विशेषज्ञ सलाहकार विवरण

idea99potatoes-411975_1280-1200x800.jpg
द्वारा प्रकाशित किया गया था Punjab Agriculture University, Ludhiana
पंजाब
2019-02-15 12:05:23

Advice for vegetables from PAU experts

यह सलाह फ़िलहाल सिर्फ पंजाबी भाषा में ही उपलब्ध है|

ਸਬਜ਼ੀਆਂ ਸੰਬੰਧੀ ਸਲਾਹਾਂ

  • ਆਲੂ: ਆਲੁਆਂ ਨੂੰ ਪਿਛੇਤੇ ਝੁਲਸ ਰੋਗ ਤੋਂ ਬਚਾਅ ਲਈ ਕਿਸਾਨ ਵੀਰਾਂ ਨੂੰ ਖੇਤਾਂ ਦਾ ਲਗਾਤਾਰ ਸਰਵੇਖਣ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਅਤੇ ਪਿਛੇਤੇ ਝੁਲਸ ਰੋਗ ਦੇ ਲੱਛਣ ਹੋਣ ਤੇ ਫ਼ਸਲ ਨੂੰ 500 ਤੋਂ 700 ਗ੍ਰਾਮ ਇੰਡੋਫਿਲ ਐਮ45 ਜਾਂ ਮਾਰਕਜੈਬ ਜਾਂ ਕਵਚ ਨੂੰ 250-350 ਲਿਟਰ ਪਾਣੀ ਵਿੱਚ ਪਾ ਕੇ ਛਿੜਕਾਅ ਕਰੋ।ਪਿਛੇਤੇ ਝੁਲਸ ਰੋਗ ਲਈ ਉੱਲੀ-ਨਾਸ਼ਕਾਂ ਦੀ ਸਹੀ ਵਰਤੋਂ ਲਈ ਪੀ ਏ ਯੂ ਵੈਬਸਾਈਟ ਨੂੰ ਜ਼ਰੂਰ ਦੇਖੋ।
  • ਵਿਸ਼ਾਣੂੰ ਮੁਕਤ ਬੀਜ ਤਿਆਰ ਕਰਨ ਲਈ ਇਨ੍ਹਾਂ ਦਿਨ੍ਹਾਂ ਵਿੱਚ ਆਲੂਆਂ ਦੀ ਬੀਜ ਵਾਲੀ ਫਸਲ ਦੇ ਪਤਰਾਲ ਕੱਟ ਦਿਓ।
  • ਧੱਫੜੀ ਰੋਗ ਤੋਂ ਬਚਾਅ ਲਈ ਆਲੂ ਪੈਣ ਤੋਂ ਬਾਅਦ ਫਸਲ ਨੂੰ ਸੋਕਾ ਨਾ ਲੱਗਣ ਦਿਓ।