विशेषज्ञ सलाहकार विवरण

idea99vegs.jpg
द्वारा प्रकाशित किया गया था ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
पंजाब
2019-11-07 13:08:24

ਮਾਹਿਰਾਂ ਵੱਲੋਂ ਸਬਜ਼ੀਆਂ ਅਤੇ ਬਾਗਬਾਨੀ ਕਾਸ਼ਤ ਸੰਬੰਧੀ ਦੱਸੇ ਸੁਝਾਅ ਇਸ ਪ੍ਰਕਾਰ ਹਨ:

ਸਬਜ਼ੀਆਂ:

  • ਇਹ ਸਮਾਂ ਟਮਾਟਰ ਅਤੇ ਬੈਂਗਣ ਦੀ ਪਨੀਰੀ ਨੂੰ ਪੁੱਟ ਕੇ ਖੇਤ ਵਿੱਚ ਲਾਉਣ ਲਈ ਢੁੱਕਵਾਂ ਹੈ।
  • ਪਿਆਜ਼ ਦੀ ਪਨੀਰੀ ਦੀ ਬਿਜਾਈ ਅੱਧ ਨਵੱਬਰ ਤੱਕ ਕੀਤੀ ਜਾ ਸਕਦੀ ਹੈ।
  • ਮਟਰਾਂ ਦੀ ਬਿਜਾਈ ਪੂਰੀ ਕਰ ਲਵੋ ਅਤੇ ਨਦੀਨਾਂ ਦੀ ਰੋਕਥਾਮ ਲਈ ਗੋਡੀਆਂ ਕਰੋ।

ਬਾਗਬਾਨੀ:

  • ਇਸ ਸਮੇ ਹਾੜ੍ਹੀ ਦੀਆਂ ਫ਼ਸਲਾਂ ਜਿਵੇਂ ਕਣਕ, ਸੇਂਜੀ, ਮਟਰ ਅਤੇ ਛੋਲੇ ਆਦਿ ਦੀ ਬਾਗਾਂ ਵਿੱਚ ਅੰਤਰ ਫ਼ਸਲ ਦੇ ਤੌਰ ਤੇ ਬਿਜਾਈ ਕੀਤੀ ਜਾ ਸਕਦੀ ਹੈ। ਦੋਹਾਂ ਦਾ ਪਾਣੀ ਪ੍ਰਬੰਧ ਵੱਖਰਾ ਰੱਖੋ । ਬੇਰਾਂ ਦਾ ਫ਼ਲ ਝੜਨ ਤੋਂ ਰੋਕਣ ਲਈ ਇਸ ਸਮੇਂ 15 ਗ੍ਰਾਮ ਨੈਪਥਲੀਨ ਐਸਟਿਕ ਐਸਿਡ (ਐਨ.ਏ.ਏ.) ਨੂੰ
  • 500 ਲੀਟਰ ਪਾਣੀ ਵਿੱਚ ਪਾ ਕੇ ਛਿੜਕਾਅ ਕਰੋ। ਐਨ.ਏ.ਏ. ਨੂੰ ਪਹਿਲਾਂ ਅਲਕੋਲ ਵਿੱਚ ਘੋਲੋ ।