विशेषज्ञ सलाहकार विवरण

idea99collage_sunflower_tyuio.jpg
द्वारा प्रकाशित किया गया था ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ
पंजाब
2023-01-16 15:46:52

When is the best time to plant sunflowers?

ਸੂਰਜਮੁਖੀ ਦੀ ਬਿਜਾਈ ਦਾ ਸਮਾਂ: ਸੂਰਜਮੁਖੀ ਦੀ ਬਿਜਾਈ ਲਈ ਢੁਕਵਾਂ ਸਮਾਂ ਜਨਵਰੀ ਦਾ ਮਹੀਨਾ ਹੈ। ਸਮੇਂ ਸਿਰ ਬੀਜੀ ਫ਼ਸਲ ਪਛੇਤੀ (ਫਰਵਰੀ-ਮਾਰਚ) ਬੀਜੀ ਗਈ ਫ਼ਸਲ ਦੇ ਮੁਕਾਬਲੇ ਘੱਟ ਪਾਣੀ ਮੰਗਦੀ ਹੈ। ਪਿਛੇਤੀ ਬੀਜੀ ਫ਼ਸਲ ਵਿੱਚ ਫੁੱਲ ਪੈਣ ਅਤੇ ਇਸ ਦੇ ਬਾਅਦ ਦੀ ਅਵਸਥਾਵਾਂ 'ਤੇ ਤਾਪਮਾਨ ਜ਼ਿਆਦਾ ਹੋਣ ਕਾਰਨ ਫੁੱਲ ਛੋਟੇ ਰਹਿ ਜਾਂਦੇ ਹਨ, ਬੀਜ ਘੱਟ ਬਣਦੇ ਹਨ ਅਤੇ ਜ਼ਿਆਦਾਤਰ ਬੀਜ ਫੋਕੇ ਹੀ ਰਹਿ ਜਾਂਦੇ ਹਨ ਜਿਸ ਕਾਰਨ ਫ਼ਸਲ ਦਾ ਝਾੜ ਘੱਟ ਜਾਂਦਾ ਹੈ। ਪਿਛੇਤੀ ਬੀਜੀ ਫ਼ਸਲ ਵਿੱਚ ਬਿਮਾਰੀਆਂ ਅਤੇ ਕੀੜੇ ਮਕੌੜਿਆਂ ਦਾ ਅਸਰ ਵੀ ਜ਼ਿਆਦਾ ਹੁੰਦਾ ਹੈ। ਕਈ ਵਾਰ ਅਜਿਹੀ ਫ਼ਸਲ (ਖਾਸਕਰ ਵੱਧ ਸਮਾਂ ਲੈਣ ਵਾਲੀਆਂ ਦੋਗਲੀਆਂ ਕਿਸਮਾਂ ਨੂੰ) ਪੱਕਣ ਵੇਲੇ ਬੇ-ਮੌਸਮੀ ਬਾਰਸ਼ ਦੀ ਮਾਰ ਵੀ ਝਲਣੀ ਪੈਂਦੀ ਹੈ।