विशेषज्ञ सलाहकार विवरण

idea99snippi_dfghjefgbhnj.jpg
द्वारा प्रकाशित किया गया था ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ
पंजाब
2023-01-05 11:03:54

Things to keep in mind after sowing wheat crop

ਕਣਕ: ਕਣਕ ਦੀ ਕਿਸਮ ਪੀ ਬੀ ਡਬਲਯੂ 757 ਬਹੁਤ ਪਿਛੇਤੀ ਬਿਜਾਈ ਲਈ ਅੱਧ ਜਨਵਰੀ ਤੱਕ ਬੀਜੀ ਜਾ ਸਕਦੀ ਹੈ।

  • ਇਸ ਸਮੇਂ ਹੈਪੀ ਸੀਡਰ ਨਾਲ ਬੀਜੀ ਕਣਕ ਨੂੰ ਚੂਹਿਆਂ ਤੋਂ ਬਚਾਉਣ ਲਈ ਬੀਜਣ ਤੋਂ ਬਾਅਦ 10-15 ਦਿਨ ਦੇ ਵਕਫੇ 'ਤੇ ਦੋ ਵਾਰ 2 % ਜਿੰਕ ਫਾਸਫ਼ਾਈਡ ਦਵਾਈ ਦਾ ਚੋਗ ਖੁੰਡਾਂ ਵਿੱਚ (ਸਿੰਚਾਈ ਤੋਂ ਇੱਕ ਹਫਤਾ ਪਹਿਲਾਂ ਜਾਂ ਬਾਅਦ) ਰੱਖੋ।
  • ਖੇਤਾਂ ਵਿੱਚ ਗੁੱਲੀ ਡੰਡਾ ਦੇ ਫੈਲਾਅ ਨੂੰ ਰੋਕਣ ਲਈ ਸਿਫਾਰਿਸ਼ ਕੀਤੇ ਨਦੀਨ ਨਾਸ਼ਕ ਸਿਫਾਰਿਸ਼ ਕੀਤੀ ਮਾਤਰਾ ਅਨੁਸਾਰ ਹੀ ਵਰਤੋ।
  • ਜਿਹੜੀ ਕਣਕ ਦੀ ਫਸਲ ਵਿੱਚ ਮੈਗਨੀਜ਼ ਦੀ ਘਾਟ ਕਰਕੇ ਪੱਤੇ ਪੀਲੇ ਪਏ ਨਜ਼ਰ ਆਉਣ ਉਥੇ ਮੈਂਗਨੀਜ਼ ਸਲਫੇਟ ਦੇ ਛਿੜਕਾਅ ਦੀ ਸਲਾਹ ਦਿੱਤੀ ਜਾਂਦੀ ਹੈ।
  • ਰੇਤਲੀਆਂ ਜ਼ਮੀਨਾਂ ਵਿੱਚ ਗੰਧਕ ਦੀ ਘਾਟ ਕਾਰਨ ਉੱਪਰਲੇ ਨਵੇਂ ਪੱਤੇ ਹਲਕੇ ਹਰੇ ਅਤੇ ਫਿਰ ਪੀਲੇ ਹੋ ਜਾਂਦੇ ਹਨ ਜਦਕਿ ਹੇਠਲੇ ਪੱਤੇ ਹਰੇ ਹੀ ਰਹਿੰਦੇ ਹਨ। ਜੇਕਰ ਇਹੋ ਜਿਹੀਆਂ ਨਿਸ਼ਾਨੀਆਂ ਦਿਖਾਈ ਦੇਣ ਤਾਂ ਇੱਕ ਕੁਇੰਟਲ ਜਿਪਸਮ ਪ੍ਰਤੀ ਏਕੜ ਦੇ ਹਿਸਾਬ ਨਾਲ ਚਿੱਟਾ ਮਾਰੋ ਅਤੇ ਹਲਕਾ ਪਾਣੀ ਦੇ ਦਿਓ।
  • ਇਨ੍ਹਾਂ ਦਿਨਾਂ ਵਿੱਚ ਕਣਕ ਦੀ ਫ਼ਸਲ ਦਾ ਲਗਾਤਾਰ ਸਰਵੇਖਣ ਕਰੋ। ਜੇਕਰ ਪੀਲੀ ਕੁੰਗੀ ਦਾ ਹਮਲਾ ਨਜ਼ਰ ਆਵੇ ਤਾਂ ਫਸਲ 'ਤੇ 0.1% ਕਸਟੋਡੀਆ/ਕੈਵੀਐਟ/ਓੁਪੇਰਾ/ਟਾਇਲਟ/ਸਟਿਲਟ/ਬੰਪਰ/ਸ਼ਾਈਨ/ਮਾਰਕਜ਼ੋਲ ਜਾਂ 0.06% ਨਟੀਵੋ ਦਾ ਛਿੜਕਾਅ ਸਾਫ ਮੌਸਮ ਹੋਣ 'ਤੇ ਕਰੋ।