विशेषज्ञ सलाहकार विवरण

idea99green_fodder_march.jpeg
द्वारा प्रकाशित किया गया था पंजाब एग्रीकल्चरल यूनिवर्सिटी, लुधियाना
पंजाब
2020-03-06 10:14:00

Experts' advice for fodder crop in March

ਅਗੇਤੇ ਚਾਰੇ ਦੀ ਬਿਜਾਈ ਦਾ ਇਹ ਢੁੱਕਵਾਂ ਸਮਾਂ ਹੈ। ਇਨ੍ਹਾਂ ਚਾਰਿਆਂ ਵਿੱਚੋਂ ਮੱਕੀ, ਚਰੀ, ਬਾਜਰਾ, ਗਿੰਨੀ ਘਾਹ ਅਤੇ ਨੇਪੀਅਰ ਬਾਜਰਾ ਆਉਂਦੇ ਹਨ ਜੋ ਕਿ ਹਰੇ ਚਾਰੇ ਦੀ ਕਮੀ ਵਾਲੇ ਸਮੇਂ ਚੰਗੀ ਕਵਾਲਿਟੀ ਦਾ ਹਰਾ ਚਾਰਾ ਦਿੰਦੇ ਹਨ। ਚਾਰੇ ਦੀ ਕਮੀ ਵਾਲੇ ਦਿਨਾਂ ਲਈ ਬਰਸੀਮ ਅਤੇ ਜਵੀ ਨੂੰ ਸੰਭਾਲ ਲਵੋ। ਬੀਜ ਲਈ ਰੱਖੇ ਬਰਸੀਮ ਦੇ ਖੇਤ ਵਿੱਚੋਂ ਕਾਸ਼ਨੀ ਨਦੀਨ ਪੁੱਟ ਦਿਉ। ਅਮਰੀਕਨ ਸੁੰਡੀ ਦੇ ਹਮਲੇ ਦਾ ਖ਼ਿਆਲ ਰੱਖੋ। ਲੋੜ ਪੈਣ ਤੇ ਇਸ ਸੁੰਡੀ ਦੀ ਰੋਕਥਾਮ ਨੇੜੇ ਬੀਜੇ ਟਮਾਟਰ, ਛੋਲੇ, ਪਿਛੇਤੀ ਕਣਕ, ਸੱਠੀ ਮੂੰਗੀ, ਸੱਠੇ ਮਾਂਹ ਅਤੇ ਸੂਰਜਮੁੱਖੀ ਦੀ ਫਸਲ ਤੇ ਕਰੋ ਤਾਂ ਜੋ ਇਹ ਬਰਸੀਮ ਉੱਪਰ ਹਮਲਾ ਨਾ ਕਰ ਸਕੇ।