विशेषज्ञ सलाहकार विवरण

idea99wheat-5011263_1280-5ece16364b10a.jpg
द्वारा प्रकाशित किया गया था Punjab Agriculture University, Ludhiana
पंजाब
2021-04-07 14:43:33

Suggestion for Farmers cultivating Wheat, Cotton and Sugarcane crops

ਕਣਕ: ਕਣਕ ਦੀ ਫਸਲ ਵਿੱਚ ਨਦੀਨਾਂ ਦੀ ਰੋਕਥਾਮ ਲਈ ਨਦੀਨਾਂ ਦੇ ਬੂਟਿਆਂ ਦੇ ਸਿੱਟੇ ਬੀਜ ਪੱਕਣ ਤੋਂ ਪਹਿਲਾਂ ਦਾਤੀ ਨਾਲ ਕੱਟ ਦਿਉ। ਇਸ ਤਰ੍ਹਾਂ ਕਰਨ ਨਾਲ ਕਣਕ ਦੀ ਅਗਲੀ ਫਸਲ ਵਿੱਚ ਗੁੱਲੀ ਡੰਡੇ ਦੀ ਸਮੱਸਿਆ ਕਾਫੀ ਘੱਟ ਜਾਵੇਗੀ।

  • 48 ਘੰਟਿਆਂ ਬਾਅਦ ਮੌਸਮ ਸਾਫ ਹੋਣ ਦੀ ਸੰਭਾਵਨਾ ਨੂੰ ਦੇਖਦੇ ਹੋਏ ਕਿਸਾਨ ਵੀਰਾਂ ਨੂੰ ਕਣਕ ਦੀ ਵਾਢੀ ਅਤੇ ਸਰੋਂ ਦੀ ਗਹਾਈ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।
  • ਕਣਕ ਦੇ ਨਾੜ ਨੂੰ ਅੱਗ ਨਾ ਲਾਓ ਬਲਕਿ ਖੇਤ ਵਿੱਚ ਹੀ ਵਾਹ ਦਿਓ।

ਨਰਮਾ: ਇਨ੍ਹਾਂ ਦਿਨਾਂ ਵਿੱਚ ਕਿਸਾਨ ਵੀਰ ਕਪਾਹ ਦੀਆਂ ਸਿਫਾਰਿਸ਼ ਕੀਤੀਆਂ ਕਿਸਮਾਂ ਜਾਂ ਦੋਗਲੀਆਂ ਕਿਸਮਾਂ ਜਾਂ ਬੀ ਟੀ ਨਰਮੇ ਦੀ ਬਿਜਾਈ ਲਈ ਤਿਆਰੀ ਸ਼ੁਰੂ ਕਰ ਦੇਣ। ਕਪਾਹ-ਨਰਮੇ ਦੀ ਸਲ ਵਿੱਚ ਨਾਗੇ ਭਰਨ ਲਈ ਲਿਫਾਫਿਆਂ ਵਿੱਚ ਬੀਜ ਜ਼ਰੂਰ ਲਗਾਉ। ਕਿਸਾਨ ਵੀਰਾਂ ਨੂੰ ਨਰਮੇ ਦੀ ਬਿਜਾਈ ਸਵੇਰੇ ਜਾਂ ਸ਼ਾਮ ਵੇਲੇ ਹੀ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।

ਕਮਾਦ: ਕਮਾਦ ਦੀ ਫਸਲ ਨੂੰ 7-12 ਦਿਨਾਂ ਦੇ ਵਕਫੇ 'ਤੇ ਪਾਣੀ ਦਿੰਦੇ ਰਹੋ, ਇਸ ਨਾਲ ਫਸਲ ਦਾ ਵਾਧਾ ਚੰਗਾ ਹੁੰਦਾ ਹੈ। ਕਤਾਰਾਂ ਵਿਚਕਾਰ 20-25 ਕੁਇੰਟਲ ਪ੍ਰਤੀ ਏਕੜ ਦੇ ਹਿਸਾਬ ਨਾਲ ਝੋਨੇ ਦੀ ਪਰਾਲੀ ਆਦਿ ਪਾ ਦਿਓ ਤਾਂ ਕਿ ਮਿੱਟੀ ਦਾ ਤਾਪਮਾਨ ਅਤੇ ਸਿੱਲ ਬਰਕਰਾਰ ਰਹੇ।