ਪਾਣੀ ਦਾ ਪ੍ਰਬੰਧ
ਸਿੱਧੀ ਬਿਜਾਈ ਕੀਤੇ ਝੋਨੇ ਨੂੰ ਪਹਿਲਾ ਪਾਣੀ 21 ਦਿਨਾਂ ਬਾਦ ਲਗਾਓ| ਕਈ ਕਿਸਾਨ ਵੀਰ ਛੋਟੇ ਝੋਨੇ ਨੂੰ ਪਾਣੀ ਲਗਾ ਦਿੰਦੇ ਹਨ ਜਿਸ ਕਾਰਣ ਤਾਪਮਾਨ ਵੱਧ ਹੋਣ ਨਾਲ ਖੇਤ ਵਿਚ ਖੜ੍ਹਾ ਪਾਣੀ ਝੋਨੇ ਨੂੰ ਝਟਕਾ ਦਿੰਦਾ ਹੈ ਅਤੇ ਬੂਟੇ ਮੱਚ ਜਾਂਦੇ ਹਨ| ਵੱਧ ਪਾਣੀ ਭਰਨ ਨਾਲ ਝੋਨੇ ਦਾ ਫੁਟਾਰਾ ਵੀ ਸਹੀ ਨਹੀਂ ਹੁੰਦਾ ਅਤੇ ਬੂਟੇ ਮੁਰਝਾ ਜਾਂਦੇ ਹਨ| ਕਿਸਾਨ ਵੀਰ ਜੋ ਝੋਨੇ ਦੀ ਸਿੱਧੀ ਬਿਜਾਈ ਕਰ ਚੁਕੇ ਹਨ ਉਹ ਖੇਤ ਨੂੰ ਪਹਿਲਾ ਪਾਣੀ 21 ਦਿਨਾਂ ਬਾਦ ਲਗਾਉਣ| ਇਹ ਪਾਣੀ ਮੌਸਮ ਦੇ ਹਿਸਾਬ ਨਾਲ 30 ਦਿਨਾਂ ਤੱਕ ਵੀ ਲਗਾਇਆ ਜਾ ਸਕਦਾ ਹੈ| ਪਹਿਲਾ ਪਾਣੀ ਲਗਾਉਣ ਤੋਂ 5-10 ਦਿਨਾਂ ਤੱਕ ਹਲਕੀ ਸਿੰਚਾਈ ਕਰਨੀ ਚਾਹੀਦੀ ਹੈ ਤਾਂ ਜੋ ਖੇਤ ਗਿਲਾ ਰਹੇ| ਧਿਆਨ ਰੱਖਣਾ ਹੈ ਕਿ ਘਟੋ ਘੱਟ 30-35 ਦਿਨਾਂ ਤੱਕ ਖੇਤ ਗਿੱਲਾ ਰੱਖੋ ਤਾਂ ਜੋ ਖੇਤ ਵਿਚ ਤਰੇੜਾਂ ਨਾ ਪੈਣ| ਇਸ ਤੋਂ ਬਾਦ ਜ਼ਮੀਨ ਦੀ ਕਿਸਮ ਅਤੇ ਮੌਸਮ ਦੇ ਹਿਸਾਬ ਨਾਲ ਅਗਲੀ ਸਿੰਚਾਈ ਕਰੋ| ਝੋਨੇ ਨੂੰ ਪਾਣੀ ਸੁਕਾ ਕੇ ਲਗਾਓ, ਇਸ ਤਰਾਂ ਕਰਨ ਨਾਲ ਪਾਣੀ ਦੀ ਬੱਚਤ ਵੀ ਹੁੰਦੀ ਹੈ ਅਤੇ ਨਦੀਨਾਂ ਦੀ ਸਮੱਸਿਆ ਵੀ ਘੱਟ ਆਉਂਦੀ ਹੈ| ਝੋਨੇ ਨੂੰ ਆਖਰੀ ਪਾਣੀ ਕੱਟਣ ਤੋਂ 10 ਦਿਨ ਪਹਿਲਾ ਲਾਓ, ਇਸ ਤਰਾਂ ਕਰਨ ਨਾਲ 25-30% ਪਾਣੀ ਦੀ ਬੱਚਤ ਕੀਤੀ ਜਾ ਸਕਦੀ ਹੈ|
ਝੋਨੇ ਦੀ ਸਿੱਧੀ ਬਿਜਾਈ ਨੂੰ ਕਾਮਯਾਬ ਬਣਾਉਣ ਵਿਚ ਖਾਦਾਂ ਅਤੇ ਪਾਣੀ ਦਾ ਸਹੀ ਪ੍ਰਬੰਧ ਕਰਨਾ ਬਹੁਤ ਜਰੂਰੀ ਹੈ| ਇਸ ਨਾਲ ਫ਼ਸਲ ਵੀ ਵਧੀਆ ਹੋਵੇਗੀ ਅਤੇ ਮੁਨਾਫ਼ਾ ਵੀ ਵੱਧ ਹੋਵੇਗਾ| ਫਸਲ ਨੂੰ ਸਹੀ ਸਮੇ ਖਾਦ ਅਤੇ ਪਾਣੀ ਦੀ ਲੋੜ ਨੂੰ ਪੂਰਾ ਕਰਨਾ ਹੀ ਇਕ ਸਫ਼ਲ ਕਿਰਸਾਨੀ ਦੀ ਕੂੰਜੀ ਹੈ|
हम आपके व्यक्तिगत विवरण किसी के साथ साझा नहीं करते हैं।
इस वेबसाइट पर पंजीकरण करते हुए, आप हमारी उपयोग की शर्तें और हमारी गोपनीयता नीति स्वीकार करते हैं।
खाता नहीं है? खाता बनाएं
खाता नहीं है? साइन इन
Please enable JavaScript to use file uploader.