विशेषज्ञ सलाहकार विवरण

idea99kanak.jpg
द्वारा प्रकाशित किया गया था Punjab Agricultural University, Ludhiana
पंजाब
2019-02-13 09:58:16

Agriculture related advice by PAU experts

यह फ़िलहाल अभी पंजाबी भाषा में ही उपलब्ध है:

ਕਣਕ ਦੀ ਖੇਤੀ ਕਰਦੇ, ਰੱਖੋ ਇਨਾਂ ਗੱਲਾਂ ਦਾ ਧਿਆਨ: 

  • ਪੀਲੀ ਕੁੰਗੀ ਦੀ ਰੋਕਥਾਮ ਲਈ ਕਣਕ ਦੀ ਫਸਲ ਦਾ ਲਗਾਤਾਰ ਸਰਵੇਖਣ ਕਰੋ ਅਤੇ ਨਿਸ਼ਾਨੀਆਂ ਨਜ਼ਰ ਆਉਣ ਤਾਂ 200 ਮਿ: ਲਿ: ਟਿਲਟ ਜਾਂ ਸ਼ਾਈਨ ਜਾਂ ਬੰਪਰ ਜਾਂ ਕੰਮਪਾਸ ਜਾਂ ਮਾਰਕਜੋਲ ਜਾਂ ਸਟਿਲਟ 25 ਤਾਕਤ ਨੂੰ 200 ਲਿਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ।
  • ਜੇਕਰ ਕਣਕ ਦੀ ਫਸਲ ਵਿੱਚ ਮੈਗਨੀਜ਼ ਦੀ ਘਾਟ ਕਰਕੇ ਪੱਤੇ ਪੀਲੇ ਪਏ ਨਜ਼ਰ ਆਉਣ ਤਾਂ ਮੈਂਗਨੀਜ਼ ਸਲਫੇਟ ਦੇ ਛਿੜਕਾਅ ਦੀ ਵੀ ਸਲਾਹ ਦਿੱਤੀ ਜਾਂਦੀ ਹੈ।

ਸੂਰਜਮੁਖੀ: ਸੂਰਜਮੁਖੀ ਦੀ ਬਿਜਾਈ ਪੂਰੀ ਕਰ ਲਵੋ ਅਤੇ ਬਿਜਾਈ ਲਈ ਪੀ ਐਸ ਐਚ 569 ਨੂੰ ਤਰਜੀਹ ਦਿਓ ।

ਹਰਾ ਚਾਰਾ: ਹਰੇ ਚਾਰੇ ਦੀ ਘਾਟ ਨੂੰ ਪੂਰਾ ਕਰਨ ਲਈ ਅਗੇਤੀ ਬੀਜੀ ਜਵੀ ਨੂੰ ਕੱਟ ਲਵੋ।ਹਰੇ ਚਾਰੇ ਦੀ ਘਾਟ ਵਾਲੇ ਸਮੇਂ ਹਰਾ ਚਾਰਾ ਪ੍ਰਾਪਤ ਕਰਨ ਲਈ ਲੂਸਣ ਦੀ ਕਟਾਈ ਲਈ ਜਾ ਸਕਦੀ ਹੈ।