विशेषज्ञ सलाहकार विवरण

idea993_crops.jpg
द्वारा प्रकाशित किया गया था ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
पंजाब
2019-10-10 11:48:52

ਕਿਸਾਨਾਂ ਲਈ ਖੇਤੀ ਫ਼ਸਲਾਂ ਲਈ ਸਲਾਹਾਂ ਹੇਠ ਦਿੱਤੇ ਅਨੁਸਾਰ ਹਨ:

ਆਉਣ ਵਾਲੇ ਦਿਨਾਂ ਦੌਰਾਨ ਸਾਫ਼ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਕਿਸਾਨ ਵੀਰਾਂ ਫ਼ਸਲਾਂ ਦੀ ਵਾਢੀ ਦੀ ਤਿਆਰੀ ਕਰ ਲੈਣੀ ਚਾਹੀਦੀ ਹੈ।

ਝੋਨਾ

  • ਕਿਸਾਨ ਵੀਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਆਉਣ ਵਾਲੇ ਦਿਨਾਂ ਦੌਰਾਨ ਖੁਸ਼ਕ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਝੋਨੇ ਦੀ ਵਾਢੀ ਲਈ ਤਿਆਰ ਫਸਲ ਦੀ ਕਟਾਈ ਕਰ ਲੈਣ ਜਿਹੜੀ ਫਸਲ ਪੱਕ ਕੇ ਤਿਆਰ ਹੈ।

ਬਾਸਮਤੀ

  • ਬਾਸਮਤੀ ਦੀ ਫ਼ਸਲ ਦਾ ਪੱਤਾ ਲਪੇਟ ਸੁੰਡੀ ਵਾਸਤੇ ਸਰਵੇਖਣ ਕਰਦੇ ਰਹੋ ਅਤੇ ਜੇਕਰ ਹਮਲਾ ਆਰਥਿਕ ਕਗਾਰ (10% ਨੁਕਸਾਨੇ ਪੱਤੇ -ਪੱਤਾ ਲਪੇਟ ਲਈ ) ਤੋ ਵਧੇਰੇ ਹੋਵੇ ਤਾਂ 20 ਮਿਲੀਲਿਟਰ ਫੇਸ 480 ਤਾਕਤ ਜਾਂ 170 ਗ੍ਰਾਮ ਮੌਰਟਰ 75 ਤਾਕਤ ਜਾਂ 1 ਲਿਟਰ ਕੋਰੋਬਾਨ/ਡਰਮਬਾਨ /ਲੀਥਲ 20 ਈ ਸੀ ਨੂੰ 100 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ।

ਮੱਕੀ

  • ਕਿਸਾਨ ਵੀਰਾਂ ਨੂੰ ਮੱਕੀ ਦੀ ਵਾਢੀ ਮੌਸਮ ਸਾਫ ਹੋਣ ਤੇ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।