विशेषज्ञ सलाहकार विवरण

idea99paddy_mat_seedling.JPG
द्वारा प्रकाशित किया गया था ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
पंजाब
2019-05-09 11:41:34

ਮਸ਼ੀਨਾਂ ਨਾਲ ਝੋਨੇ ਦੀ ਪਨੀਰੀ ਦੀ ਲਵਾਈ ਸੁਖਾਲੀ,  ਘੱਟ ਸਮੇਂ ਵਿੱਚ ਅਤੇ ਸਿਫਾਰਸ਼ਾਂ ਅਨੁਸਾਰ ਕੀਤੀ ਜਾ ਸਕਦੀ ਹੈ।

  • ਖੇਤ ਨੂੰ ਵੱਤਰ ਆਉਣ ਤੇ ਚੰਗੀ ਤਰ੍ਹਾਂ ਵਾਹੀ ਕਰਕੇ ਸੁਹਾਗਾ ਮਾਰ ਦਿਓ। ਤਿਆਰ ਕੀਤੀ ਥਾਂ ਉੱਤੇ 50-60 ਗੇਜ਼ ਦੀ ਪਤਲੀ ਅਤੇ 90-100  ਸੈਂਟੀਮੀਟਰ ਚੌੜੀ ਪਲਾਸਟਿਕ ਦੀ ਸ਼ੀਟ ਜਿਸ ਵਿੱਚ 1-2 ਮਿਲੀਲਿਟਰ ਸਾਈਜ਼ ਦੇ ਸੁਰਾਖ ਹੋਣ, ਵਿਛਾ ਦਿਓ ।
  • ਵਿਛਾਈ ਹੋਈ ਸ਼ੀਟ ਉੱਤੇ ਇਕ ਜਾਂ ਵੱਧ ਫਰੇਮ ਜਿਸ ਦਾ ਇੱਕ ਖਾਨੇ ਦਾ ਮਾਪ ਇੰਜਨ ਵਾਲੀ ਮਸ਼ੀਨ ਲਈ 45x21x2 ਸੈਂਟੀਮੀਟਰ ਅਤੇ ਸਵੈਚਾਲਿਤ ਮਸ਼ੀਨ ਲਈ 58x28x2 ਸੈਂਟੀਮੀਟਰ ਹੁੰਦਾ ਹੈ, ਰੱਖੋ। ਫਰੇਮ ਦੇ ਖਾਨੇ ਅਤੇ ਸਾਈਜ਼ ਮਸ਼ੀਨ ਦੇ ਮੁਤਾਬਕ ਹੋਣੇ ਚਾਹੀਦੇ ਹਨ।
  • ਮਸ਼ੀਨਾਂ ਨਾਲ ਬੂਟਿਆਂ ਦੀ ਗਿਣਤੀ ਅਤੇ ਬੂਟੇ ਲਗਾਉਣ ਦੀ ਡੂੰਘਾਈ ਵੱਧ ਘੱਟ ਕੀਤੀ ਜਾ ਸਕਦੀ ਹੈ।
  • ਮੈਟ ਟਾਈਪ ਪਨੀਰੀ ਨੂੰ ਹਰ ਰੋਜ਼ ਪਾਣੀ ਲਗਾਉਣਾ ਜ਼ਰੂਰੀ ਹੈ। ਇਸ ਲਈ ਪਾਣੀ ਦੇ ਟੈਕ ਦਾ ਪ੍ਰਬੰਧ ਰੱਖੋ ਤਾਂ ਜੇ ਨਹਿਰੀ ਪਾਣੀ, ਬਿਜਲੀ ਜਾਂ ਟਿਊਬਵੈਲ ਦੇ ਫੇਲ੍ਹ ਹੋਣ ਦੀ ਸੂਰਤ ਵਿੱਚ ਵਰਤਿਆ ਜਾ ਸਕੇ।
  • ਮੈਟ ਟਾਈਪ ਪਨੀਰੀ ਨੂੰ ਪਾਲਤੂ ਜਾਨਵਰਾਂ  ਅਤੇ ਪੰਛੀਆਂ ਆਦਿ ਤੋਂ ਬਚਾ ਕੇ ਰੱਖੋ।
  • ਝੋਨਾ ਲਵਾਈ ਮਸ਼ੀਨ ਦੀ ਸਮਰੱਥਾ ਅਨੁਸਾਰ ਮੈਟ ਟਾਈਪ ਪਨੀਰੀ ਨੂੰ ਕਿਸ਼ਤਾਂ ਵਿੱਚ ਬੀਜੋ ਤਾਂਕਿ ਸਹੀ ਉਮਰ ਦੀ ਪਨੀਰੀ ਲਵਾਈ ਸਮੇਂ ਮਿਲ ਸਕੇ।