇਂਦਰਾਂ ਜਾਂ ਪੀਏਯੂ ਦੇ ਕੈਰੋਂ ਕਿਸਾਨ ਘਰ ਤੋਂ ਪ੍ਰਾਪਤ ਕਰ ਸਕਦੇ ਹਨ । ਇਸ ਕੋਰਸ ਦਾ ਹਿੱਸਾ ਬਣਨ ਲਈ ਅਰਜ਼ੀਆਂ ਭੇਜਣ ਦੀ ਆਖਰੀ ਮਿਤੀ 27 ਜੁਲਾਈ 2018 ਹੈ । 30 ਜੁਲਾਈ ਨੂੰ ਕੈਰੋਂ ਕਿਸਾਨ ਘਰ ਪੀਏਯੂ ਵਿਖੇ ਇੰਟਰਵਿਊ ਹੋਵੇਗੀ । ਉਮੀਦਵਾਰਾਂ ਨੂੰ ਤਾਕੀਦ ਹੈ ਕਿ ਉਹ ਦਸਵੀਂ ਪਾਸ ਅਤੇ ਉਮਰ ਦੇ ਸਬੂਤ ਵਜੋਂ ਅਸਲੀ ਸਰਟੀਫਿਕੇਟ ਨਾਲ ਲੈ ਕੇ ਆਉਣ । ਚੁਣੇ ਜਾਣ ਵਾਲੇ ਸਿਿਖਆਰਥੀਆਂ ਕੋਲੋਂ 1000 ਰੁਪਏ ਸਕਿਉਰਟੀ ਫੀਸ ਲਈ ਜਾਏਗੀ । ਸਫ਼ਲਤਾ ਪੂਰਵਕ ਕੋਰਸ ਪੂਰਾ ਕਰਨ ਵਾਲੇ ਸਿਿਖਆਰਥੀਆਂ ਨੂੰ ਉਹ ਫੀਸ ਵਾਪਸ ਕਰ ਦਿੱਤੀ ਜਾਵੇਗੀ । ਇਸ ਕੋਰਸ ਦੀ ਫੀਸ 500 ਰੁਪਏ ਹੈ ਅਤੇ ਸਿਿਖਆਰਥੀ ਕੋਲੋਂ ਰਿਹਾਇਸ਼ ਲਈ 300 ਰੁਪਏ ਮਹੀਨਾ ਫੀਸ ਲਈ ਜਾਵੇਗੀ ।