विशेषज्ञ सलाहकार विवरण

idea99crops.jpg
द्वारा प्रकाशित किया गया था ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
पंजाब
2019-06-26 12:57:14

ਕਿਸਾਨਾਂ ਲਈ ਫ਼ਸਲਾਂ ਦਾ ਸੰਬੰਧੀ ਸੁਝਾਅ ਹੇਠ ਲਿਖੇ ਅਨੁਸਾਰ ਹਨ:

  • ਝੋਨਾ: ਝੋਨੇ ਦੀ ਪਨੀਰੀ ਨੂੰ ਖੇਤ ਵਿੱਚ ਲਗਾ ਦਿਓ ਪਰ ਪਨੀਰੀ ਨੂੰ ਖੇਤ ਵਿੱਚ ਲਗਾਉਣ ਤੋਂ ਪਹਿਲਾ ਐਜ਼ੋਸਪਾਇਰੀਲਮ ਜੀਵਾਣੂੰ ਖਾਦ ਨੂੰ100 ਲਿਟਰ ਪਾਣੀ ਵਿੱਚ ਘੋਲ ਲਉ ਅਤੇ ਇੱਕ ਏਕੜ ਝੋਨੇ ਦੀ ਪਨੀਰੀ ਦੀਆਂ ਜੜ੍ਹਾਂ ਨੂੰ 45 ਮਿੰਟ ਲਈ ਘੋਲ ਵਿੱਚ ਰੱਖੋ ਅਤੇ ਬਾਅਦ ਵਿੱਚ ਜਲਦੀ ਹੀ ਖੇਤ ਵਿੱਚ ਲਾ ਦਿਓ।ਨਾਈਟਰੋਜਨ ਖਾਦ ਦਾ ਤੀਜਾ ਹਿੱਸਾ ਕੱਦੂ ਕਰਨ ਸਮੇਂ ਜਾਂ ਲੁਆਈ ਤੋਂ ਦੋ ਹਫਤੇ ਦੇ ਅੰਦਰ ਪਾ ਦਿਉ। ਨਾਈਟਰੋਜਨ ਦਾ ਦੂਜਾ ਇੱਕ ਤਿਹਾਈ ਹਿੱਸਾ ਲੁਆਈ ਤੋਂ 21 ਦਿਨਾਂ ਬਾਅਦ ਪਾ ਦਿਉ।
  • ਬਾਸਮਤੀ: ਇਨ੍ਹਾਂ ਦਿਨਾਂ ਵਿੱਚ ਬਾਸਮਤੀ ਦੀ ਸਿੱਧੀ ਬਿਜਾਈ ਲਈ ਘੱਟ ਸਮਾਂ ਲੈਣ ਵਾਲੀਆਂ ਪੂਸਾ ਬਾਸਮਤੀ 1121 ਅਤੇ ਪੂਸਾ ਬਾਸਮਤੀ 1509 ਕਿਸਮਾਂ ਦੀ ਬਿਜਾਈ ਕਰ ਲਵੋ। ਬਾਸਮਤੀ ਦੀਆਂ ਕਿਸਮਾਂ, ਸੀ ਐਸ ਆਰ 30, ਬਾਸਮਤੀ 370, ਬਾਸਮਤੀ 386 ਅਤੇ ਪੂਸਾ ਬਾਸਮਤੀ 1509 ਦੀ ਪਨੀਰੀ ਦੀ ਬਿਜਾਈ ਪੂਰੀ ਕਰ ਲਵੋ।
  • ਮੱਕੀ: ਮੱਕੀ ਦੀਆਂ ਸਿਫਾਰਿਸ਼ ਕੀਤੀਆਂ ਕਿਸਮਾਂ/ਹਾਈਬ੍ਰਿਡ ਪੀ ਐਮ ਐਚ 1, ਪੀ ਐਮ ਐਚ 2, ਪ੍ਰਭਾਤ ਅਤੇ ਕੇਸਰੀ ਦੀ ਬਿਜਾਈ ਜੂਨ ਅਖੀਰ ਤੱਕ ਖਤਮ ਕਰ ਲਵੋ।ਬਿਜਾਈ ਲਈ 8 ਕਿੱਲੋ ਬੀਜ ਪ੍ਰਤੀ ਏਕੜ ਵਰਤੋ।
  • ਨਰਮਾ: ਕਪਾਹ ਦੇ ਖੇਤਾਂ ਵਿੱਚ ਨਾਈਟਰੋਜਨ ਖਾਦ ਦੀ ਪਹਿਲੀ ਅੱਧੀ ਕਿਸ਼ਤ ਬੂਟੇ ਵਿਰਲੇ ਕਰਨ ਸਮੇਂ ਅਤੇ ਬਾਕੀ ਅੱਧੀ ਫੁੱਲ ਸ਼ੁਰੂ ਹੋਣ ਸਮੇਂ ਪਾ ਦਿਉ।ਕਪਾਹ ਦੇ ਖੇਤਾਂ ਵਿੱਚ ਚਿੱਟੀ ਮੱਖੀ ਦੇ ਫੈਲਾਅ ਨੂੰ ਰੋਕਣ ਲਈ ਖਾਲੀ ਥਾਵਾਂ, ਸੜਕਾਂ ਦੇ ਕਿਨਾਰਿਆਂ ਅਤੇ ਖਾਲਿਆਂ ਦੀਆਂ ਵੱਟਾਂ ਅਤੇ ਬੇਕਾਰ ਪਈ ਭੂਮੀ ਵਿੱਚੋਂ ਚਿੱਟੀ ਮੱਖੀ ਦੇ ਬਦਲਵੇਂ ਨਦੀਨ ਜਿਵੇਂ ਕਿ ਕੰਘੀ ਬੂਟੀ, ਪੀਲੀ ਬੂਟੀ, ਪੁੱਠ ਕੰਡਾ, ਧਤੂਰਾ, ਭੰਗ ਆਦਿ ਨੂੰ ਨਸ਼ਟ ਕਰੋ।
  • ਕਮਾਦ: ਕਮਾਦ ਦੀ ਫਸਲ ਵਿੱਚ ਆਗ ਦੇ ਗੜੂੰਏ ਦੀ ਰੋਕਥਾਮ ਲਈ ਟਰਾਈਕੋਗਰਾਮਾ ਜਪੋਨੀਕਮ (ਮਿੱਤਰ ਕੀੜੇ) ਰਾਹੀਂ ਸੱਤ ਦਿਨ ਪਹਿਲਾਂ ਪ੍ਰਜੀਵੀ ਕਿਰਿਆ ਕੀਤੇ ਕੌਰਸਾਇਰਾ ਦੇ ਤਕਰੀਬਨ 20,000 ਆਂਡੇ ਪ੍ਰਤੀ ਏਕੜ ਦੇ ਹਿਸਾਬ ਨਾਲ 10 ਦਿਨ ਦੇ ਫਰਕ ਨਾਲ ਵਰਤੋ।