विशेषज्ञ सलाहकार विवरण

idea99mix_veg.jpg
द्वारा प्रकाशित किया गया था ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
पंजाब
2019-09-27 11:56:18

ਪੀ ਏ ਯੂ ਦੇ ਮਾਹਿਰਾਂ ਵੱਲੋਂ ਸਬਜ਼ੀਆਂ ਅਤੇ ਬਾਗਬਾਨੀ ਲਈ ਦਿੱਤੇ ਸੁਝਾਅ ਹੇਠ ਲਿਖੇ ਅਨੁਸਾਰ ਹਨ:

ਸਬਜ਼ੀਆਂ 

  • ਇਹ ਸਮਾਂ ਮੁੱਖ ਮੌਸਮ ਦੀ ਗੋਭੀ ਦੀ ਲਵਾਈ ਲਈ ਢੁੱਕਵਾਂ ਹੈ। ਪਾਲਕ, ਮੂਲੀ, ਗਾਜਰ, ਬਰੋਕਲੀ, ਚੀਨੀ ਗੋਭੀ ਦੀ ਬਿਜਾਈ ਲਈ ਵੀ ਢੁੱਕਵਾਂ ਸਮਾਂ ਹੈ।

ਬਾਗਬਾਨੀ 

  • ਸਦਾ ਹਰੇ ਰਹਿਣ ਵਾਲੇ ਬੂਟੇ ਜਿਵੇਂ ਨਿੰਬੂ ਜਾਤੀ, ਅੰਬ, ਲੀਚੀ , ਅਮਰੂਦ, ਲੁਕਾਠ ਅਤੇ ਚੀਕੂ ਆਦਿ ਲਗਾਉਣ ਲਈ ਬਹੁਤ ਹੀ ਢੁੱਕਵਾਂ ਸਮਾਂ ਹੈ।
  • ਅਮਰੂਦਾਂ ਦੇ ਬਾਗਾਂ ਵਿੱਚੋਂ ਫ਼ਲ ਦੀ ਮੱਖੀ ਨਾਲ ਗ੍ਰਸਤ ਫ਼ਲਾਂ ਨੂੰ ਇੱਕਠਾ ਕਰਕੇ ਜਲਦੀ ਤੋਂ ਜਲਦੀ ਡੂੰਘਾ ਦਬਾ ਦਿਉ ।
  • ਅਮਰੂਦ ਅਤੇ ਨਿੰਬੂ ਜਾਤੀ ਦੇ ਬਾਗਾਂ ਦੀ ਲੋੜ ਅਨੁਸਾਰ ਹਲਕੀਆਂ ਸਿੰਚਾਈਆਂ ਕਰਦੇ ਰਹੋ।
  • ਕਿਨੂੰ ਦੇ ਫ਼ਲਾਂ ਦੀ ਕੇਰ ਨੂੰ ਰੋਕਣ ਲਈ ਬੂਟਿਆਂ ਤੇ 1250 ਮਿਲੀਲਿਟਰ ਜ਼ੀਰਮ 27 ਤਾਕਤ ਨੂੰ 500 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਇਸ ਮਹੀਨੇ ਕਰੋ।
  • ਜੇਕਰ ਨਿੰਬੂ-ਜਾਤੀ ਦੇ ਫ਼ਲਾਂ ਦੇ ਬਾਗ ਵਿੱਚ ਕੋਈ ਚੌੜੇ ਪੱਤਿਆਂ ਵਾਲੀ ਫ਼ਸਲ ਜਾਂ ਕਪਾਹ ਆਦਿ ਬੀਜੀ ਗਈ ਹੋਵੇ ਤਾਂ ਬੂਟਿਆਂ ਉੱਪਰ 2,4-ਡੀ ਦੀ ਬਜਾਏ ਜਿਬਰੈਲਿਕ ਐਸਿਡ (10 ਗ੍ਰਾਮ 500 ਲਿਟਰ ਪਾਣੀ ਵਿੱਚ) ਦਾ ਛਿੜਕਾਅ ਕਰੋ।