विशेषज्ञ सलाहकार विवरण

idea99frut_veg.jpeg
द्वारा प्रकाशित किया गया था ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
पंजाब
2019-11-15 11:12:28

ਸਬਜ਼ੀਆਂ ਅਤੇ ਬਾਗਬਾਨੀ ਲਈ ਮਾਹਿਰਾਂ ਦੀਆਂ ਸਲਾਹਾਂ ਇਸ ਪ੍ਰਕਾਰ ਹਨ:

  • ਸਬਜ਼ੀਆਂ: ਇਹ ਸਮਾਂ ਜੜ੍ਹਾਂ ਵਾਲੀਆਂ ਸਬਜ਼ੀਆਂ ਜਿਵੇਂ ਕਿ ਮੂਲੀ, ਗਾਜਰ ਅਤੇ ਸ਼ਲਗਮ ਦੀ ਬਿਜਾਈ ਲਈ ਢੁੱਕਵਾਂ ਹੈ।ਗਾਜਰ ਅਤੇ ਮੂਲੀ ਦਾ 4 ਕਿਲੋ ਅਤੇ ਸ਼ਲਗਮ ਦਾ 2 ਕਿਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉ।
  • ਇਹ ਸਮਾਂ ਟਮਾਟਰ ਅਤੇ ਬੈਂਗਣ ਦੀ ਪਨੀਰੀ ਨੂੰ ਪੁੱਟ ਕੇ ਖੇਤ ਵਿੱਚ ਲਾਉਣ ਲਈ ਢੁੱਕਵਾਂ ਹੈ।
  • ਇਨ੍ਹਾਂ ਦਿਨ੍ਹਾਂ ਵਿੱਚ ਪਿਆਜ਼ ਦੀ ਪਨੀਰੀ ਦੀ ਬਿਜਾਈ ਪੂਰੀ ਕਰ ਲਵੋ।
  • ਮਟਰਾਂ ਦੀ ਬਿਜਾਈ ਪੂਰੀ ਕਰ ਲਵੋ ਅਤੇ ਨਦੀਨਾਂ ਦੀ ਰੋਕਥਾਮ ਲਈ ਗੋਡੀਆਂ ਕਰੋ।
  • ਬਾਗਬਾਨੀ: ਇਹ ਸਮਾਂ ਸਦਾਬਹਾਰ ਫ਼ਲਦਾਰ ਬੂਟੇ ਜਿਵੇਂ ਕਿ ਨਿੰਬੂ ਜਾਤੀ, ਅੰਬ, ਅਮਰੂਦ, ਪਪੀਤਾ, ਲੀਚੀ, ਚੀਕੂ, ਆਮਲਾ ਤੇ ਬਿਲ ਲਗਾਉਣ ਲਈ ਬਹੁਤ ਢੁੱਕਵਾਂ ਹੈ ।
  • ਇਸ ਸਮੇਂ ਹਾੜ੍ਹੀ ਦੀਆਂ ਫ਼ਸਲਾਂ ਜਿਵੇਂ ਕਣਕ, ਸੇਂਜੀ, ਮਟਰ ਅਤੇ ਛੋਲੇ ਆਦਿ ਦੀ ਬਾਗਾਂ ਵਿੱਚ ਅੰਤਰ ਫ਼ਸਲ ਦੇ ਤੌਰ ਤੇ ਬਿਜਾਈ ਕੀਤੀ ਜਾ ਸਕਦੀ ਹੈ। ਦੋਹਾਂ ਦਾ ਪਾਣੀ ਪ੍ਰਬੰਧ ਵੱਖਰਾ ਰੱਖੋ ।
  • ਬੇਰਾਂ ਦਾ ਫ਼ਲ ਝੜਨ ਤੋਂ ਰੋਕਣ ਲਈ ਇਸ ਸਮੇਂ 15 ਗ੍ਰਾਮ ਨੈਪਥਲੀਨ ਐਸਟਿਕ ਐਸਿਡ (ਐਨ.ਏ.ਏ.) ਨੂੰ 500 ਲੀਟਰ ਪਾਣੀ ਵਿੱਚ ਪਾ ਕੇ ਛਿੜਕਾਅ ਕਰੋ। ਐਨ.ਏ.ਏ. ਨੂੰ ਪਹਿਲਾਂ ਅਲਕੋਹਲ ਵਿੱਚ ਘੋਲੋ ।
  • ਕਿੰਨੂ ਦੇ ਫ਼ਲਾਂ ਵਿੱਚ ਕੇਰੇ ਦੀ ਰੋਕਥਾਮ ਲਈ ਜ਼ੀਰਮ 2.5 ਮਿ.ਲੀ ਜਾਂ ਬਵਿਸਟਿਨ 1.0 ਗਰਾਮ ਜਾਂ ਟਿਲਟ 1.0 ਮਿ.ਲੀ ਪ੍ਰਤੀ ਲਿਟਰ ਏ ਹਿਸਾਬ ਨਾਲ ਛਿੜਕੋ।