
Weather Crop Outlook

ਮੌਸਮ ਦੀ ਭਵਿੱਖਬਾਣੀ (ਪੰਜਾਬ): ਆਉਣ ਵਾਲੇ 2-3 ਦਿਨਾਂ ਦੌਰਾਨ ਪੰਜਾਬ ਵਿੱਚ ਕਿਤੇ-ਕਿਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦਾ ਅਨੁਮਾਨ ਹੈ।
ਕਿਸਾਨਾਂ ਲਈ ਮੌਸਮ ਅਤੇ ਫਸਲਾਂ ਦਾ ਹਾਲ:
ਖੇਤੀ ਫਸਲਾਂ: ਆਉਣ ਵਾਲੇ ਦਿਨਾਂ ਦੌਰਾਨ ਕਿਸਾਨ ਵੀਰਾਂ ਨੂੰ ਖੇਤੀ ਧੰਦੇ ਮੌਸਮ ਨੂੰ ਧਿਆਨ ਵਿੱਚ ਰੱਖ ਕੇ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।
ਝੋਨਾ ਅਤੇ ਬਾਸਮਤੀ: ਝੋਨੇ ਅਤੇ ਬਾਸਮਤੀ ਦੀਆਂ ਫ਼ਸਲਾਂ ਤੋ ਵਧੀਆ ਝਾੜ ਲੈਣ ਲਈ ਲੋੜ ਅਨੁਸਾਰ ਹੀ ਪਾਣੀ ਲਾਉ ਅਤੇ ਕਟਾਈ ਤੋਂ ਦੋ ਹਫ਼ਤੇ ਪਹਿਲਾਂ ਪਾਣੀ ਬੰਦ ਕਰ ਦਿਉ।
- ਝੋਨੇ ਦੀ ਫ਼ਸਲ ਵਿਚੋਂ ਨਦੀਨ ਅਤੇ ਵਾਧੂ ਬੂਟੇ ਪੁੱਟ ਦਿਉ।
- ਝੋਨੇ ਦੀ ਫ਼ਸਲ ਨੂੰ ਤਣੇ ਦੁਆਲੇ ਪੱਤੇ ਦੇ ਝੁਲਸ ਰੋਗ ਦੇ ਹਮਲੇ ਤੋਂ ਬਚਾਉਣ ਲਈ ਵੱਟਾ-ਬੰਨਿਆਂ ਨੂੰ ਸਾਫ ਰੱਖੋ।ਜੇਕਰ ਬਿਮਾਰੀ ਦਾ ਹਮਲਾ ਨਜ਼ਰ ਆਵੇ ਤਾਂ ਫਸਲ ਤੇ ਐਮੀਸਟਾਰ ਟੋਪ ਜਾਂ ਟਿਲਟ/ਬੰਪਰ ਜਾਂ ਫੋਲੀਕਰ/ ਓਰੀਅਸ 200 ਮਿ.ਲਿ. ਜਾਂ ਨਟੀਵੋ 80 ਗ੍ਰਾਮ ਜਾਂ ਲਸਚਰ 320 ਮਿ.ਲਿ. ਜਾਂ ਮੋਨਸਰਨ 200 ਮਿ.ਲਿ. ਨੂੰ 200 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਬੂਟਿਆਂ ਦੇ ਮੁੱੱਢਾਂ ਵੱਲ ਰੁੱਖ ਕਰਕੇ ਛਿੜਕਾਅ ਕਰੋ।
- ਝੋਨੇ ਅਤੇ ਬਾਸਮਤੀ ਦੀ ਫਸਲ ਦਾ ਪੱਤਾ ਲਪੇਟ ਸੁੰਡੀ ਵਾਸਤੇ ਸਰਵੇਖਣ ਕਰਦੇ ਰਹੋ ਅਤੇ ਜੇਕਰ ਹਮਲਾ ਆਰਥਿਕ ਕਗਾਰ (10% ਨੁਕਸਾਨੇ ਪੱਤੇ –ਪੱਤਾ ਲਪੇਟ ਲਈ ) ਤੋ ਵਧੇਰੇ ਹੋਵੇ ਤਾਂ 20 ਮਿਲੀਲਿਟਰ ਫੇਸ 480 ਤਾਕਤ ਜਾਂ 170 ਗ੍ਰਾਮ ਮੌਰਟਰ 75 ਤਾਕਤ ਜਾਂ 1 ਲਿਟਰ ਕੋਰੋਬਾਨ/ਡਰਮਬਾਨ /ਲੀਥਲ 20 ਈ ਸੀ ਨੂੰ 100 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ।
- ਝੋਨੇ ਤੇ ਬੂਟਿਆਂ ਤੇ ਟਿੱਡਿਆਂ ਦਾ ਲਗਾਤਾਰ ਸਰਵੇਖਣ ਕਰੋ।ਜੇਕਰ ਪ੍ਰਤੀ ਬੂਟਾ 5 ਜਾਂ ਵੱਧ ਟਿੱਡੇ ਨਜ਼ਰ ਆਉਣ ਤਾਂ 120 ਗਾ੍ਰਮ ਚੈੱਸ 50 ਡਬਲਯੂ ਜੀ ਜਾਂ 40 ਮਿਲੀਲਿਟਰ ਕੋਨਫਿਡੋਰ 200 ਐਸ ਐਲ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ।
- ਬਾਸਮਤੀ ਦੀ ਫਸਲ ਨੂੰ ਘੰਢੀ ਰੋਗ ਤੋਂ ਬਚਾਉਣ ਲਈ ਫ਼ਸਲ ਦੇ ਗੋਭ ਤੇ ਆਉਣ ਸਮੇਂ ਪਹਿਲਾ ਛਿੜਕਾਅ ਇੰਡੋਫਿਲ ਜ਼ੈੱਡ-78 @500 ਗ੍ਰਾਮ ਜਾਂ ਐਮੀਸਟਾਰ ਟੋਪ 200 ਮਿਲੀਲਿਟਰ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ 200 ਲਿਟਰ ਪਾਣੀ ਵਿੱਚ ਘੋਲ ਕੇ ਕਰੋ। 10-12 ਦਿਨਾਂ ਬਾਅਦ ਦੋਬਾਰਾ ਛਿੜਕਾਅ ਕਰੋ।
ਮੱਕੀ: ਮੱਕੀ ਦੀ ਫ਼ਸਲ ਨੂੰ ਸਮੇਂ ਸਿਰ ਠੀਕ ਪਾਣੀ ਦਿੰਦੇ ਰਹੋ। ਖਾਸ ਕਰਕੇ ਜਦੋਂ ਮੱਕੀ ਦੇ ਬੂਟੇ ਸੂਤ ਕੱਤਦੇ ਹੋਣ ਤੇ ਬੂਰ ਨਿਕਲਦਾ ਹੋਵੇ। ਇਸ ਸਮੇਂ ਪਾਣੀ ਦੀ ਘਾਟ ਕਾਰਨ ਝਾੜ ਘਟ ਜਾਵੇਗਾ।
ਸਬਜ਼ੀਆਂ: ਇਹ ਸਮਾਂ ਮੁੱਖ ਮੌਸਮ ਦੀ ਗੋਭੀ ਦੀ ਲਵਾਈ ਲਈ ਢੁਕਵਾਂ ਹੈ। ਇਹ ਸਮਾਂ ਜੜ੍ਹਾਂ ਅਤੇ ਪੱਤੇਦਾਰ ਸਬਜੀਆਂ ਲਾਉਣ ਲਈ ਵੀ ਢੁਕਵਾ ਹੈ।
ਬਾਗਬਾਨੀ: ਸਦਾ ਹਰੇ ਰਹਿਣ ਵਾਲੇ ਬੂਟੇ ਜਿਵੇਂ ਨਿੰਬੂ ਜਾਤੀ, ਅੰਬ, ਲੀਚੀ, ਅਮਰੂਦ, ਲੁਕਾਠ ਅਤੇ ਚੀਕੂ ਆਦਿ ਦੀ ਲੁਆਈ ਪੂਰੀ ਕਰ ਲਵੋ ।
- ਅਮਰੂਦਾਂ ਦੇ ਬਾਗ ਵਿੱਚ ਰਸਾਇਣਕ ਖਾਦਾਂ ਜਿਵੇਂ ਕਿ ਯੂਰੀਆ 500 ਗਰਾਮ ਅਤੇ 1250 ਗਰਾਮ ਸਿੰਗਲ ਸੁਪਰ ਫ਼ਾਸਫੇਟ ਪ੍ਰਤੀ ਬੂਟਾ ਪਾਉ ।
- ਅੰਬਾਂ ਦੇ ਬੂਟਿਆਂ ਦੀਆਂ ਗੁੱਛਾ-ਮੁਛਾ ਰੋਗੀ ਟਾਹਣੀਆਂ ਨੂੰ ਲਾਹ ਕੇ ਸਾੜ ਦਿਉ ।
- ਕਿਨੂੰ ਦੇ ਬਾਗਾਂ ਚ’ 16 ਪੀ ਏ ਯੂ ਫਰੂਟ ਫਲਾਈ ਟ੍ਰੈਪ ਲਗਾਓ, ਜੇ ਲੋੜ ਹੋਵੇ।
माहिर कमेटी
हम आपके व्यक्तिगत विवरण किसी के साथ साझा नहीं करते हैं।
साइन इन
इस वेबसाइट पर पंजीकरण करते हुए, आप हमारी उपयोग की शर्तें और हमारी गोपनीयता नीति स्वीकार करते हैं।
साइन अप करें
इस वेबसाइट पर पंजीकरण करते हुए, आप हमारी उपयोग की शर्तें और हमारी गोपनीयता नीति स्वीकार करते हैं।