विशेषज्ञ सलाहकार विवरण

idea99false_smut.jpg
द्वारा प्रकाशित किया गया था ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
पंजाब
2019-09-09 10:07:25

ਹਲਦੀ ਰੋਗ ਕਿਸਾਨਾਂ ਵਿੱਚ ਹਲਦੀ ਰੋਗ ਦੇ ਨਾਂ ਨਾਲ ਪ੍ਰਚੱਲਿਤ ਹੈ ਜੋ ਇੱਕ ਉੱਲੀ ਕਾਰਨ ਲੱਗਦਾ ਹੈ। ਪਹਿਲਾਂ ਇਹ ਰੋਗ ਪੰਜਾਬ ਦੇ ਨੀਮ ਪਹਾੜੀ ਇਲਾਕਿਆਂ ਤੱਕ ਹੀ ਸੀਮਤ ਸੀ ਪਰ ਹੁਣ ਇਸ ਦਾ ਹੱਲਾ ਲਧਿਆਣਾ, ਪਟਿਆਲਾ, ਸੰਗਰੂਰ, ਜਲੰਧਰ ਅਤੇ ਕਪੂਰਥਲਾ ਜ਼ਿਲ੍ਹਿਆਂ ਵਿੱਚ ਵਧੇਰੇ ਵੇਖਣ ਨੂੰ ਮਿਲਦਾ ਹੈ ਜਦੋਂਕਿ ਪੰਜਾਬ ਦੇ ਉੱਤਰੀ-ਪੂਰਬੀ ਜ਼ਿਲ੍ਹਿਆਂ ਵਿੱਚ ਇਸ ਦਾ ਹੱਲਾ ਘੱਟ ਵੇਖਣ ਨੂੰ ਮਿਲਦਾ ਹੈ। ਇਸ ਦੀਆਂ ਨਿਸ਼ਾਨੀਆਂ ਫ਼ਸਲ ਦੇ ਨਿਸਰਣ ਸਮੇਂ ਹੀ ਨਜ਼ਰ ਆਉਂਦੀਆਂ ਹਨ।

ਨਿਸ਼ਾਨੀਆਂ: ਦਾਣਿਆਂ ਦੀ ਥਾਂ ਤੇ ਧੂੜੇਦਾਰ ਉੱਲ੍ਹੀ ਦੇ ਗੋਲੇ ਜਿਹੇ ਬਣ ਜਾਂਦੇ ਹਨ ਜੋ ਕਿ ਪਹਿਲਾਂ ਹਲਕੇ ਕਰੀਮ ਰੰਗ ਦੇ ਹੁੰਦੇ ਹਨ ਅਤੇ ਬਾਅਦ ਵਿੱਚ ਹਲਦੀਨੁਮਾ ਪੀਲੇ ਰੰਗ ਦੇ ਹੋ ਕੇ ਗੂੜ੍ਹੇ ਹਰੇ ਰੰਗ ਵਿੱਚ ਬਦਲ ਜਾਂਦੇ ਹਨ। ਵੱਧ ਝਾੜ ਦੇਣ ਵਾਲੀਆਂ ਕਿਸਮਾਂ ਤੇ ਇਸ ਦਾ ਹੱਲਾ ਜ਼ਿਆਦਾ ਹੁੰਦਾ ਹੈ।

ਅਨੁਕੂਲ ਹਾਲਤਾਂ : ਫੁੱਲ ਪੈਣ ਸਮੇਂ ਹਵਾ ਵਿੱਚ ਵਧੇਰੇ ਨਮੀਂ ਦੀ ਮਾਤਰਾ, ਬੱਦਲਵਾਈ ਅਤੇ ਹਲਕੀ ਬਾਰਿਸ਼ ਇਸ ਦੇ ਵੱਧਣ-ਫੁੱਲਣ ਲਈ ਬਹੁਤ ਅਨੁਕੂਲ ਹਾਲਤਾਂ ਹਨ । ਜੇਕਰ ਨਿਸਾਰੇ ਸਮੇਂ ਮੌਸਮ ਖੁਸ਼ਕ ਰਹੇ ਤਾਂ ਫ਼ਸਲ 'ਤੇ ਇਸ ਦਾ ਹੱਲਾ ਬਹੁਤ ਘੱਟ ਹੁੰਦਾ ਹੈ। ਜੇਕਰ ਨਾਈਟ੍ਰੋਜਨ ਖਾਦ ਸਿਫ਼ਾਰਿਸ਼ (90 ਕਿੱਲੋ ਯੂਰੀਆ ਪ੍ਰਤੀ ਏਕੜ) ਤੋਂ ਜ਼ਿਆਦਾ ਪਾਈ ਹੋਵੇ ਤਾਂ ਇਸ ਦਾ ਹੱਲਾ ਵਧੇਰੇ ਹੁੰਦਾ ਹੈ। ਜਿਹੜੇ ਖੇਤਾਂ ਵਿੱਚ ਕਿਸਾਨ ਹਰੀ ਖਾਦ ਅਤੇ ਰੂੜੀ ਦੀ ਵਰਤੋਂ ਕਰਨ ਉਪਰੰਤ ਵੀ ਜ਼ਿਆਦਾ ਨਾਈਟ੍ਰੋਜਨ ਖਾਦ ਪਾ ਲੈਂਦੇ ਹਨ ਉਨ੍ਹਾਂ ਖੇਤਾਂ ਵਿੱਚ ਇਸਦੇ ਵੱਧਣ ਦਾ ਜ਼ਿਆਦਾ ਖਤਰਾ ਰਹਿੰਦਾ ਹੈ। ਨੀਵੇਂ ਖੇਤਾਂ ਵਿੱਚ ਪਾਣੀ ਜਿਆਦਾ ਦੇਰ ਖੜ੍ਹਾ ਰਹਿਣ ਨਾਲ ਵੀ ਰੋਗ ਜ਼ਿਆਦਾ ਆਉਂਦਾ ਹੈ।

ਰੋਕਥਾਮ

  • ਫ਼ਸਲ ਵਿੱਚ ਸਿਫ਼ਾਰਿਸ਼ ਤੋਂ ਜਿਆਦਾ ਨਾਈਟ੍ਰੋਜਨ ਖਾਦ ਦੀ ਵਰਤੋਂ ਨਾ ਕਰੋ ।
  • ਇਸ ਦੀ ਸੁਚੱਜੀ ਰੋਕਥਾਮ ਲਈ ਉੱਲੀਨਾਸ਼ਕਾਂ ਦਾ ਸਮੇਂ ਸਿਰ ਛਿੜਕਾਅ ਕਰਨਾ ਬਹੁਤ ਜ਼ਰੂਰੀ ਹੈ।
  • ਆਮ ਤੌਰ ਤੇ ਕਿਸਾਨ ਉੱਲੀਨਾਸ਼ਕਾਂ ਦਾ ਛਿੜਕਾਅ ਬਿਮਾਰੀ ਖੇਤਾਂ ਵਿੱਚ ਨਜ਼ਰ ਆਉਣ ਸਮੇਂ ਕਰਦੇ ਹਨ ਜੋ ਇਸ ਨੂੰ ਰੋਕਣ ਵਿੱਚ ਚੰਗੀ ਤਰ੍ਹਾਂ ਸਹਾਈ ਨਹੀਂ ਹੁੰਦੇ ।
  • ਪਿਛਲੇ ਸਾਲ ਜਿਨ੍ਹਾਂ ਕਿਸਾਨਾਂ ਦੇ ਖੇਤਾਂ ਵਿੱਚ ਇਸ ਰੋਗ ਦਾ ਹਮਲਾ ਹੋਇਆ ਸੀ ਉਹ ਫ਼ਸਲ ਦੇ ਗੋਭ ਵਿੱਚ ਆਉਣ ਸਮੇਂ 500 ਗ੍ਰਾਮ ਕੋਸਾਈਡ 46 ਡੀ ਐਫ ਨੂੰ 200 ਲਿਟਰ ਪਾਣੀ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਦੇਣ ।
  • ਇਹ ਰੋਗ ਨਜ਼ਰ ਆਉਣ ਤੋਂ ਬਾਅਦ ਛਿੜਕਾਅ ਕਰਨ ਦਾ ਕੋਈ ਫਾਇਦਾ ਨਹੀਂ ਹੋਵੇਗਾ।