विशेषज्ञ सलाहकार विवरण

idea99Wheat_Field_(Umatilla_County,_Oregon_scenic_images)_(umaDA0009a).jpg
द्वारा प्रकाशित किया गया था ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
पंजाब
2019-04-04 10:51:13

 ਪੀ.ਏ.ਯੂ. ਦੇ ਮਾਹਿਰਾਂ ਵੱਲੋਂ ਕਣਕ ਦੇ ਕਾਸ਼ਤਕਾਰਾਂ ਲਈ ਸੁਝਾਅ 

ਹੁਣ ਤੱਕ ਅਨੁਕੂਲ ਮੌਸਮ ਚੱਲਦਿਆਂ ਕਣਕ ਦੀ ਫ਼ਸਲ ਦਾ ਚੰਗਾ ਝਾੜ ਆਉਣ ਦੇ ਸੰਕੇਤ ਹਨ ।

ਪਿਛਲੇ ਹਫ਼ਤੇ ਦੌਰਾਨ, ਦਿਨ ਦੇ ਤਾਪਮਾਨ  ਵੱਚ  ਔਸਤਨ 5 - 6  ਡਿਗਰੀ ਸੈਲਸੀਅਸ ਅਤੇ ਰਾਤ ਦੇ ਤਾਪਮਾਨ ਵਿੱਚ 2 ਡਿਗਰੀ ਸੈਲਸੀਅਸ ਦਾ ਵਾਧਾ ਦੇਖਣ ਨੂੰ ਮਿਲਿਆ ਹੈ । ਇਸ ਦੇ ਨਾਲ-ਨਾਲ ਨਮੀ ਵੀ ਤੇਜੀ ਨਾਲ ਘਟੀ ਹੈ।

ਮੌਸਮ ਦੀ ਇਸ ਤਬਦੀਲੀ ਕਾਰਨ 15 ਨਵੰਬਰ ਤੋਂ ਬਾਅਦ ਬੀਜੀ ਕਣਕ ਦੇ ਦਾਣੇ ਛੋਟੇ ਰਹਿ ਸਕਦੇ ਹਨ।

ਸਿਫ਼ਾਰਸ਼ ਕੀਤੀ ਜਾਂਦੀ ਹੈ ਕਿ ਕਣਕ ਦੇ ਇਨ੍ਹਾਂ ਖੇਤਾਂ ਵਿੱਚ ਜੇਕਰ ਪਿਛਲੇ 15 ਦਿਨਾਂ ਤੋਂ ਪਾਣੀ ਨਹੀਂ ਲੱਗਿਆ, ਅਪ੍ਰੈਲ ਦੇ ਪਹਿਲੇ ਹਫ਼ਤੇ ਦੌਰਾਨ, ਹਵਾ ਦੀ ਰਫ਼ਤਾਰ ਨੂੰ ਦੇਖਦਿਆਂ, ਹਲਕਾ ਪਾਣੀ ਲਾ ਦਿਓ।