विशेषज्ञ सलाहकार विवरण

idea99collage_litchi_plum_peach.jpg
द्वारा प्रकाशित किया गया था ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
पंजाब
2022-05-09 09:31:31

Fruits drop due to increase temperature in summer

ਬਾਗਬਾਨੀ: ਗਰਮੀ ਵਿੱਚ ਹੋਰ ਵਾਧਾ ਹੋਣ ਨਾਲ ਫ਼ਲਾਂ ਦਾ ਕੇਰਾ ਵਧ ਸਕਦਾ ਹੈ। ਆੜੂ, ਅਲੂਚੇ ਅਤੇ ਨਾਸ਼ਪਾਤੀ ਦੇ ਬਾਗਾਂ ਵਿੱਚ ਲਗਾਤਾਰ ਸਿੱਲ੍ਹ ਬਣਾਈ ਰੱਖੋ। ਅੰਬ, ਲੀਚੀ ਅਤੇ ਨਿੰਬੂ ਜਾਤੀ ਦੇ ਫ਼ਲਾਂ ਨੂੰ ਲਗਾਤਾਰ ਹਲਕੀਆਂ ਸਿੰਚਾਈਆਂ ਕਰਦੇ ਰਹੋ।

  • ਛੋਟੇ ਫ਼ਲਦਾਰ ਬੂਟਿਆਂ ਨੂੰ ਤੇਜ ਗਰਮੀ ਤੋਂ ਬਚਾਉਣ ਲਈ ਪਰਾਲੀ ਜਾਂ ਖ਼ਜ਼ੂਰ ਦੇ ਪੱਤਿਆਂ ਨਾਲ ਛੌਰਾ ਕੀਤਾ ਜਾ ਸਕਦਾ ਹੈ ਅਤੇ ਇਹਨਾਂ ਨੂੰ ਲਗਾਤਾਰ ਹਲਕੇ ਪਾਣੀ ਦਿੰਦੇ ਰਹਿਣਾ ਚਾਹੀਦਾ ਹੈ।
  • ਨਿੰਬੂ ਜਾਤੀ ਦੇ ਬੂਟਿਆਂ ਉੱਪਰ ਜਿੰਕ ਸਲਫ਼ੇਟ 4.7 ਗ੍ਰਾਮ ਅਤੇ ਮੈਂਗਨੀਜ਼ ਸਲਫ਼ੇਟ 3.3 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਦਾ ਛਿੜਕਾਅ ਕੀਤਾ ਜਾ ਸਕਦਾ ਹੈ।
  • ਅੰਬਾਂ ਦੇ ਕੇਰੇ ਦੀ ਰੋਕਥਾਮ ਲਈ 2.0 ਗ੍ਰਾਮ 2, 4-ਡੀ ਸੋਡੀਅਮ ਸਾਲਟ 100 ਲਿਟਰ ਪਾਣੀ ਵਿੱਚ ਘੋਲ ਕੇ ਸਪਰੇਅ ਕਰਨ ਨਾਲ ਪੱਕਣ ਤੋਂ ਪਹਿਲਾਂ ਫ਼ਲਾਂ ਦੇ ਝੜਨ ਨੂੰ ਰੋਕਿਆ ਜਾ ਸਕਦਾ ਹੈ। 2,4-ਡੀ ਨੂੰ 15-20 ਮਿਲੀਲਿਟਰ ਸਪਿਰਟ ਜਾਂ ਅਲਕੋਹਲ ਵਿੱਚ ਘੋਲ ਲਉ ਅਤੇ ਫਿਰ ਹੌਲੀ-ਹੌਲੀ ਉਸਦਾ 100 ਲਿਟਰ ਪਾਣੀ ਵਿੱਚ ਘੋਲ ਬਣਾਉ। ਜੇਕਰ ਅੰਬ ਦੇ ਬਾਗ ਵਿੱਚ ਅੰਤਰ-ਫ਼ਸਲ ਦੇ ਤੌਰ 'ਤੇ ਸਬਜ਼ੀਆਂ ਜਾਂ ਚੌੜੇ ਪੱਤਿਆਂ ਵਾਲੀਆਂ ਸਬਜ਼ੀਆਂ ਬੀਜੀਆਂ ਗਈਆਂ ਹਨ ਤਾਂ ਇਸਦਾ ਛਿੜਕਾਅ ਨਾ ਕਰੋ।
  • ਨਾਸ਼ਪਾਤੀ ਦੇ ਬਾਗਾਂ ਵਿੱਚ ਬੂਟਿਆਂ ਹੇਠ 10 ਸੈਂਟੀਮੀਟਰ ਮੋਟੀ ਝੋਨੇ ਦੀ ਪਰਾਲੀ ਦੀ ਤਹਿ ਵਿਛਾਉਣ ਨਾਲ ਜਮੀਨ ਵਿੱਚਲੀ ਨਮੀ ਬਰਕਰਾਰ ਰਹਿਣ ਦੇ ਨਾਲ-ਨਾਲ ਨਦੀਨ ਵੀ ਕਾਬੂ ਹੇਠ ਰਹਿੰਦੇ ਹਨ।