अद्यतन विवरण

8902-chara.jpg
द्वारा प्रकाशित किया गया था Apni Kheti
2019-01-14 09:47:21

ਜਨਵਰੀ ਮਹੀਨੇ ਵਿੱਚ ਚਾਰਾ ਪ੍ਰਬੰਧ ਲਈ ਸਿਫਾਰਸ਼ਾਂ

1. ਬੱਦਲਵਾਈ/ਧੁੰਦ ਕਾਰਣ ਬਰਸੀਮ ਦਾ ਵਾਧਾ ਥੋੜਾ ਰੁੱਕ ਜਾਂਦਾ ਹੈ।

2. ਇਸ ਸਮੇਂ ਖੇਤਾਂ ਵਿੱਚ ਫਾਲਤੂ ਯੂਰੀਏ ਦਾ ਇਸਤੇਮਾਲ ਨਾ ਕਰੋ

3. ਬਰਸੀਮ ਦੇ ਖੇਤਾਂ ਵਿਚ ਜੇਕਰ ਰੂੰਅ ਦੇ ਫੰਬਿਆਂ ਵਰਗੀਆਂ ਧਲੀਆਂ ਮਿਲਣ ਤਾਂ ਉਹਨਾਂ ਨੂੰ ਕਹੀ ਨਾਲ ਪੁੱਟ ਕੇ ਖੇਤ 'ਚੋਂ ਬਾਹਰ ਦਿਓ।

4. ਬਰਸੀਮ 'ਚ ਤਣੇ ਦੇ ਗਾਲੇ ਦੀ ਰੋਕਥਾਮ ਲਈ 400 ਗ੍ਰਾਮ ਬਾਵੀਸਟਿਨ ਪ੍ਰਤਿ ਏਕੜ ਦੇ ਹਿਸਾਬ ਨਾਲ 200 ਲਿਟਰ ਪਾਣੀ ਵਿਚ ਘੋਲਕੇ ਛਿੜਕੋ।

5. ਛੱਲੀ ਸਮੇਤ ਅਚਾਰ ਬਨਾਉਣ ਲਈ ਮੱਕੀ ( ਪੀ. ਐਮ. ਐਚ -1, ਡੀ. ਕੇ. ਸੀ. 9108 ਆਦਿ )ਦੀ ਬਿਜਾਈ 20 ਜਨਵਰੀ ਤੋਂ ਸ਼ੁਰੂ ਕਰ ਦਿਓ।