विशेषज्ञ सलाहकार विवरण

idea99collage_cotton_jghifhg.jpg
द्वारा प्रकाशित किया गया था पंजाब एग्रीकल्चरल यूनिवर्सिटी, लुधियाना
पंजाब
2022-09-17 13:02:50

Diseases and their control during flowering and budding of cotton crop

ਕਪਾਹ: ਫੁੱਲ ਅਤੇ ਟੀਂਡੇ 'ਤੇ ਆਈ ਕਪਾਹ ਦੀ ਫ਼ਸਲ ਨੂੰ ਪਾਣੀ ਦੀ ਘਾਟ ਨਾ ਆਉਣ ਦਿਉ। ਨਹੀਂ ਤਾਂ ਫੁੱਲ ਅਤੇ ਟੀਂਡੇ ਝੜ ਜਾਣਗੇ ਅਤੇ ਝਾੜ ਵੀ ਬਹੁਤ ਘੱਟ ਜਾਵੇਗਾ। ਟੀਂਡਿਆਂ ਦੇ ਜਲਦੀ ਖਿੜਨ ਲਈ ਅਖੀਰਲਾ ਪਾਣੀ ਸਤੰਬਰ ਦੇ ਅਖੀਰ ਵਿੱਚ ਦਿਉ।

  • ਜੇਕਰ ਰਸ ਚੂਸਣ ਵਾਲੇ ਕੀੜਿਆਂ ਦਾ ਹਮਲਾ ਆਰਥਿਕ ਨੁਕਸਾਨ ਕਰਨ ਦੀ ਹੱਦ ਤੱਕ ਪਹੁੰਚਦਾ ਨਜ਼ਰ ਆਵੇ ਤਾਂ ਫ਼ਸਲ 'ਤੇ ਛਿੜਕਾਅ ਕਰੋ। ਚਿੱਟੀ ਮੱਖੀ ਦੀ ਰੋਕਥਾਮ ਲਈ 400 ਮਿਲੀਲੀਟਰ ਸਫੀਨਾ 50 ਡੀ ਸੀ ਜਾਂ 60 ਗ੍ਰਾਮ ਓਸ਼ੀਨ 20 ਐੱਸ ਜੀ ਜਾਂ 200 ਗ੍ਰਾਮ ਪੋਲੋ/ਕਰੇਜ਼/ਰੂਬੀ/ਲੂਡੋ/ਸ਼ੋਕੂ 50 ਡਬਲਯੂ ਪੀ ਜਾਂ 500 ਮਿਲੀਲੀਟਰ ਲੈਨੋ/ਡੈਟਾ 10 ਈ ਸੀ ਜਾਂ 200 ਮਿਲੀਲੀਟਰ ਉਬਰੇਨ/ਵੋਲਟੇਜ 22.9 ਐੱਸ ਸੀ ਅਤੇ ਹਰੇ ਤੇਲੇ ਦੀ ਰੋਕਥਾਮ ਲਈ 60 ਗ੍ਰਾਮ ਓਸ਼ੀਨ 20 ਐੱਸ ਜੀ ਜਾਂ 300 ਮਿਲੀਲੀਟਰ ਕੀਫਨ 15 ਈ ਸੀ ਜਾਂ 300 ਮਿਲੀਲੀਟਰ ਨਿਓਨ 5 ਈ ਸੀ ਜਾਂ 80 ਗ੍ਰਾਮ ਉਲਾਲਾ 50 ਤਾਕਤ ਜਾਂ 40 ਗ਼੍ਰਾਮ ਐਕਟਾਰਾ/ਦੋਤਾਰਾ/ਥੋਮਸਨ 25 ਡਬਲਯੂ ਜੀ ਨੂੰ 125-150 ਲੀਟਰ ਪਾਣੀ ਵਿੱਚ ਘੋਲ ਕੇ ਹੱਥ ਨਾਲ ਚੱਲਣ ਵਾਲੇ ਨੈਪਸੈਕ ਪੰਪ ਨਾਲ ਛਿੜਕਾਅ ਕਰੋ।
  • ਟੀਂਡੇ ਦੀਆਂ ਗੁਲਾਬੀ ਸੁੰਡੀਆਂ ਦੀ ਰੋਕਥਾਮ ਲਈ 100 ਗ੍ਰਾਮ ਪ੍ਰੋਕਲੇਮ 5 ਐੱਸ ਜੀ ਜਾਂ 500 ਮਿਲੀਲੀਟਰ ਕਿਉਰਾਕਰਾਨ/ਕਰੀਨਾ 50 ਈ ਸੀ ਜਾਂ 200 ਮਿਲੀਲੀਟਰ ਅਵਾਂਟ 15 ਐੱਸ ਸੀ ਨੂੰ 100 ਲੀਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ।
  • ਜੇਕਰ 24 ਘੰਟਿਆਂ ਵਿੱਚ ਮੀਂਹ ਹੋ ਜਾਵੇ ਤਾਂ ਛਿੜਕਾਅ ਦੁਬਾਰਾ ਕਰੋ। ਅੱਧ ਸਤੰਬਰ ਤੋਂ ਬਾਅਦ ਸਿੰਥੈਟਿਕ ਪੈਰਾਥਰਾਇਡ ਗਰੁੱਪ ਦੇ ਕੀਟਨਾਸ਼ਕਾਂ ਦੀ ਵਰਤੋ ਨਾ ਕਰੋ।
  • ਮਿਲੀਬੱਗ ਦੇ ਹਮਲੇ ਵਾਲੀਆਂ ਕਤਾਰਾਂ/ਬੂਟਿਆਂ 'ਤੇ ਟਰਾਂਸਫੋਰਮ 21.8 ਐਸ ਸੀ 150 ਮਿਲੀਲੀਟਰ ਦਾ ਚੰਗੀ ਤਰ੍ਹਾਂ ਛਿੜਕਾਅ ਕਰੋ।
  • ਨਰਮੇਂ ਤੋ ਚੰਗਾ ਝਾੜ ਲੈਣ ਲਈ 2 ਪ੍ਰਤੀਸ਼ਤ ਪੋਟਾਸ਼ੀਅਮ ਨਾਈਟਰੇਟ 13:0:45 (2 ਕਿਲੋ ਪੋਟਾਸ਼ੀਅਮ ਨਾਈਟਰੇਟ 100 ਲੀਟਰ ਪਾਣੀ ਪ੍ਰਤੀ ਏਕੜ) ਦੇ ਚਾਰ ਛਿੜਕਾਅ ਫੁੱਲ ਨਿਕਲਣ ਵੇਲੇ ਹਫਤੇ ਦੀ ਵਿੱਥ ਤੇ ਕਰੋ।ਫਸਲ ਤੇ ਉੱਲੀ ਦੇ ਧੱਬਿਆਂ ਦੇ ਰੋਗ ਨੂੰ ਰੋਕਣ ਲਈ 200 ਮਿ.ਲਿ. ਐਮੀਸਟਾਰ ਟੋਪ 325 ਐਸ ਸੀ ਪ੍ਰਤੀ ਏਕੜ ਨੂੰ 200 ਲੀਟਰ ਪਾਣੀ ਵਿੱਚ ਪਾ ਕੇ 15 ਤੋਂ 20 ਦਿਨਾਂ ਦੇ ਵਕਫੇ ਤੇ ਛਿੜਕਾਅ ਕਰੋ।