विशेषज्ञ सलाहकार विवरण

idea99collage_leaf_curl_dshfhdf.jpg
द्वारा प्रकाशित किया गया था पंजाब एग्रीकल्चरल यूनिवर्सिटी, लुधियाना
पंजाब
2022-09-01 12:44:53

Prevention of leaf curl and whitefly in Cotton fields

ਨਰਮਾ: ਖੇਤਾਂ ਵਿੱਚ ਲੀਫ ਕਰਲ ਵਾਲੇ ਬੂਟੇ ਪੁੱਟ ਕੇ ਦਬਾਉਂਦੇ ਰਹੋ। ਚਿੱਟੀ ਮੱਖੀ ਦੇ ਇਕਨਾਮਿਕ ਥਰੈਸ਼ਹੋਲਡ ਲੈਵਲ (6 ਬਾਲਗ ਪ੍ਰਤੀ ਪੱਥਾ ਸਵੇਰੇ 10 ਵਜੇ ਤੋਂ ਪਹਿਲਾਂ) 'ਤੇ ਪਹੁੰਚਣ ਸਮੇਂ 400 ਮਿਲੀਲੀਟਰ ਸਫੀਨਾ ਜਾਂ 60 ਗ੍ਰਾਮ ਓਸ਼ੀਨ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ 100 ਲੀਟਰ ਪਾਣੀ ਵਿੱਚ ਘੋਲ ਕੇ ਛਿੜਕੋ।

  • ਹਰੇ ਤੇਲੇ ਦੀ ਰੋਕਥਾਮ ਲਈ 80 ਗ੍ਰਾਮ ਉਲਾਲਾ 50 ਡਬਲਯੂ ਜੀ ਜਾਂ 60 ਗ੍ਰਾਮ ਓਸ਼ੀਨ 20 ਐਸ ਸੀ ਜਾਂ 40 ਮਿਲੀਲੀਟਰ ਇਮੀਡਾਸੈੱਲਮਾਰਕਡੋਲ/ਇਸੋਗਾਸ਼ੀ 17.8 ਐਸ ਐਲ ਜਾਂ ਕਾਨਫੀਡੈਂਸ-555 ਜਾਂ ਕੋਨਫੀਡੋਰ 17.8 ਐਸ ਐਲ ਜਾਂ 40 ਗ੍ਰਾਮ ਐਕਟਾਰਾ/ਦੋਤਾਰਾ/ਥੋਮਸਨ 25 ਡਬਲਯੂ ਜੀ ਨੂੰ 100 ਲੀਟਰ ਪਾਣੀ ਵਿੱਚ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕੋ।
  • ਜੇਕਰ ਖੇਤ ਦੇ ਸਰਵੇਖਣ ਦੌਰਾਨ 5% ਫੁੱਲ ਗੁਲਾਬੀ ਸੁੰਡੀ ਨਾਲ ਨੁਕਸਾਨੇ ਮਿਲਣ ਤਾਂ 500 ਮਿਲੀਲੀਟਰ ਕੁਰਾਕਰੋਨ 50 ਈ ਸੀ ਜਾਂ 100 ਗ੍ਰਾਮ ਪ੍ਰੋਕਲੇਮ 5 ਐੱਸ ਜੀ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ 100 ਲੀਟਰ ਪਾਣੀ ਵਿੱਚ ਘੋਲ ਕੇ ਛਿੜਕੋ।