विशेषज्ञ सलाहकार विवरण

idea99cotton-ak.jpg
द्वारा प्रकाशित किया गया था PAU, Ludhiana
पंजाब
2020-08-08 14:44:15

Cotton Advisory from PAU

ਕਪਾਹ ਦੀ ਫਸਲ ਵਿੱਚ ਨਦੀਨਾਂ ਦੀ ਰੋਕਥਾਮ ਲਈ ਗੋਡੀਆਂ ਕਰੋ। ਪਹਿਲੇ ਫੁੱਲ ਨਜ਼ਰ ਆਉਂਦੇ ਸਾਰ ਹੀ 33 ਕਿੱਲੋ ਯੂਰੀਆ ਨਰਮੇਂ ਕਪਾਹ ਦੀਆਂ ਕਿਸਮਾਂ ਅਤੇ 45 ਕਿੱਲੋ ਯੂਰੀਆ ਬੀ ਟੀ ਨਰਮੇ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ। ਯੂਰੀਆ ਖਾਦ ਦੀ ਸੁਚੱਜੀ ਵਰਤੋਂ ਲਈ ਪੀ ਏ ਯੂ ਪੱਤਾ ਰੰਗ ਚਾਰਟ ਦੀ ਵਰਤੋਂ ਕਰੋ। ਨਰਮੇਂ ਨੂੰ ਫੁੱਲ ਆਉਣ ਸਮੇਂ 2 ਪ੍ਰਤੀਸ਼ਤ ਪੋਟਾਸ਼ੀਅਮ ਨਾਈਟਰੇਟ (13:0:45) ਘੋਲ ਦੇ 4 ਛਿੜਕਾਅ ਹਫਤੇ ਦੇ ਵਕਫੇ ਨਾਲ ਕਰੋ। ਚਿੱਟੀ ਮੱਖੀ ਦੀ ਰੋਕਥਾਮ ਲਈ ਛਿੜਕਾਅ ਉਸ ਸਮੇਂ ਕਰੋ ਜਦੋਂ ਬੂਟੇ ਦੇ ਉੱਪਰਲੇ ਹਿੱਸੇ ਵਿੱਚ ਸਵੇਰੇ 10 ਵਜੇ ਤੋਂ ਪਹਿਲਾਂ ਇਸ ਦੀ ਗਿਣਤੀ 6 ਪ੍ਰਤੀ ਪੱਤਾ ਹੋਵੇ। ਇਸ ਦੀ ਰੋਕਥਾਮ ਲਈ 80 ਗ੍ਰਾਮ ਉਲਾਲਾ 50 ਡਬਲਯੂ ਜੀ (ਫਲੋਨਿਕਾਮਿਡ) ਜਾਂ 200 ਗ੍ਰਾਮ ਪੋਲੋ/ਕਰੇਜ਼/ਰੂਬੀ/ਲੂਡੋ/ਸ਼ੋਕੂ 50 ਡਬਲਯੂ ਪੀ (ਡਾਇਆਫੈਨਯੂਯੂਰੋਨ) ਜਾਂ 500 ਮਿ.ਲਿ. ਲੈਨੋ/ਡੈਟਾ 10 ਈ ਸੀ (ਪਾਈਰੀਪਰੋਕਸੀਫਿਨ) ਜਾਂ 60 ਗ੍ਰਾਮ ਓਸ਼ੀਨ 20 ਐਸ ਜੀ (ਡਾਇਨੋਟੈਫੂਰਾਨ) ਜਾਂ 200 ਮਿਲੀਲਿਟਰ ਓਬਰੇਨ/ਵੋਲਟੇਜ਼ 22.9 ਐਸ ਸੀ (ਸਪੈਰੋਮੈਸੀਫਿਨ) ਜਾਂ 400 ਮਿ.ਲਿ. ਅਪਲੋਡ 25 ਐਸ ਸੀ (ਬੁਪਰੋਫੈਹਿਨ) ਜਾਂ 20 ਗ੍ਰਾਮ ਡੈਟਟੋਟਸੂ 50 ਡਬਲਯੂ ਜੀ (ਕਲੋਥਫਮੈਨੀਡਿਨ) ਜਾਂ 800 ਮਿਲੀਲਿਟਰ ਫੌਸਮਾਈਟ/ਈ-ਮਾਈਟ/ਵੋਲਥੀਆਨ ਜਾਂ 1 ਲਿਟਰ ਨਿੰਬੀਸੀਡਿਨ/ਅਚੂਕ ਦਾ ਛਿੜਕਾਅ ਕਰੋ। ਹਰੇ ਤੇਲੇ ਦੀ ਰੋਕਥਾਮ ਲਈ ਛਿੜਕਾਅ ਉਸ ਸਮੇਂ ਕਰੋ ਜਦੋਂ ਉਪਰਲੇ ਹਿੱਸੇ ਦੇ 50 ਪ੍ਰਤੀਸ਼ਤ ਬੂਟਿਆਂ ਵਿੱਚ ਪੂਰੇ ਬਣ ਚੁੱਕੇ ਪੱਤੇ ਕਿਨਾਰਿਆਂ ਤੋਂ ਪੀਲੇ ਪੈ ਜਾਣ।ਇਸ ਵਾਸਤੇ 300 ਮਿ.ਲਿ. ਕੀਫਨ 15 ਈ ਸੀ ਜਾਂ 80 ਗ੍ਰਾਮ ਉਲਾਲਾ 50 ਡਬਲਯੂ ਜੀ (ਫਲੋਨਿਕਾਮਿਡ) ਜਾਂ 60 ਗ੍ਰਾਮ ਓਸ਼ੀਨ 20 ਐਸ ਜੀ (ਡਾਇਨੋਟੈਫੂਰਾਨ) ਜਾਂ 40 ਮਿਲੀਲਿਟਰ ਕੌਨਫੀਡੋਰ 200 ਐਸ ਐਲ/ ਕੌਨਫੀਡੈਂਸ 555/ ਇਮੀਡਾਸਿਲ 17.8 ਐਸ ਐਲ (ਇਮਾਡਾਕਲੋਪਰਿਡ) ਜਾਂ 40 ਗ੍ਰਾਮ ਐਕਟਾਰਾ/ਦੋਤਾਰਾ/ਥੋਮਸਨ 25 ਡਬਲਯੂ ਜੀ (ਥਾਇਆਮਿਥੋਕਸਮ) ਨੂੰ 125-150 ਲਿਟਰ ਪਾਣੀ ਵਿੱਚ ਘੋਲ ਕੇ ਹੱਥ ਨਾਲ ਚੱਲਣ ਵਾਲੇ ਨੈਪਸੈਕ ਪੰਪ ਨਾਲ ਛਿੜਕਾਅ ਕਰੋ। ਮੀਲੀਬੱਗ ਦੇ ਹਮਲੇ ਨੂੰ ਰੋਕਣ ਲਈ 500 ਮਿਲੀਲਿਟਰ ਅਪਲੋਡ/ਟਿ੍ਰਬਿਊਨ 25 ਐਸ ਸੀ (ਬੂਪਰੋਫਜ਼ਿਨ) ਪ੍ਰਤੀ ਏਕੜ ਦਾ ਛਿੜਕਾਅ ਕਰੋ। ਇਨ੍ਹਾਂ ਦਵਾਈਆਂ ਲਈ 125-150 ਲਿਟਰ ਪਾਣੀ ਪ੍ਰਤੀ ਏਕੜ ਹੱਥ ਨਾਲ ਚੱਲਣ ਵਾਲੇ ਪੰਪ ਨਾਲ ਜਾਂ 75 ਲਿਟਰ ਮੋਟਰ ਨਾਲ ਚੱਲਣ ਵਾਲੇ ਸਪਰੇਅ ਪੰਪ ਦੀ ਵਰਤੋ ਕਰੋ। ਟੀਂਡੇ ਦੀਆਂ ਸੁੰਡੀਆਂ ਦੀ ਰੋਕਥਾਮ ਲਈ ਛਿੜਕਾਅ ਉਦੋਂ ਕਰੋ ਜਦੋਂ ਤਾਜ਼ੀਆਂ ਕਿਰੀਆਂ ਫੁੱਲ ਡੋਡੀਆਂ ਵਿੱਚ ਨੁਕਸਾਨ 5 ਪ੍ਰਤੀਸ਼ਤ ਤੋਂ ਵੱਧ ਹੋਵੇ ਅਤੇ ਫਿਰ ਲੋੜ ਅਨੁਸਾਰ ਛਿੜਕਾਅ ਕਰੋ।