विशेषज्ञ सलाहकार विवरण

idea99veg.jpg
द्वारा प्रकाशित किया गया था ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
पंजाब
2019-10-17 10:27:10

ਸਬਜ਼ੀਆਂ ਅਤੇ ਬਾਗਬਾਨੀ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਲਈ ਸਲਾਹਾਂ ਹੇਠ ਦੱਸੇ ਅਨੁਸਾਰ ਹਨ:

  • ਸਬਜ਼ੀਆਂ: ਇਹ ਸਮਾਂ ਮੁੱਖ ਮੌਸਮ ਦੀ ਗੋਭੀ ਦੀ ਲਵਾਈ ਲਈ ਢੁਕਵਾਂ ਹੈ। ਇਹ ਸਮਾਂ ਮਟਰ, ਜੜ੍ਹਾਂ ਅਤੇ ਪੱਤੇਦਾਰ ਸਬਜੀਆਂ ਲਾਉਣ ਲਈ ਵੀ ਢੁੱਕਵਾਂ ਹੈ। 
  • ਆਲੂ ਦਾ ਬੀਜ ਤਿਆਰ ਕਰਨ ਵਾਲੀ ਫ਼ਸਲ ਦੀ ਬਿਜਾਈ ਲਈ ਇਹ ਸਮਾਂ ਢੁੱਕਵਾਂ ਹੈ।
  • ਬਾਗਬਾਨੀ: ਸਦਾ ਹਰੇ ਰਹਿਣ ਵਾਲੇ ਬੂਟੇ ਜਿਵੇਂ ਨਿੰਬੂ ਜਾਤੀ, ਅੰਬ, ਲੀਚੀ, ਅਮਰੂਦ, ਲੁਕਾਠ ਅਤੇ ਚੀਕੂ ਆਦਿ ਦੀ ਲੁਆਈ ਪੂਰੀ ਕਰ ਲਵੋ ।
  • ਅਮਰੂਦਾਂ ਦੇ ਬਾਗ ਵਿੱਚ ਰਸਾਇਣਕ ਖਾਦਾਂ ਜਿਵੇਂ ਕਿ ਯੂਰੀਆ ੫੦੦ ਗਰਾਮ ਅਤੇ 1250 ਗਰਾਮ ਸਿੰਗਲ ਸੁਪਰ ਫ਼ਾਸਫੇਟ ਪ੍ਰਤੀ ਬੂਟਾ ਪਾਉ।
  • ਅੰਬਾਂ ਦੇ ਬੂਟਿਆਂ ਦੀਆਂ ਗੁੱਛਾ-ਮੁਛਾ ਰੋਗੀ ਟਾਹਣੀਆਂ ਨੂੰ ਲਾਹ ਕੇ ਸਾੜ ਦਿਉ ।
  • ਕਿਨੂੰ ਦੇ ਬਾਗਾਂ ਚ' 16 ਪੀ ਏ ਯੂ ਫਰੂਟ ਫਲਾਈ ਟ੍ਰੈਪ ਲਗਾਓ, ਜੇ ਲੋੜ ਹੋਵੇ।