ਕਿਸਾਨ ਵੀਰਾ ਦੁਆਰਾ ਲਗਾਇਆ ਝੋਨਾ ਹੁਣ 20 ਤੋਂ 30 ਦਿਨ ਦਾ ਹੋ ਗਿਆ ਹੈ| ਇਸ ਟਾਈਮ ‘ਤੇ ਝੋਨੇ ਵਿਚ ਪੱਤਾ ਲਪੇਟ ਦੀ ਕਾਫ਼ੀ ਸ਼ਿਕਾਇਤ ਆ ਰਹੀ ਹੈ| ਝੋਨੇ ਦੇ ਨਿਸਾਰੇ ਤੋਂ ਪਹਿਲਾਂ ਜਿੰਨੀ ਮਰਜ਼ੀ ਪੱਤਾ ਲਪੇਟ ਪੈ ਜਾਵੇ, ਉਹ ਝੋਨੇ ਦੇ ਝਾੜ ‘ਤੇ ਕੋਈ ਅਸਰ ਨਹੀਂ ਪਾਉਂਦੀ| ਹਾਲਾਂਕਿ ਝੋਨਾ ਨਿਸਰਣ ਤੋਂ ਬਾਅਦ ਜੇਕਰ ਝੰਡਾ ਪੱਤਾ ਤੇ ਉਸ ਦੇ ਹੇਠਲੇ ਦੋ ਪੱਤਿਆਂ ਨੂੰ ਪੱਤਾ ਲਪੇਟ ਨੁਕਸਾਨ ਕਰਦੀ ਹੈ ਤਾਂ ਉਸ ਨਾਲ ਝਾੜ ‘ਤੇ ਜ਼ਰੂਰ ਅਸਰ ਹੁੰਦਾ ਹੈ|
ਪ੍ਰੰਤੂ ਇਹ ਜੋ ਸ਼ੁਰੂਆਤੀ ਦੌਰ ਵਿਚ ਪੱਤਾ ਲਪੇਟ ਆਈ ਹੈ, ਇਸਦਾ ਝੋਨੇ ਨੂੰ ਕੋਈ ਵੀ ਕਿਸੇ ਕਿਸਮ ਦਾ ਕੋਈ ਨੁਕਸਾਨ ਨਹੀਂ ਹੈ| ਇਸ ਲਈ ਇਸ ‘ਤੇ ਕੋਈ ਜ਼ਹਿਰ ਵਰਤਣ ਦੀ ਲੋੜ ਨਹੀਂ ਹੈ| ਇਹ ਆਪਣੇ ਆਪ ਆਈ ਹੈ ਤੇ ਪਿਛਲੇ 7-8 ਦਿਨਾਂ ਤੋਂ ਖੇਤਾਂ ਵਿਚ ਹੈ| ਤੇ ਆਉਣ ਵਾਲੇ 8-10 ਦਿਨਾਂ ‘ਚ ਆਪ ਹੀ ਖਤਮ ਹੋ ਜਾਵੇਗੀ| ਜਿਵੇਂ ਜਿਵੇਂ ਜਿਹੜੇ ਇਲਾਕੇ ਵਿਚ ਮੀਂਹ ਪੈ ਰਿਹਾ ਹੈ ਜਾਂ ਤੇਜ਼ ਹਵਾਵਾਂ ਨਾਲ ਇਹ ਕਾਫ਼ੀ ਮਾਤਰਾ ਵਿਚ ਖਤਮ ਹੋ ਗਈ ਹੈ|
ਸ਼ੁਰੂ ਵਿਚ ਇਹ ਭੋਜਨ ਜ਼ਿਆਦਾ ਖਾਂਦੀ ਹੈ , ਫਰ ਹੌਲੀ ਹੌਲੀ ਖੁਰਾਕ ਘਟਾ ਦਿੰਦੀ ਹੈ ਜਾਂ ਬੰਦ ਕਰ ਦਿੰਦੀ ਹੈ| 5-7 ਦਿਨਾਂ ਬਾਅਦ ਭਮੱਕੜ ਨਿਕਲਦਾ ਹੈ| ਟਾਈਮ-2 ‘ਤੇ ਭਮੱਕੜ ਤੇ ਸੁੰਡੀ ਮਰਦੇ ਰਹਿੰਦੇ ਹਨ| ਇਹ ਸੁੰਡੀ ਥੋੜੀ ਜਹੀ ਬਾਰਿਸ਼ ਜਾਂ ਹਵਾ ਨਾਲ ਮਰ ਜਾਂਦੀ ਹੈ ਕਿਉਂਕਿ ਇਸ ਸੁੰਡੀ ਦੇ ਪੈਰ ਨਹੀਂ ਹੁੰਦੇ ਕਿ ਇਹ ਪੱਤੇ ਨਾਲ ਚਿਪਕ ਜਾਵੇ|
ਬਹੁਤੇ ਕਿਸਾਨ ਵੀਰ ਪੱਤਾ ਲਪੇਟ ਵਾਲਾ ਪੱਤਾ ਖੋਲ ਕੇ ਇਸਦੀਆਂ ਕਾਲ਼ੇ ਜਾਂ ਹਰੇ ਰੰਗ ਦੀਆਂ ਮੀਂਗਣਾਂ ਜਾਂ ਵੇਸਟ ਵੇਖ ਕੇ ਇਹ ਸੋਚ ਲੈਂਦੇ ਹਨ ਕਿ ਪੱਤਾ ਲਪੇਟ ਆਂਡੇ ਦੇ ਰਹੀ ਹੈ ਅਤੇ ਇਹ ਹੋਰ ਜ਼ਿਆਦਾ ਵੱਧ ਜਾਵੇਗੀ ਤੇ ਝੋਨਾ ਖਾ ਜਾਵੇਗੀ| ਇਹ ਹਰੇ ਰੰਗ ਦੇ ਪੱਤਾ ਲਪੇਟ ਦੀ ਸੁੰਡੀ ਦੇ ਆਂਡੇ ਨਹੀਂ ਹੁੰਦੇ ਅਤੇ ਨਾ ਹੀ ਇਹ ਸੁੰਡੀ ਆਂਡੇ ਦਿੰਦੀ ਹੈ , ਇਹ ਇਸਦੀ ਵੇਸਟ (ਲੈਟਰਿੰਗ) ਹੁੰਦੀ ਹੈ|
ਸੋ ਕਿਸਾਨ ਵੀਰੋ! ਇਨ੍ਹਾਂ ਦਿਨਾਂ ਵਿਚ ਆਈ ਹੋਈ ਪੱਤਾ ਲਪੇਟ ਤੋਂ ਘਬਰਾਉਣ ਦੀ ਲੋੜ ਨਹੀਂ, ਜਿਵੇਂ ਹੀ ਹਵਾ ਚੱਲੇਗੀ ਜਾਂ ਮੀਂਹ ਪਵੇਗਾ ਇਹ ਮਰ ਜਾਵੇਗੀ| ਜੇਕਰ ਸਪਰੇ ਵੀ ਕਰਦੇ ਹੋ, ਇਹ ਜਲਦੀ ਨਹੀਂ ਮਰੇਗੀ, ਘਟੋ-ਘੱਟ 2-3 ਸਪਰੇਆਂ ਕਰਨੀਆਂ ਪੈਣਗੀਆਂ| ਜਿਸ ਨਾਲ ਮਿੱਤਰ ਕੀੜਿਆਂ ਦਾ ਵੀ ਨੁਕਸਾਨ ਹੁੰਦਾ ਹੈ| ਜਦਕਿ ਇਹ ਸੁੰਡੀ ਸਾਡੇ ਖੇਤ ਨੂੰ ਕੋਈ ਆਰਥਿਕ ਨੁਕਸਾਨ ਨਹੀਂ ਕਰ ਰਹੀ ਤਾਂ ਇਸਦੇ ਲਈ ਫਾਲਤੂ ਜ਼ਹਿਰਾਂ ‘ਤੇ ਖਰਚ ਕਰਨ ਦੀ ਕੋਈ ਲੋੜ ਨਹੀਂ ਹੈ|
हम आपके व्यक्तिगत विवरण किसी के साथ साझा नहीं करते हैं।
इस वेबसाइट पर पंजीकरण करते हुए, आप हमारी उपयोग की शर्तें और हमारी गोपनीयता नीति स्वीकार करते हैं।
खाता नहीं है? खाता बनाएं
खाता नहीं है? साइन इन
Please enable JavaScript to use file uploader.
GET - On the Play Store
GET - On the App Store