विशेषज्ञ सलाहकार विवरण

idea99bagbani.jpg
द्वारा प्रकाशित किया गया था Punjab Agricultural University, Ludhiana
पंजाब
2021-10-15 11:06:08

All the farmers are advised to keep regular checks at plants in the orchards

ਬਾਗਬਾਨੀ- ਨਵੇਂ ਲਗਾਏ ਫ਼ਲਦਾਰ ਬੂਟਿਆਂ ਨੂੰ ਸਿੱਧਾ ਰੱਖਣ ਲਈ ਸੋਟੀ ਆਦਿ ਦਾ ਸਹਾਰਾ ਦਿਉ ਅਤੇ ਜੜ੍ਹ-ਮੁੱਢ ਤੋਂ ਨਿਕਲਦਾ ਫ਼ੁਟਾਰਾ ਲਗਾਤਾਰ ਤੋੜਦੇ ਰਹੋ।

  • ਬਰਸਾਤ ਰੁੱਤ ਤੋਂ ਬਾਅਦ ਬਾਗਾਂ ਅਤੇ ਆਲੇ ਦੁਆਲੇ ਦੇ ਖੇਤਰਾਂ ਵਿੱਚੋਂ ਵੱਡੇ ਨਦੀਨਾਂ ਜਿਵੇਂ ਕਿ ਭੰਗ, ਕਾਂਗਰਸ ਘਾਹ ਆਦਿ ਨੂੰ ਖ਼ਤਮ ਕਰੋ।
  • ਨਿੰਬੂ ਜਾਤੀ ਦੇ ਖ਼ਰੀਂਢ ਰੋਗ ਨੂੰ ਖ਼ਤਮ ਕਰਨ ਲਈ 50 ਗ੍ਰਾਮ ਸਟਰੈਪਟੋਸਾਈਕਲੀਨ 25 ਗ੍ਰਾਮ ਕੌਪਰ ਸਲਫੇਟ 500 ਲੀਟਰ ਪਾਣੀ ਵਿੱਚ ਪਾ ਕੇ ਛਿੜਕਾਅ ਕਰੋ। ਬੋਰਡੋ ਮਿਸਰਣ (2:2:250) ਦਾ ਛਿੜਕਾਅ ਵੀ ਕੀਤਾ ਜਾ ਸਕਦਾ ਹੈ।
  • ਬੇਰਾਂ ਦੇ ਬੂਟਿਆਂ ਨੂੰ ਚਿੱਟੋਂ ਦੇ ਰੋਗ ਤੋਂ ਬਚਾਉਣ ਲਈ ਇਸ ਮਹੀਨੇ ਦੇ ਸ਼ੁਰੂ ਵਿੱਚ 0.25% (250 ਗ੍ਰਾਮ/100 ਲੀਟਰ ਪਾਣੀ) ਘੁਲਣਸ਼ੀਲ ਸਲਫਰ ਦਾ ਛਿੜਕਾਅ ਅਤੇ ਬੇਰਾਂ ਦੇ ਪੱਤਿਆਂ ਦੇ ਕਾਲੇ ਨਿਸ਼ਾਨਾਂ ਦੀ ਬਿਮਾਰੀ ਨੂੰ ਕਾਬੂ ਕਰਨ ਲਈ ਬੂਟਿਆਂ ਉੱਪਰ ਬੋਰਡੋ ਮਿਸ਼ਰਣ 2:2:250 ਦਾ ਛਿੜਕਾਅ ਕਰੋ।
  • ਅੰਬਾਂ ਦੀ ਮਾਲਫਾਰਮੇਸ਼ਨ ਵਾਲੇ ਗੁੱਛੇ 15 ਸੈਂਟੀਮੀਟਰ ਨਰੋਈ ਸ਼ਾਖ ਸਮੇਤ ਕੱਟ ਕੇ ਬੂਟਿਆਂ ਉੱਤੇ 100 ਗ੍ਰਾਮ ਅੇਨ.ਏ.ਏ. ਦਾ ਛਿੜਕਾਅ ਕਰੋ।
  • ਇਸ ਦਵਾਈ ਨੂੰ ਪਹਿਲਾਂ 200 ਮਿਲੀਲੀਟਰ ਅਲਕੋਹਲ ਵਿੱਚ ਘੋਲ ਕੇ ਫਿਰ 500 ਲੀਟਰ ਪਾਣੀ ਵਿੱਚ ਘੋਲ ਬਣਾਉ।