विशेषज्ञ सलाहकार विवरण

idea99peach,_plum.jpg
द्वारा प्रकाशित किया गया था Punjab Agricultural University, Ludhiana
पंजाब
2021-04-22 16:57:27

Advice for horticultural farmers

ਬਾਗਬਾਨੀ: ਆੜੂ, ਅਲੂਚਾ, ਅੰਗੂਰ, ਲੀਚੀ ਨੂੰ ਖੁੱਲੇ ਅਤੇ ਲਗਾਤਾਰ ਪਾਣੀ ਦਿਉ ਤਾਂ ਜੋ ਫ਼ਲ ਵਧ ਫੁੱਲ ਸਕਣ।

  • ਨਵੇਂ ਲਗਾਏ ਫ਼ਲਦਾਰ ਬੂਟਿਆਂ ਨੂੰ ਥੋੜ੍ਹੇ-ਥੋੜ੍ਹੇ ਵਕਫ਼ੇ 'ਤੇ ਹਲਕਾ ਪਾਣੀ ਦਿੰਦੇ ਰਹੋ ਅਤੇ ਛੋਟੇ ਬੂਟਿਆਂ ਨੂੰ ਸਿੱਧਾ ਰੱਖਣ ਲਈ ਸੋਟੀ ਆਦਿ ਦਾ ਸਹਾਰਾ ਦਿਉ।ਜੜ੍ਹ-ਮੁੱਢ ਤੋਂ ਫ਼ੁਟਾਰਾ ਲਗਾਤਾਰ ਤੋੜਦੇ ਰਹੋ।
  • ਫ਼ਲਦਾਰ ਬੂਟਿਆਂ ਨੂੰ ਰਸਾਇਣਕ ਖਾਦਾਂ ਦੀ ਦੂਜੀ ਕਿਸ਼ਤ ਸਿਫ਼ਾਰਸ਼ਾਂ ਮੁਤਾਬਿਕ ਪਾਉਣ ਦਾ ਢੁਕਵਾਂ ਸਮਾਂ ਹੈ।
  • ਅਮਰੂਦਾਂ ਦੀ ਬਰਸਾਤ ਰੁੱਤ ਦੀ ਫ਼ਸਲ ਨਾ ਲੈਣ ਲਈ ਇਸ ਸਮੇ ਬੂਟਿਆਂ ਦੀ ਟਹਿਣੀਆਂ ਨੂੰ ਸਿਰਿਆਂ ਤੋਂ 20-30 ਸੈਂਟੀਮੀਟਰ ਤੱਕ ਕੱਟ ਦਿਉ ਅਤੇ ਬਾਗਾਂ ਨੂੰ ਪਾਣੀ ਦੇਣਾ ਬੰਦ ਕਰ ਦਿਉ।