विशेषज्ञ सलाहकार विवरण

idea99animal.jpg
द्वारा प्रकाशित किया गया था Punjab Agricultural University, Ludhiana
पंजाब
2022-01-07 11:11:21

ਪਸ਼ੂ ਪਾਲਣ- ਬਰੂਸੀਲੋਸਿਸ ਗਾਵਾਂ, ਮੱਝਾਂ, ਭੇਡ, ਬੱਕਰੀ, ਸੂਰ, ਊਠ ਅਤੇ ਕੁੱਤਿਆਂ ਵਿੱਚ ਫੈਲਣ ਵਾਲੀ ਇੱਕ ਛੂਤ ਦੀ ਬਿਮਾਰੀ ਹੈ।ਇਹ ਇੱਕ ਜੈਨੇਟਿਕ ਬਿਮਾਰੀ ਹੈ ਜੋ ਪਸ਼ੂਆਂ ਤੋਂ ਮਨੁੱਖਾਂ ਅਤੇ ਮਨੁੱਖਾਂ ਤੋਂ ਪਸ਼ੂਆਂ ਵਿੱਚ ਫੈਲਦੀ ਹੈ। ਇਸ ਬਿਮਾਰੀ ਨਾਲ ਪ੍ਰਭਾਵਿਤ ਪਸ਼ੂ ਦਾ 7-9 ਮਹੀਨੇ ਦੇ ਗਰਭ ਦੌਰਾਨ ਬੱਚਾ ਸੁੱਟਦਾ ਹੈ। ਸੰਸਾਰ ਭਰ ਵਿੱਚ ਲਗਭਗ 5 ਲੱਖ ਮਨੁੱਖ ਹਰ ਸਾਲ ਇਸ ਰੋਗ ਨਾਲ ਸੰਕਰਮਿਤ ਹੋ ਜਾਂਦੇ ਹਨ।

ਲੱਛਣ-

  • ਪਸ਼ੂਆਂ ਵਿਚ ਗਰਭ ਦੀ ਆਖਰੀ ਤਿਮਾਹੀ ਵਿਚ ਤੂਅ ਜਾਣਾ ਇਸ ਰੋਗ ਦਾ ਪ੍ਰਮੁੱਖ ਲੱਛਣ ਹੈ।
  • ਪਸ਼ੂਆਂ ਵਿਚ ਜੇਰ ਦਾ ਠਹਿਰਨਾ ਅਤੇ ਬੱਚੇਦਾਨੀ ਦੀ ਸੋਜਿਸ਼ ਇਸ ਰੋਗ ਦਾ ਮੁੱਖ ਕਾਰਨ ਹੈ।
  • ਪੈਰਾਂ ਦੇ ਜੋੜਾਂ 'ਤੇ ਸੋਜਿਸ਼ ਆ ਜਾਂਦੀ ਹੈ ਜਿਸਨੂੰ ਹਾਈਗ੍ਰੋਮਾ ਕਹਿੰਦੇ ਹਨ।
  • ਹੋਰ ਲੱਛਣ ਜਿਵੇਂ ਕਮਜ਼ੋਰ ਵੱਛੇ ਦਾ ਜਨਮ, ਬਲਦਾਂ ਵਿੱਚ ਸੁੱਜੇ ਹੋਏ ਅੰਡਕੋਸ਼ ਆਦਿ ਵੀ ਦੇਖਣ ਨੂੰ ਮਿਲਦੇ ਹਨ।
  • ਮਨੁੱਖਾਂ ਨੂੰ ਇਸ ਰੋਗ ਵਿੱਚ ਤੇਜ਼ ਬੁਖਾਰ ਆਉਂਦਾ ਹੈ ਜੋ ਵਾਰ-ਵਾਰ ਉਤਰਦਾ ਅਤੇ ਚੜ੍ਹਦਾ ਰਹਿੰਦਾ ਹੈ ਅਤੇ ਜੋੜਾਂ 'ਤੇ ਕਮਰ ਵਿੱਚ ਦਰਦ ਵੀ ਹੁੰਦਾ ਰਹਿੰਦਾ ਹੈ।

ਪ੍ਰਬੰਧ-

  • ਪਸ਼ੂਆਂ ਨੂੰ ਬਿਮਾਰੀ ਤੋਂ ਬਚਾਉਣ ਲਈ 4-8 ਮਹੀਨੇ ਦੀ ਉਮਰ ਵਿੱਚ ਵੱਛੀਆਂ ਅਤੇ ਕੱਟੀਆਂ ਨੂੰ ਬਰੂਸੀਲੋਸਿਸ ਐਸ-19 ਵੈਕਸੀਨ ਦਾ ਟੀਕਾਕਰਣ ਕਰਵਾਉਣਾ ਚਾਹੀਦਾ ਹੈ।
  • ਨਵੇਂ ਖਰੀਦੇ ਗਏ ਪਸ਼ੂਆਂ ਨੂੰ ਬਰੂਸੈਲਾ ਦੀ ਜਾਂਚ ਕੀਤੇ ਬਿਨਾਂ ਹੋਰ ਸਿਹਤਮੰਦ ਪਸ਼ੂਆਂ ਦੇ ਨਾਲ ਕਦੇ ਵੀ ਨਹੀਂ ਰੱਖਣਾ ਚਾਹੀਦਾ।
  • ਜੇਕਰ ਕੋਈ ਪਸ਼ੂ ਗਰਭਕਾਲ ਦੀ ਤੀਜੀ ਤਿਮਾਹੀ ਵਿਚ ਤੂਅ ਜਾਂਦਾ ਹੈ ਤਾਂ ਉਸ ਨੂੰ ਤੁਰੰਤ ਫਾਰਮ ਦੇ ਬਾਕੀ ਪਸ਼ੂਆਂ ਤੋਂ ਅਲੱਗ ਕਰ ਦਿੱਤਾ ਜਾਣਾ ਚਾਹੀਦਾ ਹੈ।
  • ਜੇਕਰ ਪਸ਼ੂ ਦਾ ਗਰਭਪਾਤ ਹੋਇਆ ਹੈ ਤਾਂ ਉਸ ਜਗ੍ਹਾ ਨੂੰ ਫਿਨਾਇਲ (5 ਪ੍ਰਤੀਸ਼ਤ) ਦੁਆਰਾ ਰੋਗਾਣੂੰ ਰਹਿਤ ਕਰਨਾ ਚਾਹੀਦਾ ਹੈ।
  • ਰੋਗੀ ਮਾਦਾ ਪਸ਼ੂ ਦੇ ਕੱਚੇ ਦੁੱਧ ਨੂੰ ਸਿਹਤਮੰਦ ਨਵੇਂ ਜਨਮੇ ਕੱਟੜੂ/ਵੱਛੜੂ ਅਤੇ ਮਨੁੱਖਾਂ ਨੂੰ ਨਹੀਂ ਪਿਲਾਉਣਾ ਚਾਹੀਦਾ ਹੈ।
  • ਜੇ ਪਸ਼ੂ ਤੂਅ ਗਿਆ ਹੈ ਤਾਂ ਉਸ ਦੇ ਖੂੁਨ ਦੀ ਜਾਂਚ ਜ਼ਰੂਰ ਕਰਵਾਉ।
  • ਪਸ਼ੂਆਂ ਦੇ ਝੁੰਡ ਦੀ ਵੀ ਨਿਯਮਤ ਅੰਤਰਾਲ 'ਤੇ ਜਾਂਚ ਕੀਤੀ ਜਾਣੀ ਚਾਹੀਦੀ ਹੈ, ਜਦੋਂ ਤੱਕ ਦੋ ਜਾਂ ਤਿੰਨ ਟੈਸਟ ਲਗਾਤਾਰ ਨੈਗੇਟਿਵ ਨਹੀਂ ਆਉਂਦੇ।
  • ਬੋਲਣ ਵਾਲੇ ਪਸ਼ੂਆਂ ਵਿਚ ਗਰਭਪਾਤ ਹੋਣ 'ਤੇ ਪਸ਼ੂ ਪਾਲਕਾਂ ਨੂੰ ਉਨ੍ਹਾਂ ਦੇ ਸੰਕਰਮਿਤ ਤਰਲ, ਮਲਮੂਤਰ ਆਦਿ ਦੇ ਸੰਪਰਕ ਤੋਂ ਬਚਾਉਣਾ ਚਾਹੀਦਾ ਹੈ।
  • ਆਲੇ ਦੁਆਲੇ ਦੀ ਧੂੜ ਮਿੱਟੀ ਅਤੇ ਤੂੜੀ ਚਾਰੇ ਆਦਿ ਨੂੰ ਅੱਗ ਲਾ ਦਿਉ ਅਤੇ ਉਸ ਜਗ੍ਹਾ ਨੂੰ ਜੀਵਾਣੂਆਂ ਤੋਂ ਮੁਕਤ ਕਰੋ।