विशेषज्ञ सलाहकार विवरण

idea99collage_cucurbits.jpg
द्वारा प्रकाशित किया गया था ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ
पंजाब
2023-01-19 11:58:24

Tips for early crops of cucurbits

ਅਗੇਤੀਆਂ ਕੱਦੂ ਜਾਤੀ ਦੀਆਂ ਸਬਜ਼ੀਆਂ: ਖਰਬੂਜ਼ਾ, ਹਦਵਾਣਾ, ਕੱਦੂ ਅਤੇ ਹਲਵਾ ਕੱਦੂ ਦੀ ਅਗੇਤੀ ਫ਼ਸਲ ਲੈਣ ਲਈ 5 ਕਿੱਲੋ 100 ਗੇਜ ਮੋਟੇ ਚਿੱਟੇ ਲਿਫ਼ਾਫੇ 15×10 ਸੈਂਟੀਮੀਟਰ ਆਕਾਰ ਦੇ ਲਉ। ਇਨ੍ਹਾਂ ਨੂੰ ਰੂੜੀ ਦੀ ਖਾਦ ਅਤੇ ਭੱਲ ਦੀ ਬਰਾਬਰ ਮਾਤਰਾ ਨਾਲ ਭਰ ਲਓ। ਲਿਫ਼ਾਫ਼ੇ ਦੇ ਹੇਠਾਂ ਮੋਰੀ ਕਰ ਦਿਉ ਅਤੇ ਇਹ ਰਲੀ ਹੋਈ ਮਿੱਟੀ ਨਾਲ ਭਰ ਦਿਉ। ਇਹ ਲਿਫ਼ਾਫ਼ੇ ਠੰਢ ਤੋਂ ਬਚਾਅ ਕੇ ਰੱਖੋ। ਜਨਵਰੀ ਦੇ ਅਖੀਰਲੇ ਹਫ਼ਤੇ ਹਰ ਲਿਫ਼ਾਫ਼ੇ ਵਿੱਚ ਦੋ ਬੀਜ ਦੱਬ ਦਿਉ ਅਤੇ ਫੁਆਰੇ ਨਾਲ ਪਾਣੀ ਪਾ ਦਿਉ। ਇਸ ਤਰ੍ਹਾਂ ਸਾਰੀਆਂ ਕੱਦੂ ਜਾਤੀ ਦੀਆਂ ਸਬਜ਼ੀਆਂ ਦੀ ਅਗੇਤੀ ਬਿਜਾਈ ਕੀਤੀ ਜਾ ਸਕਦੀ ਹੈ। ਇੱਕ ਏਕੜ ਪਨੀਰੀ ਤਿਆਰ ਕਰਨ ਲਈ 200-500 ਗ੍ਰਾਮ ਬੀਜ ਕਾਫ਼ੀ ਹੈ।