ਕੰਬਾਈਨ ਵਰਤਦੇ ਸਮੇਂ ਦਾਣਿਆਂ ਦਾ ਨੁਕਸਾਨ ਘਟਾਉਣ ਲਈ ਕੁੱਝ ਸੁਝਾਅ
ਨੁਕਸਾਨ
ਨੁਕਸਾਨ ਦੇ ਕਾਰਨ
ਨੁਕਸਾਨ ਦੂਰ ਕਰਨ ਲਈ ਸੁਝਾਅ
ਫਿਰਕੀ (ਰੀਲ) ਰਾਹੀਂ ਦਾਣੇ ਜਾਂ ਸਿੱਟਿਆਂ ਦਾ ਨੁਕਸਾਨ
ਫਿਰਕੀ ਦੀ ਉਚਾਈ ਠੀਕ ਨਾ ਹੋਣਾ । ਫਿਰਕੀ ਦੀ ਸਪੀਡ ਬਹੁਤ ਤੇਜ਼ ਹੋਣਾ। ਕੰਬਾਈਨ ਦੀ ਸਪੀਡ ਤੇਜ਼ ਹੋਣਾ।
ਫਿਰਕੀ ਦੀ ਉਚਾਈ ਸਹੀ ਸੈੱਟ ਕਰੋ। ਫਿਰਕੀ ਦੀਆਂ ਫੱਟੀਆਂ ਕਟਰਬਾਰ ਤੋਂ ਚਾਰ ਤੋਂ ਦਸ ਮਿਲੀਮੀਟਰ ਅਗਾਂਹ ਨੂੰ ਹੋਣੀਆ ਚਾਹੀਦੀਆਂ ਹਨ। ਗਰਾਰੀ ਬਦਲ ਕੇ ਫਿਰਕੀ ਦੀ ਸਪੀਡ ਠੀਕ ਕਰ ਲੈਣੀ ਚਾਹੀਦੀ ਹੈ। ਇਹ ਕੰਬਾਈਨ ਦੀ ਰਫ਼ਤਾਰ ਤੋਂ 25 ਫੀ-ਸਦੀ ਵੱਧ ਹੋਣੀ ਚਾਹੀਦੀ ਹੈ। ਕੰਬਾਈਨ ਸਹੀ ਸਪੀਡ ਤੇ ਚਲਾਓ। ਡਿੱਗੀ ਹੋਈ ਫ਼ਸਲ ਵਿੱਚ ਕੰਬਾਈਨ ਦਾ ਰੁੱਖ ਡਿੱਗੀ ਹੋਈ ਫਸਲ ਦੇ ਉਲਟ ਹੋਣਾ ਚਾਹੀਦਾ ਹੈ।
ਰੀਲ ਤੇ ਫਸਲ ਦਾ ਲਿਪਟਣਾ
ਫਸਲ ਡਿੱਗੀ ਹੈ।
ਪਿਕਅਪ ਰੀਲ ਲਗਾਓ।
ਰੀਲ ਸਪੀਡ ਘਟਾਓ।
ਰੀਲ ਉੱਚੀ ਫਿਟ ਕਰੋ।
ਪਲੇਟਫਾਰਮ ਤੇ ਫ਼ਸਲ ਇੱਕਠੀ ਹੋਣੀ।
ਆਗਰ ਦੀ ਸੈਟਿੰਗ ਠੀਕ ਨਹੀ।
ਆਗਰ ਦੀ ਸੈਟਿੰਗ ਕਰੋ।
ਕਟਰਬਾਰ ਰਾਹੀਂ ਦਾਣੇ ਅਤੇ ਸਿੱਟੇ ਕਰਨਾ।
ਕਟਰਬਾਰ ਜ਼ਿਆਦਾ ਉੱਚਾ ਹੋਣਾ, ਕਟਰਬਾਰ ਨਾਲ ਫਸਲ ਖਿੱਚੀ ਜਾਣੀ।
ਕਟਰਬਾਰ ਠੀਕ ਉਚਾਈ ਤੇ ਰੱਖੋ। ਟੁੱਟੇ ਬਲੇਡ ਜਾਂ ਮੁੜੇ ਸਿਰੇ ਨੂੰ ਠੀਕ ਕਰੋ।
ਅਣਗਾਹੇ ਦਾਣੇ
ਫਸਲ ਜ਼ਿਆਦਾ ਗਿੱਲੀ ਹੋਣਾ। ਸਿਲੰਡਰ ਸਪੀਡ ਘੱਟ ਹੋਣਾ। ਕਨਕੇਵ ਅਤੇ ਸਿਲੰਡਰ ਵਿੱਚ ਵਿੱਥ ਜ਼ਿਆਦਾ ਹੋਣਾ।
ਫਸਲ ਦੀ ਸਿੱਲ੍ਹ 15% ਤੋ ਘੱਟ ਹੋਣੀ ਚਾਹੀਦੀ ਹੈ। ਸਿਲੰਡਰ ਸਪੀਡ ਵਧਾਓ। ਸਿਲੰਡਰ ਕਨਕੇਵ ਵਿਚ ਵਿੱਥ ਘੱਟ ਕਰੋ।
ਟੁੱਟੇ ਦਾਣੇ
ਸਿਲੰਡਰ ਸਪੀਡ ਤੇਜ਼ ਹੋਣਾ। ਸਲੰਡਰ ਕਲਕੇਵ ਵਿੱਥ ਤੰਗ ਹੋਣਾ।
ਸਿਲੰਡਰ ਸਪੀਡ ਘੱਟ ਕਰੋ। ਸਿਲੰਡਰ ਕਨਕੇਵ ਵਿੱਥ ਲੋੜ ਅਨੁਸਾਰ ਖੁੱਲੀ ਕਰੋ।
ਸਿਲੰਡਰ ਦੁਆਲੇ ਫਸਲ ਲਿਪਟਣੀ
ਫਸਲ ਗਿੱਲੀ ਹੋਣੀ। ਫਸਲ ਵਿੱਚ ਲੰਮੇ ਅਤੇ ਗਿੱਲੇ ਨਦੀਨ ਹੋਣਾ।
ਫਸਲ ਨੂੰ ਸੁੱਕ ਲੈਣ ਦਿਓ। ਸਿਲੰਡਰ ਸਪੀਡ ਵਧਾਓ। ਕਟਰਬਾਰ ਦੀ ਉਚਾਈ ਵੱਧ ਕਰੋ ਤਾਂ ਕਿ ਨਦੀਨ ਘੱਟ ਆਉਣ।
ਸਿਲੰਡਰ ਦੀ ਓਵਰਲੋਡਿੰਗ
ਸਿਲੰਡਰ ਸਪੀਡ ਘੱਟ ਹੋਣਾ।ਫਸਲ ਬਹੁਤ ਭਰਵੀਂ ਹੋਣੀ।
ਸਿਲੰਡਰ ਸਪੀਡ ਵਧਾਓ। ਕੰਬਾਈਨ ਦੀ ਰਫ਼ਤਾਰ ਘਟਾਓ।
ਸਿਲੰਡਰ ਵਿੱਚ ਫ਼ਸਲ ਰੁਕ ਰੁਕ ਕੇ ਆਉਣਾ
ਆਗਰ ਦੀ ਸੈਟਿੰਗ ਠੀਕ ਨਹੀਂ ਹੈ। ਬੈਲਟਾਂ ਸਲਿੱਪ ਕਰਦੀਆਂ ਹਨ।ਫੀਡਰ ਚੈਨ ਬਹੁਤ ਕੱਸੀ ਹੋਈ ਹੈ।
ਆਗਰ ਠੀਕ ਸੈੱਟ ਕਰੋ। ਬੈਲਟਾਂ ਦੀ ਸਲਿੱਪ ਠੀਕ ਕਰੋ। ਫੀਡਰ ਚੈਨ ਨੂੰ ਢਿੱਲਾ ਕਰੋ।
ਵਾਕਰ (ਰੈਕ) ਰਾਹੀਂ ਦਾਣਿਆਂ ਦਾ ਨੁਕਸਾਨ
ਵਾਕਰ ਦੀ ਸਪੀਡ ਠੀਕ ਨਾ ਹੋਣਾ। ਵਾਕਰ ਦੇ ਸੁਰਾਖ ਬੰਦ ਹੋਣਾ। ਸਿਲੰਡਰ ਸਪੀਡ ਤੇਜ਼ ਹੋਣ ਕਰਕੇ ਬਰੀਕ ਤੂੜੀ ਜ਼ਿਆਦਾ ਮਿਕਦਾਰ ਵਿੱਚ ਹੋਣਾ। ਵਾਕਰ ਤੇ ਪਰਦਾ ਨਾ ਹੋਣਾ। ਜਿਸ ਕਰਕੇ ਦਾਣੇ ਪਿੱਛੇ ਵੱਲ ਡਿੱਗਣੇ।
ਵਾਕਰ ਦੀ ਸਪੀਡ ਘਟਾ ਕੇ ਰੈਕ ਉਪਰ ਗਾਹ ਦੀ ਮਾਤਰਾ ਘੱਟ ਕਰੋ। ਵਾਕਰ ਦੀਆਂ ਮੋਰੀਆਂ ਸਾਫ਼ ਕਰੋ। ਸਲੰਡਰ ਸਪੀਡ ਘਟਾਓ। ਵਾਕਰ ਤੇ ਪਰਦਾ ਲਗਾਓ।
ਛਾਨਣੀਆਂ ਰਾਹੀਂ ਦਾਣਿਆਂ ਦਾ ਨੁਕਸਾਨ ਹੋਣਾ।
ਤੂੜੀ ਨਾਲ ਛਾਨਣਾ ਜ਼ਿਆਦਾ ਭਰਿਆ ਹੋਣਾ। ਦਾਣੇ ਤੂੜੀ ਵਿੱਚ ਜਾਣਾ। ਦਾਣਿਆਂ ਵਿੱਚ ਤੂੜੀ ਦੀ ਮਿਕਦਾਰ ਜ਼ਿਆਦਾ ਹੋਣਾ। ਟੇਲਿੰਗ ਵਿਚ ਘੁੰਢੀਆਂ ਦਾ ਹੋਣਾ।
ਹਵਾ ਦੀ ਮਿਕਦਾਰ ਵਧਾਓ। ਸਿਲੰਡਰ ਕਨਕੇਵ ਵਿੱਚ ਵਿੱਥ ਵਧਾਓ ਤਾਂ ਕਿ ਤੂੜੀ ਘੱਟ ਬਣੇ। ਚੈਫਰ ਦੀਆਂ ਮੋਰੀਆਂ ਖੋਲ੍ਹੋ ਹਵਾ ਦੀ ਮਾਤਰਾ ਘੱਟ ਕਰੋ। ਹਵਾ ਦੀ ਰਫ਼ਤਾਰ ਵਧਾਓ। ਕੰਬਾਈਨ ਦੀ ਸਪੀਡ ਘੱਟ ਕਰੋ। ਸਲੰਡਰ ਦੀ ਸਪੀਡ ਘਟਾਓ। ਹਵਾ ਦੀ ਦਿਸ਼ਾ ਠੀਕ ਕਰੋ। ਹਵਾ ਦਾ ਬਲਾਸਟ ਵਧਾਓ।
हम आपके व्यक्तिगत विवरण किसी के साथ साझा नहीं करते हैं।
इस वेबसाइट पर पंजीकरण करते हुए, आप हमारी उपयोग की शर्तें और हमारी गोपनीयता नीति स्वीकार करते हैं।
खाता नहीं है? खाता बनाएं
खाता नहीं है? साइन इन
Please enable JavaScript to use file uploader.
GET - On the Play Store
GET - On the App Store