विशेषज्ञ सलाहकार विवरण

idea99vegetables.jpg
द्वारा प्रकाशित किया गया था ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
पंजाब
2019-03-28 14:22:49

  • ਇਹ ਸਮਾਂ ਕੱਦੂ ਜਾਤੀ ਦੀਆਂ ਸਬਜ਼ੀਆਂ, ਭਿੰਡੀ ਅਤੇ ਲੋਬੀਆ ਦੀ ਸਿੱਧੀ ਬੀਜਾਈ ਲਈ ਢੁੱਕਵਾਂ ਹੈ ਵੇਲਾਂ ਵਾਲੀ ਸਬਜੀਆਂ ਵਿੱਚ ਚਿੱਟੇ ਰੋਗ ਦੀ ਰੋਕਥਾਮ ਲਈ 50-80 ਮਿਲੀਲਿਟਰ ਕੈਰਾਥੇਨ 25 ਤਾਕਤ ਦਾ 100 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਛਿੜਕਾਅ ਕਰੋ ਅਤੇ ਲੋੜ ਪੈਣ ਤੇ 14 ਦਿਨਾਂ ਬਾਅਦ ਛਿੜਕਾਅ ਦੁਹਰਾਉ
  • ਜਾਮਨੀ ਧੱਬਿਆਂ ਦੀ ਬਿਮਾਰੀ ਦੀ ਰੋਕਥਾਮ ਲਈ ਗੰਢਿਆਂ ਦੀ ਫ਼ਸਲ ਨੂੰ 600 ਗ੍ਰਾਮ ਇੰਡੋਫ਼ਿਲ ਐਮ-45 ਅਤੇ 200 ਮਿਲੀਲਿਟਰ ਟਰਾਈਟੋਨ ਨਾਲ ਜਾਂ ਅਲਸੀ ਦੇ ਤੇਲ ਨੂੰ 200 ਲਿਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਛਿੜਕੋ ਇਹ ਛਿੜਕਾਅ ਬਿਮਾਰੀ ਦੀਆਂ ਨਿਸ਼ਾਨੀਆਂ ਸ਼ੁਰੂ ਹੋਣ ਤੇ ਹੀ ਕਰੋ ਇਹ ਛਿੜਕਾ ਦਸ ਦਿਨਾਂ ਦੇ ਵਕਫ਼ੇ ਤੇ ਤਿੰਨ ਵਾਰ ਜਾਂ ਉਸ ਤੋਂ ਜ਼ਿਆਦਾ ਵਾਰ ਕਰੋ