
द्वारा प्रकाशित किया गया था ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
पंजाब
2019-08-16 16:53:42

ਕਿਸਾਨ ਵੀਰਾਂ ਨੂੰ ਖੇਤਾਂ ਤੋਂ ਵਾਧੂ ਪਾਣੀ ਕੱਢਣ ਦੀ ਸਲਾਹ ਦਿੱਤੀ ਜਾਂਦੀ ਹੈ।
- ਝੋਨੇ ਦੀ ਫ਼ਸਲ ਤੇ ਪਾਣੀ ਉਸ ਸਮੇਂ ਲਾਉ ਜਦੋਂ ਪਹਿਲਾਂ ਪਾਣੀ ਜ਼ੀਰੇ ਨੂੰ 2 ਦਿਨ ਹੋ ਗਏ ਹੋਣ, ਪ੍ਰੰਤੂ ਖਿਆਲ ਰਹੇ ਕਿ ਖੇਤ ਵਿੱਚ ਤਰੇੜਾਂ ਨਾ ਪੈਣ।
- ਝੋਨੇ ਵਿੱਚ ਜੇਕਰ ਯੂਰੀਆ ਖਾਦ, ਪੱਤਾ ਰੰਗ ਚਾਰਟ ਵਿਧੀ ਨਾਲ ਪਾਈ ਜਾ ਰਹੀ ਹੈ ਤਾਂ ਜੇ 10 ਵਿੱਚੋਂ 6 ਪੱਤੇ, ਪੱਤਾ ਰੰਗ ਦੀ ਟਿੱਕੀ ਨੰ. 4 ਤੋ ਫਿੱਕੇ ਹੋਣ ਤਾਂ ਹੀ 25 ਕਿੱਲੋ ਯੂਰੀਆਂ ਪ੍ਰਤੀ ਏਕੜ ਪਾਓ। ਝੋਨੇ ਦੇ ਖੇਤਾਂ ਵਿੱਚ ਨਦੀਨਾਂ ਨੂੰ ਪੁੱਟ ਕੇ ਨਸ਼ਟ ਕਰੋ।
- ਝੋਨੇ ਦੀ ਫ਼ਸਲ ਦੇ ਤਣੇ ਦੁਆਲੇ ਪੱਤੇ ਦੇ ਝੁਲਸ ਰੋਗ ਦੇ ਹਮਲੇ ਤੋਂ ਬਚਾਉਣ ਲਈ ਵੱਟਾਂ ਬੰਨਿਆਂ ਨੂੰ ਸਾਫ਼ ਰੱਖੋ।
ਬਾਸਮਤੀ
- ਬਾਸਮਤੀ ਨੂੰ ਯੂਰੀਆ ਦੋ ਬਰਾਬਰ ਕਿਸ਼ਤਾਂ ਵਿੱਚ ਵੰਡ ਕੇ ਲੁਆਈ ਤੋਂ 3 ਅਤੇ 6 ਹਫ਼ਤੇ ਬਾਅਦ ਪਾਉ। ਝੰਡਾ ਰੋਗ ਨਾਲ ਪ੍ਰਭਾਵਿਤ ਬੂਟਿਆਂ ਨੂੰ ਖੇਤ ਵਿੱਚੋਂ ਪੁੱਟ ਕੇ ਦਬਾ ਦਿਉ।
ਨਰਮਾ
- ਨਰਮੇ ਦੇ ਖੇਤਾਂ ਵਿਚੋਂ ਮੀਂਹ ਦਾ ਵਾਧੂ ਪਾਣੀ ਬਾਹਰ ਕੱਢ ਦਿਉ। ਨਰਮੇ ਤੇ ਚਿੱਟੀ ਮੱਖੀ ਦਾ ਨਿਰੀਖਣ ਹਰ ਰੋਜ਼ ਸਵੇਰੇ 10 ਵਜੇ ਤੱਕ ਕੀਤਾ ਜਾਵੇ। ਜੇਕਰ ਨਰਮੇ ਦੇ ਉੱਪਰਲੇ ਤਿੰਨ ਪੱਤਿਆਂ ਤੇ ਚਾਰ ਪਤੰਗੇ ਪ੍ਰਤੀ ਪੱਤਾ ਤੋਂ ਘੱਟ ਹੋਣ ਤਾਂ ਘਬਰਾਉਣ ਦੀ ਜ਼ਰੂਰਤ ਨਹੀਂ, ਜੇਕਰ ਪਤੰਗੇ ਚਾਰ ਤੋਂ ਛੇ ਹੋਣ ਤਾਂ ਪੀ.ਏ.ਯੂ. ਵੱਲੋਂ ਸਿਫ਼ਾਰਿਸ਼ ਘਰ ਦਾ ਬਣਾਇਆ ਨਿੰਮ ਦਾ ਘੋਲ 1200 ਮਿਲੀਲਿਟਰ ਜਾਂ ਇੱਕ ਲਿਟਰ ਨਿੰਬੀਸੀਡੀਨ/ਅਚੂਕ ਦਾ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ। ਨਿੰਮ ਦਾ ਘੋਲ ਤਿਆਰ ਕਰਨ ਲਈ ਚਾਰ ਕਿੱਲੋ ਨਿੰਮ ਦੀਆਂ ਕਰੂੰਬਲਾਂ (ਪੱਤੇ, ਹਰੀਆਂ ਟਹਿਣੀਆਂ ਅਤੇ ਨਿਮੋਲੀਆਂ) ਨੂੰ 10 ਲਿਟਰ ਪਾਣੀ ਵਿੱਚ 30 ਮਿੰਟ ਲਈ ਉਬਾਲੋ। ਇਸ ਘੋਲ ਨੂੰ ਕੱਪੜ ਛਾਣ ਕਰ ਲਓ ਅਤੇ ਤਰਲ ਨੂੰ ਸਿਫ਼ਾਰਿਸ਼ ਕੀਤੀ ਮਾਤਰਾ ਮੁਤਾਬਿਕ ਛਿੜਕਾਅ ਕਰੋ।
- ਚਿੱਟੀ ਮੱਖੀ ਦਾ ਜ਼ਿਆਦਾ ਹਮਲਾ ਹੋਣ ਤੇ 80 ਗ੍ਰਾਮ ਫਲੋਨੀਕਾਮਿਡ 50 ਡਬਲਯੂ ਜੀ (ਉਲਾਲਾ) ਜਾਂ 200 ਗ੍ਰਾਮ ਪੋਲੋ/ਰੂਬੀ/ਕਰੇਜ਼/ਲੂਡੋ/ਸ਼ੋਕੂ 50 ਡਬਲਯੂ ਪੀ (ਡਾਇਆਫੈਨਥੀਯੂਰੋਨ) ਜਾਂ 60 ਗ੍ਰਾਮ ਡਾਇਨੋਟੈਫੂਰਾਨ 20 ਐਸ ਜੀ (ਓਸ਼ੀਨ) ਦਾ ਛਿੜਕਾਅ ਕਰੋ।
- ਨਰਮੇ ਤੇ ਤੇਲੇ ਦੀ ਰੋਕਥਾਮ ਲਈ 60 ਗ੍ਰਾਮ ਡਾਇਨੋਟੈਫੂਰਾਨ 20 ਐਸ ਜੀ (ਓਸ਼ੀਨ) ਜਾਂ 80 ਗ੍ਰਾਮ ਫਲੋਨੀਕਾਮਿਡ 50 ਡਬਲਯੂ ਜੀ (ਉਲਾਲਾ) ਜਾਂ 40 ਗ੍ਰਾਮ ਥਾਇਆਮੀਥਾਕਸਮ 25 ਡਬਲਯੂ ਜੀ (ਐਕਟਾਰਾ/ਐਕਸਟਰਾ ਸੁਪਰ / ਦੋਤਾਰਾ) ਜਾਂ 4 0 ਮਿਲੀਲੀਟਰ ਇਮਡਾਕਲੋਪਰਿਡ 1 7 . 8 ਐੱਸ.ਐੱਲ (ਇਮੀਡਾਸਿਲ/ਮਾਰਕਡੋਰ/ਕੌਨਫੀਡੋਰ) ਦਾ ਛਿੜਕਾਅ ਕਰੋ।
ਮੱਕੀ
- ਬਾਰਿਸ਼ ਦਾ ਪਾਣੀ ਮੱਕੀ ਦੇ ਖੇਤ ਵਿੱਚ ਨਾ ਖੜ੍ਹਾ ਹੋਣ ਦਿਓ ਕਿਉਂਕਿ ਇਹ ਫ਼ਸਲ ਜ਼ਿਆਦਾ ਪਾਣੀ ਨਹੀਂ ਸਹਾਰ ਸਕਦੀ। ਇਸ ਨਾਲ ਤਣਾ ਗਲਣ ਦੇ ਰੋਗ ਵਿੱਚ ਵਾਧਾ ਹੁੰਦਾ ਹੈ।
- ਮੱਕੀ ਨੂੰ ਨਾਈਟਰੋਜ਼ਨ ਦੀ ਦੂਸਰੀ ਕਿਸ਼ਤ (37 ਕਿੱਲੋ ਜਾਂ 25 ਕਿੱਲੋ ਪ੍ਰਤੀ ਏਕੜ ਕ੍ਰਮਵਾਰ ਲੰਮਾ ਅਤੇ ਦਰਮਿਆਨਾ/ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਨੂੰ) ਫ਼ਸਲ ਨੂੰ ਗੋਡੇ-ਗੋਡੇ ਹੋਣ ਤੱਕ ਪਾਉ।
माहिर कमेटी
हम आपके व्यक्तिगत विवरण किसी के साथ साझा नहीं करते हैं।
हम आपके व्यक्तिगत विवरण किसी के साथ साझा नहीं करते हैं।
साइन इन
इस वेबसाइट पर पंजीकरण करते हुए, आप हमारी उपयोग की शर्तें और हमारी गोपनीयता नीति स्वीकार करते हैं।
आपका उपयोगकर्ता मोबाइल नंबर और पासवर्ड अमान्य है
हमने आपका पासवर्ड आपके मोबाइल नंबर पर भेजा है
तारांकन (*) के साथ चिह्नित सभी फ़ील्ड आवश्यक हैं:
साइन अप करें
इस वेबसाइट पर पंजीकरण करते हुए, आप हमारी उपयोग की शर्तें और हमारी गोपनीयता नीति स्वीकार करते हैं।
तारांकन (*) के साथ चिह्नित सभी फ़ील्ड आवश्यक हैं:
कृपया कम से कम एक विकल्प का चयन करें
छवि के साथ पाठ का चयन करें