विशेषज्ञ सलाहकार विवरण

idea99601.jpg
द्वारा प्रकाशित किया गया था Punjab Agricultural University, Ludhiana
पंजाब
2019-02-15 12:23:59

Advice for fruitful plants from PAU

यह सलाह फ़िलहाल सिर्फ पंजाबी भाषा में ही उपलब्ध है|

ਫ਼ਲਦਾਰ ਬੂਟਿਆਂ ਸੰਬੰਧੀ ਸਲਾਹਾਂ

  • ਕਿਸਾਨ ਵੀਰਾਂ ਨੂੰ ਬਾਗਾਂ, ਖਾਸ ਕਰਕੇ ਛੋਟੇ ਬੂਟਿਆਂ ਨੂੰ ਸਰਦੀ ਤੋਂ ਬਚਾਉਣ ਦੀ ਸਲਾਹ ਦਿੱਤੀ ਜਾਂਦੀ ਹੈ।
  • ਪੱਤਝੜੀ ਬੂਟਿਆਂ ਦੀ ਲੁਆਈ ਲਈ ਸਮਾਂ ਬਹੁਤ ਹੀ ਢੁੱਕਵਾਂ ਚਲ ਰਿਹਾ ਹੈ ।
  • ਬੇਰਾਂ ਵਿੱਚ ਕਾਲੇ ਧੱਬਿਆਂ ਦੇ ਰੋਗ ਦੀ ਰੋਕਥਾਮ ਲਈ ਮੈਨਕੋਜ਼ਿਬ 75 ਤਾਕਤ (2.5 ਗ੍ਰਾਮ) ਦਾ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ ।
  • ਬੇਰਾਂ ਵਿਚ ਫ਼ਲ ਦੀ ਮੱਖੀ ਦੇ ਹਮਲੇ ਨੂੰ ਰੋਕਣ ਲਈ 1.7 ਮਿ.ਲੀ.ਰੋਗਰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ ।
  • ਕਿੰਨੂ ਦੀ ਤੁੜਾਈ ਨਿਬੇੜ ਲਵੋ ਅਤੇ ਬੂਟਿਆਂ ਵਿਚੋਂ ਬਿਮਾਰ, ਟੁੱਟੀਆਂ, ਸੁੱਕੀਆਂ ਟਹਿਣੀਆਂ ਕੱਢ ਦਿਉ ।ਨਿੰਬੂ ਜਾਤੀ ਦੇ ਫ਼ਲਦਾਰ ਬੂਟਿਆਂ ਦੀ ਕਾਂਟ-ਛਾਂਟ ਤੋਂ ਬਾਅਦ ਬੋਰਡੋ ਮਿਸ਼ਰਣ 2:2:250 ਜਾਂ ਬਲਾਈਟੌਕਸ 3.0 ਗ੍ਰਾਮ ਪ੍ਰਤੀ ਲਿਟਰ ਦੇ ਹਿਸਾਬ ਨਾਲ ਛਿੜਕਾਅ ਕਰ ਦਿਉ ।