विशेषज्ञ सलाहकार विवरण

idea99vegs.jpeg
द्वारा प्रकाशित किया गया था ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
पंजाब
2019-12-14 13:30:39

ਸਬਜ਼ੀਆਂ ਅਤੇ ਬਾਗਬਾਨੀ ਦੀ ਕਾਸ਼ਤ ਕਰਨ ਲਈ ਕਿਸਾਨਾਂ ਲਈ ਜ਼ਰੂਰੀ ਸੁਝਾਅ ਇਸ ਤਰ੍ਹਾਂ ਹਨ:

ਸਬਜ਼ੀਆਂ:
  • ਆਲੂਆਂ ਦੀ ਫ਼ਸਲ ਦਾ ਲਗਾਤਾਰ ਸਰਵੇਖਣ ਕਰੋ। ਜੇਕਰ ਫਸਲ ਤੇ ਪਿਛੇਤੇ ਝੁਲਸ ਰੋਗ ਦਾ ਹਮਲਾ ਨਜ਼ਰ ਆਵੇ ਤਾਂ 500-750 ਗ੍ਰਾਮ ਇੰਡੋਫਿਲ ਐਮ-45/ਮਾਸ ਐਮ-45/ਮਾਰਕਜੈਬ/ ਐਂਟਰਾਕੋਲ/ਕਵਚ ਨੂੰ 250-350 ਲਿਟਰ ਪਾਣੀ ਵਿੱਚ ਪਾਕੇ ਹਫ਼ਤੇ ਦੇ ਵਕਫੇ ਤੇ ਛਿੜਕਾਅ ਕਰੋ।
  • ਖੀਰੇ ਦੀ ਫਸਲ ਦੀ ਬੀਜਾਈ ਸੁਰੰਗਾ ਹੇਠ ਕੀਤੀ ਜਾ ਸਕਦੀ ਹੈ।

ਬਾਗਬਾਨੀ:

  • ਛੋਟੇ ਸਦਾਬਹਾਰ ਫ਼ਲਦਾਰ ਬੂਟਿਆਂ ਨੂੰ ਠੰਡ ਤੋਂ ਬਚਾਉਣ ਲਈ ਸ਼ੌਰੇ ਕਰੋ।
  • ਸਾਰੇ ਪੱਤਝੜੀ ਫ਼ਲਦਾਰ ਬੂਟਿਆਂ ਨੂੰ ਰੂੜੀ ਵਾਲੀ ਖਾਦ ਦਸੰਬਰ ਮਹੀਨੇ ਵਿੱਚ ਪਾ ਦਿਉ।
  • ਪੱਤਝੜੀ ਫ਼ਲਾਂ ਜਿਵੇਂਕਿ ਨਾਸ਼ਪਾਤੀ, ਆੜੂ, ਅਲੂਚਾ, ਅੰਗੂਰ ਆਦਿ ਦੇ ਨਵੇਂ ਬਾਗ ਲਗਾਉਣ ਦੀ ਤਿਆਰੀ ਸ਼ੁਰੂ ਕਰ ਦਿਉ।