विशेषज्ञ सलाहकार विवरण

idea99basmati.jpg
द्वारा प्रकाशित किया गया था ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
पंजाब
2019-04-22 12:04:03

ਬਾਸਮਤੀ ਚਾਵਲ ਦੀ ਪੈਦਾਵਾਰ ਕਰਨ ਵਾਲਾ ਭਾਰਤ ਸਭ ਤੋਂ ਵੱਡਾ ਦੇਸ਼ ਹੈ ਜਿਹੜਾ ਕਿ ਵਿਸ਼ਵ ਦੀ ਕੁੱਲ ਬਾਸਮਤੀ ਚਾਵਲ ਦੀ ਪੈਦਾਵਾਰ ਦਾ ਤਕਰੀਬਨ70ਪ੍ਰਤੀਸ਼ਤ ਹਿੱਸਾ ਪੈਦਾ ਕਰਦਾ ਹੈ।

  • ਪੰਜਾਬ ਵਿੱਚ ਬਾਸਮਤੀ ਝੋਨੇ ਦੀ ਕੀਮਤ ਦੇ ਉਤਰਾਅ-ਚੜਾਅ ਦਾ ਕਾਫ਼ੀ ਸਬੰਧ ਇਸਦੀਆਂ ਨਿਰਯਾਤ ਕੀਮਤਾਂ ਦੇ ਉਤਰਾਅ-ਚੜਾਅ ਨਾਲ ਜੁੜਿਆ ਹੋਇਆ ਹੈ। ਬਾਸਮਤੀ ਚਾਵਲ ਦੀਆਂ ਨਿਰਯਾਤ ਕੀਮਤਾਂ ਵਿੱਚ ਹੋਇਆ ਬਦਲਾਅ ਘਰੇਲੂ ਮੰਡੀਆਂ ਵਿੱਚ ਬਾਸਮਤੀ ਝੋਨੇ ਦੀਆਂ ਕੀਮਤਾਂ ਨੂੰ ਪ੍ਰਭਾਵਿਤ ਕਰਦਾ ਹੋਇਆ ਕਿਸਾਨਾਂ ਵੱਲੋਂ ਇਸ ਫ਼ਸਲ ਹੇਠਲੇ ਰਕਬੇ ਉੱਪਰ ਅਸਰ ਅੰਦਾਜ਼ ਹੁੰਦਾਹੈ। 
  • ਇਹ ਵੇਖਣ ਵਿੱਚ  ਆਇਆ ਹੈ ਕਿ ਜਦੋਂ ਵੀ ਬਾਸਮਤੀ ਝੋਨੇ ਦਾ ਚੰਗਾ ਭਾਅ ਮਿਲਦਾ ਹੈ ਤਾਂ ਕਿਸਾਨ ਉਤਸ਼ਾਹਿਤ ਹੋ ਕੇ ਅਗਲੇ ਸਾਲ ਇਸਦਾ ਰਕਬਾ ਕਾਫ਼ੀ ਜ਼ਿਆਦਾ ਵਧਾ ਦਿੰਦੇ ਹਨ ਜਿਸ ਕਰਕੇ ਬਾਸਮਤੀ ਦਾ ਉਤਪਾਦਨ ਇਸਦੀ ਮੰਗ ਨਾਲੋਂ ਵੱਧ ਜਾਂਦਾ ਹੈ।ਬਾਸਮਤੀ ਦੀ ਪੂਰਤੀ (ਸਪਲਾਈ) ਇਸਦੀ ਮੰਗ ਨਾਲੋਂ ਵਧਣ ਨਾਲ ਇਸਦੀਆਂ ਕੀਮਤਾਂ ਵਿੱਚ ਕਮੀ ਆਉਂਦੀ ਹੈ। ਇਸਦੇ ਸਿੱਟੇ ਵਜੋਂ ਬਾਸਮਤੀ ਦੀ ਕਾਸ਼ਤ ਤੋਂ ਹੋਣ ਵਾਲੇ ਮੁਨਾਫ਼ੇ ਤੇ ਕਾਫ਼ੀ ਬੁਰਾ ਪ੍ਰਭਾਵ ਪੈਂਦਾ ਹੈ।
  • ਯੂਰਪੀਅਨ ਯੂਨੀਅਨ ਵਲੋਂ ਉੱਲੀਨਾਸ਼ਕ ਰਸਾਇਣ (ਟਰਾਈਸਾਈਕਲਾਜੋਲ) ਦੀ ਰਹਿੰਦ-ਖੂੰਹਦ ਸਬੰਧੀ ਕਰੜੇ ਮਾਪ-ਦੰਡ ਅਪਣਾਏ ਜਾਣ ਕਾਰਨ ਆਉਣ ਵਾਲੇ ਸਮੇਂ ਦੌਰਾਨ ਯੂਰਪੀਅਨ ਦੇਸ਼ਾਂ ਨੂੰ ਇਸਦੇ ਨਿਰਯਾਤ ਉੱਪਰ ਨਕਾਰਾਤਮਿਕ ਪ੍ਰਭਾਵ ਪੈ ਸਕਦਾ ਹੈ। 
  • ਰਿਪੋਰਟਾਂ ਅਨੁਸਾਰ ਪਿਛਲੇ ਸਾਲ ਬਾਸਮਤੀ ਝੋਨੇ ਦੀਆਂ ਮਿਲੀਆਂ ਚੰਗੀਆਂ ਕੀਮਤਾਂ ਤੋਂ ਉਤਸ਼ਾਹਿਤ ਹੋ ਕੇ ਕਿਸਾਨ ਇਸ ਸਾਲ ਇਸ ਫ਼ਸਲ ਅਧੀਨ ਰਕਬੇ ਵਿੱਚ ਕਾਫ਼ੀ ਵਾਧਾ ਕਰਨ ਦੀ ਵਿਉਂਤ ਬਣਾ ਰਹੇ ਹਨ।
  • ਪਿਛਲਿਆਂ ਸਾਲਾਂ ਵਿੱਚ ਜਦੋਂ ਵੀ ਇਸ ਫ਼ਸਲ ਅਧੀਨ ਰਕਬੇ ਵਿੱਚ ਵੱਡੀ ਪੱਧਰ 'ਤੇ ਵਾਧਾ ਹੋਇਆ ਹੈ ਤਾਂ ਇਸਦੀ ਜਿਆਦਾ ਪੈਦਾਵਾਰ ਕਾਰਨ ਮੰਡੀ ਵਿੱਚ ਕਿਸਾਨਾਂ ਨੂੰ ਕੀਮਤਾਂ ਘਟਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਹੈ। 
  • ਇਸ ਕਰਕੇ ਆਉਂਦੇ ਸਮੇਂ ਦੌਰਾਨ ਇਸਦੀ ਕਾਸ਼ਤ ਹੇਠ ਰਕਬੇ ਵਿੱਚ ਕੀਤਾ ਭਾਰੀ ਵਾਧਾ ਇਸਦੀਆਂ ਕੀਮਤਾਂ ਉੱਤੇ ਉਲਟਾ ਅਸਰ ਪਾ ਸਕਦਾ ਹੈ। 
  • ਤੱਥਾਂ ਦੇ ਮੱਦੇਨਜਰ ਬਾਸਮਤੀ ਦਾ ਸਹੀ ਭਾਅ ਲੈਣ ਲਈ ਇਸ ਫ਼ਸਲ ਅਧੀਨ ਰਕਬਾ ਝੋਨੇ ਹੇਠਲੇ ਕੁੱਲ ਰਕਬੇ ਦਾ 16 ਤੋਂ 18 ਫ਼ੀਸਦੀ ਤੱਕ ਸੀਮਿਤ ਹੋਣਾ ਚਾਹੀਦਾ ਹੈ।
  • ਆਮ ਤੌਰ ਬਾਸਮਤੀ ਦੀ ਕਾਸ਼ਤ ਕਰਨ ਵਾਲੇ ਕਿਸਾਨ ਬਾਸਮਤੀ ਦੇ ਨਾਲ-ਨਾਲ ਗੈਰ-ਬਾਸਮਤੀ (ਪਰਮਲ) ਝੋਨਾ ਵੀ ਲਗਾਉਂਦੇ ਹਨ। ਜੇ ਇਸ ਸਾਲ ਵੀ ਕਿਸਾਨ ਬਾਸਮਤੀ ਅਤੇ ਗੈਰ-ਬਾਸਮਤੀ ਝੋਨੇ ਅਧੀਨ ਰਕਬੇ ਵਿੱਚ ਪਿਛਲੇ ਦੋ-ਤਿੰਨ ਸਾਲਾਂ ਦੀ ਤਰ੍ਹਾਂ ਸੰਤੁਲਨ ਬਣਾ ਕੇ ਰੱਖਣ ਤਾਂ ਬਾਸਮਤੀ ਝੋਨੇ ਤੋਂ ਚੰਗਾ ਭਾਅ ਮਿਲ ਸਕਦਾ ਹੈ।

ਕਿਸਾਨ ਭਰਾਵੋਂ! ਬਾਸਮਤੀ ਦੀ ਉੱਪਜ ਦਾ ਲਾਹੇਵੰਦ ਭਾਅ ਲੈਣ ਲਈ ਇਸ ਸਾਲ ਵੀ ਇਸ ਅਧੀਨ ਰਕਬੇ ਨੂੰ ਸੀਮਤ ਹੀ ਰੱਖੋ।