विशेषज्ञ सलाहकार विवरण

idea99collage_egre;_lklsddlsdfsdlfhsukldy.jpg
द्वारा प्रकाशित किया गया था ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ
पंजाब
2023-03-10 11:20:51

Attention to cleanliness of milk and avoiding diseases

ਪਸ਼ੂ ਪਾਲਣ: ਸਾਫ ਦੁੱਧ ਦੀ ਗੁਣਵੱਤਾ ਨੂੰ ਲੰਬੇ ਸਮੇਂ ਤੱਕ ਬਣਾ ਕੇ ਰੱਖਆਿ ਜਾ ਸਕਦਾ ਹੈ ਅਤੇ ਉਸਦੀ ਸੁਰੱਖਅਿਤ ਰਹਿਣ ਦੀ ਮਿਆਦ ਵੀ ਵੱਧ ਹੁੰਦੀ ਹੈ। ਇਸ ਲਈ ਦੁੱਧ ਦੇ ਸਾਫ ਸੁਥਰੇ ਹੋਣ ਵੱਲ ਧਿਆਨ ਦੇਣਾ ਬਹੁਤ ਜ਼ਰੂਰੀ ਹੈ, ਤਾਂ ਜੋ ਉਸ ਦੇ ਉਪਯੋਗ ਨਾਲ ਹੋਣ ਵਾਲੀਆਂ ਬਿਮਾਰੀਆਂ ਜਿਵੇਂ ਟਾਯਫਾਇਡ ਬੁਖਾਰ, ਸਕਾਰਲੈਟ ਬੁਖਾਰ, ਡਿਪਥੀਰੀਆ ਅਤੇ ਟੀ.ਬੀ. ਤੋਂ ਬਚਿਆ ਜਾ ਸਕੇ।

  • ਦੁੱਧ ਵਿੱਚ ਜੀਵਾਣੂੰਆਂ ਦੇ ਸੰਕ੍ਰਮਣ ਦੇ ਲਈ ਮੁੱਖ ਤੌਰ 'ਤੇ ਪਸ਼ੂ ਦਾ ਪਿਛਲਾ ਹਿੱਸਾ ਅਤੇ ਥਣਾਂ ਦਾ ਸਾਫ ਨਾ ਹੋਣਾ, ਇਸ ਤੋਂ ਇਲਾਵਾ ਦੋਧੀ ਦੀ ਨਿਜੀ ਸਾਫ ਸਫਾਈ, ਦੁੱਧ ਚੋਣ ਦੀ ਜਗ੍ਹਾ ਅਤੇ ਦੁੱਧ ਦੇ ਬਰਤਨ 'ਤੇ ਉਪਕਰਨ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।
  • ਇਸ ਲਈ ਦੁੱਧ ਦੀ ਸ਼ੁੱਧਤਾ ਨੂੰ ਯਕੀਨੀ ਬਣਾਉਣ ਦੇ ਲਈ ਦੁੱਧ ਵਿੱਚ ਹੋਣ ਵਾਲੀ ਗੰਦਗੀ ਨੂੰ ਦੁੱਧ ਉਤਪਾਦਨ ਦੇ ਪੱਧਰ 'ਤੇ ਹੀ ਨਿਯੰਤ੍ਰਿਤ ਕੀਤਾ ਜਾਣਾ ਚਾਹੀਦਾ ਹੈ।