विशेषज्ञ सलाहकार विवरण

idea99mushroom-1219314_1920.jpg
द्वारा प्रकाशित किया गया था Punjab Agricultural University, Ludhiana
पंजाब
2021-04-28 11:16:38

Expert advice on mushroom cultivation

ਕਣਕ ਦੀ ਵਾਢੀ ਤੋਂ ਬਾਅਦ ਤੂੜੀ ਨੂੰ ਸੁੱਕੀ ਜਗ੍ਹਾਂ 'ਤੇ ਜਮ੍ਹਾਂ ਕਰ ਲਓ ਤਾਂ ਜੋ ਕਿ ਸਤੰਬਰ ਮਹੀਨੇ ਵਿੱਚ ਇਸ ਨੂੰ ਬਟਨ ਖੁੰਬ ਦੀ ਕੰਪੋਸਟ ਤਿਆਰ ਕਰਨ ਲਈ ਵਰਤਿਆ ਜਾ ਸਕੇ।

  • ਗਰਮ ਰੁੱਤ ਦੀ ਪਰਾਲੀ ਖੁੰਬ ਦੀ ਕਾਸ਼ਤ ਲਈ, ਕਮਰਿਆਂ ਨੂੰ ਸਾਫ ਅਤੇ ਕੀਟਾਣੂ ਰਹਿਤ ਕਰ ਲਓ।
  • ਪਰਾਲੀ ਖੁੰਬ ਦੀ ਕਾਸ਼ਤ ਲਈ, ਪਰਾਲੀ ਦੇ 1 ਤੋਂ 1.5 ਕਿੱਲੋ ਦੇ ਪੂਲੇ ਬਣਾ ਕੇ ਪਾਣੀ ਨਾਲ ਚੰਗੀ ਤਰ੍ਹਾਂ ਭਿਓਂ ਲਓ। ਭਿੱਜੇ ਹੋਏ ਪੂਲਿਆਂ ਬੀਜ ਪਾ ਕੇ ਕਾਸ਼ਤ ਲਈ ਬੈੱਡ ਤਿਆਰ ਕਰੋ।
  • ਹਰ ਰੋਜ਼ ਬੈੱਡਾਂ ਅਤੇ ਕਮਰਿਆਂ ਦੇ ਫਰਸ਼ ਉੱਪਰ ਦੋ ਵਾਰ ਪਾਣੀ ਦਾ ਛਿੜਕਾਅ ਕਰੋ।
  • ਰੇਸ਼ਾ ਫੈਲਣ ਦੇ 10-12 ਦਿਨਾਂ ਬਾਅਦ ਖੁੰਬਾਂ ਦੀ ਤੁੜਾਈ ਸ਼ੁਰੂ ਹੋ ਜਾਂਦੀ ਹੈ ਜੋ ਕਿ ਇੱਕ ਮਹੀਨੇ ਤੱਕ ਚੱਲਦੀ ਹੈ।
  • ਗਰਮ ਰੁੱਤ ਦੀ ਮਿਲਕੀ ਖੁੰਬ ਦੀ ਕਾਸ਼ਤ ਲਈ ਤੂੜੀ ਨੂੰ ਪਾਣੀ ਵਿੱਚ ਉਬਾਲ ਕੇ, ਠੰਢਾ ਕਰਕੇ, ਉਸ ਵਿੱਚ ਬੀਜ਼ ਮਿਲਾ ਕੇ ਬੈਗਾਂ ਵਿੱਚ ਭਰਿਆ ਜਾਂਦਾ ਹੈ।
  • ਰੇਸ਼ਾ ਫੈਲਣ (15-18 ਦਿਨ) ਤੋਂ ਬਾਅਦ, ਕੇਸਿੰਗ ਮਿੱਟੀ ਦੀ ਪਰਤ ਵਿਛਾ ਦਿੳ।ਖੁੰਬਾਂ ਦੀ ਤੁੜਾਈ ਜ਼ਾਰੀ ਰਹਿਣ (30 ਦਿਨ) ਤੱਕ ਹਰ ਰੋਜ਼ ਦਿਨ ਵਿੱਚ ਦੋ ਵਾਰ ਪਾਣੀ ਦਾ ਛਿੜਕਾਅ ਕਰੋ।