अद्यतन विवरण

5892-jh.jpg
द्वारा प्रकाशित किया गया था Punjab Agriculture University, Ludhiana
2018-08-02 03:41:46

ਆਓ ਝੋਨੇ ਦੀ ਪਰਾਲੀ ਨੂੰ ਸੰਭਾਲਣ ਦੀ ਕਰੀਏ ਤਿਆਰੀ

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਵਿਕਸਿਤ ਕੀਤੀਆਂ ਗਈਆਂ ਮਸ਼ੀਨਾਂ ਰਾਹੀਂ ਪਰਾਲੀ ਨੂੰ ਖੇਤ ਵਿੱਚ ਹੀ ਸਾਂਭਣ ਵਿੱਚ ਮਦਦ ਮਿਲਦੀ ਹੈ। ਜਿਨ੍ਹਾਂ ਵਿੱਚੋ ਪੀਏਯੂ ਸੁਪਰ ਐੱਸ ਐੱਮ ਐੱਸ ਇੱਕ ਬੇਹਤਰੀਨ ਤਕਨੀਕ ਹੈ। ਜਿਸ ਨੂੰ ਕਿਸੇ ਵੀ ਸਵੈ-ਚਾਲਤ ਕੰਬਾਇਨ ਹਾਰਵੈਸਟਰ ਨਾਲ ਫਿੱਟ ਕਰਕੇ ਕੰਬਾਇਨ ਦੇ ਵਾਕਰਾਂ ਵਿੱਚ ਹੇਠਾ ਡਿੱਗਣ ਵਾਲੀ ਪਰਾਲੀ ਨੂੰ ਕੁਤਰ ਕੇ ਇਕਸਾਰ ਖੇਤ ਵਿੱਚ ਖਿੰਡਾਇਆ ਜਾ ਸਕਦਾ ਹੈ। ਝੋਨੇ ਦੀ ਵਾਢੀ ਕੰਬਾਇਨ ਨਾਲ ਕਰਨ ਕਰਕੇ ਖੇਤ ਵਿੱਚ ਕੰਬਾਇਨ ਦੇ ਮਗਰ ਕੱਟੀ ਹੋਈ ਪਰਾਲੀ ਦੀਆ ਲੀਹਾਂ ਬਣ ਜਾਂਦੀਆ ਹਨ। 

ਹੈਪੀ ਸੀਡਰ ਨਾਲ ਕਣਕ ਬੀਜਣ ਤੋਂ ਪਹਿਲਾਂ ਝੋਨੇ ਦੀ ਪਰਾਲੀ ਨੂੰ ਖੇਤ ਵਿੱਚ ਇਕਸਾਰ ਖਿੰਡਾਉਣਾ ਜ਼ਰੂਰੀ ਹੈ। ਸੁਪਰ ਐਸ ਐਮ ਐਸ ਨਾਲ ਪਰਾਲੀ ਕੁਤਰ ਕੇ ਖਿੰਡਾਉਣ ਮਗਰੋਂ ਹੈਪੀਸੀਡਰ ਜਾਂ ਵਿਰਲੇ ਫਾਲ਼ਿਆਂ ਵਾਲੀ ਸਪੇਸ਼ੀਅਲ ਨੋ ਟਿੱਲ ਡਰਿੱਲ ਨਾਲ ਕਣਕ ਦੀ ਸਿੱਧੀ ਬਿਜਾਈ ਕੀਤੀ ਜਾ ਸਕਦੀ ਹੈ ਅਤੇ ਸਟੱਬਲ ਸੇ਼ਵਰ (ਕਟਰ) ਚਲਾਉਣ ਦੀ ਲੋੜ ਨਹੀਂ ਪੈਂਦੀ। ਇਸ ਤਕਨੀਕ ਦੇ ਪਸਾਰ ਅਤੇ ਵਪਾਰੀਕਰਨ ਲਈ ਪੀਏਯੂ ਨੇ ਹੁਣ ਤੱਕ ਦੇਸ਼ ਭਰ ਦੀਆਂ ਵੱਖ-ਵੱਖ ਫਰਮਾਂ ਨਾਲ 109 ਸਮਝੌਤੇ ਕੀਤੇ ਹਨ। ਇਹ ਮਸ਼ੀਨਾਂ ਪਰਾਲੀ ਦੀ ਸੰਭਾਲ ਲਈ ਕਾਰਗਰ ਸਾਬਤ ਹੋ ਰਹੀਆਂ ਹਨ।