

ਪੰਜਾਬ ਦੇ ਸਮੂਹ ਨਾਗਰਿਕ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਗਰਮੀਆਂ ਦਾ ਮੌਸਮ ਸ਼ੁਰੂ ਹੋ ਗਿਆ ਹੈ। ਇਸ ਕਰਕੇ ਵਣ ਰਕਬਿਆਂ ਵਿੱਚ ਅੱਗ ਲੱਗਣ ਦਾ ਖਤਰਾ ਵੱਧ ਗਿਆ ਹੈ। ਸੜਕਾਂ, ਨਹਿਰਾਂ, ਡਰੇਨਾਂ ਅਤੇ ਰੇਲ ਪਟੜੀਆਂ ਦੇ ਨਾਲ ਲੱਗਦੇ ਖੇਤਾਂ ਵਿੱਚ ਕਿਸਾਨਾਂ ਵੱਲੋਂ ਕਣਕ ਦੇ ਨਾੜ ਨੂੰ ਅੱਗ ਲਗਾਉਣ ਕਾਰਨ ਨਾਲ ਲੱਗਦੀਆਂ ਵਣ ਸਟਰਿਪਾਂ ਵਿੱਚ ਅੱਗ ਲੱਗਣ ਦਾ ਖ਼ਤਰਾ ਬਹੁਤ ਜ਼ਿਆਦਾ ਹੁੰਦਾ ਹੈ। ਇਸ ਤੋਂ ਇਲਾਵਾ ਰਾਜ ਵਿੱਚ ਬਲਾਕ ਫਾਰੈਸਟ, ਜੰਗਲੀ ਜੀਵ ਸੈਂਚੁਰੀਆਂ ਅਤੇ ਪੰਜਾਬ ਭੂਮੀ ਸੁਰੱਖਿਆ ਐਕਟ, 1900 ਦੀ ਧਾਰਾ 4 / 5 ਅਧੀਨ ਬੰਦ ਰਕਬਿਆਂ ਵਿੱਚ ਬਿਨਾ ਸੋਚੇ-ਸਮਝੇ ਬੀੜੀ-ਸਿਗਰਟ ਦਾ ਟੁਕੜਾ ਸੁੱਟਣ ਨਾਲ, ਸ਼ਹਿਦ ਇਕੱਠਾ ਕਰਨ ਵਾਲਿਆਂ, ਪਸ਼ੂ ਚਾਰਨ ਵਾਲਿਆਂ ਆਦਿ ਵੱਲੋਂ ਅੱਗ ਬਾਲਣ ਨਾਲ ਪਹਾੜੀ ਰਕਬਿਆਂ ਵਿੱਚ ਵੀ ਰੁੱਖਾਂ, ਪਲਾਂਟੇਸ਼ਨਾਂ, ਜੰਗਲੀ ਜੀਵਾਂ, ਕਿਸਾਨਾਂ ਦੀਆ ਫ਼ਸਲਾਂ ਆਦਿ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਜਾਂਦਾ ਹੈ।
ਇਸ ਲਈ ਆਮ ਜਨਤਾ ਖ਼ਾਸ ਕਰਕੇ ਕਿਸਾਨ ਵੀਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਕਣਕ ਦੇ ਨਾੜ ਨੂੰ ਅੱਗ ਨਾ ਲਗਾਈ ਜਾਵੇ, ਤਾਂ ਜੋ ਨਾਲ ਲੱਗਦੀ ਵਣ ਸੰਪਤੀ ਨੂੰ ਬਚਾਇਆ ਜਾ ਸਕੇ। ਇਸ ਤੋਂ ਇਲਾਵਾ ਬੀੜਾ ਦੇ ਆਸ-ਪਾਸ ਰਹਿਣ ਵਾਲੇ ਵਸਨੀਕਾਂ ਅਤੇ ਕੰਢੀ ਇਲਾਕੇ ਦੇ ਵਸਨੀਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜਾਣੇ-ਅਣਜਾਣੇ ਵਿੱਚ ਬੀੜੀ-ਸਿਗਰਟ ਆਦਿ ਦਾ ਟੁਕੜਾ ਨਾ ਸੁੱਟਿਆ ਜਾਵੇ ਤਾਂ ਜੋ ਵਣ ਸੰਪਤੀ ਅਤੇ ਜੰਗਲੀ ਜੀਵਾਂ ਨੂੰ ਅੱਗਾਂ ਤੋਂ ਬਚਾਇਆ ਜਾ ਸਕੇ। ਬਲਾਕ ਫਾਰੈਸਟ, ਜੰਗਲੀ ਜੀਵ ਸੈਂਚੁਰੀਆਂ, ਕੰਢੀ ਇਲਾਕੇ ਵਿੱਚ ਰੁੱਖਾਂ ਅਧੀਨ ਰਕਬਿਆਂ ਨੂੰ ਅੱਗਾਂ ਤੋਂ ਬਚਾਉਣ ਲਈ ਵਣ ਵਿਭਾਗ, ਪੰਚਾਇਤਾਂ, ਵਣ ਸੁਰੱਖਿਆ ਕਮੇਟੀਆਂ ਨੂੰ ਪੂਰਾ ਸਹਿਯੋਗ ਦੇਣ ਦੀ ਖੇਚਲ ਕੀਤੀ ਜਾਵੇ।
ਇਸ ਤੋਂ ਇਲਾਵਾ ਕੰਢੀ ਇਲਾਕਿਆਂ ਦੇ ਜ਼ਮੀਨ ਮਾਲਕਾਂ ਨੂੰ ਵੀ ਬੇਨਤੀ ਕੀਤੀ ਜਾਂਦੀ ਹੈ ਕਿ ਆਪਣੇ ਰਕਬਿਆਂ ਨੂੰ ਅੱਗਾਂ ਤੋਂ ਬਚਾਉਣ ਲਈ ਢੁੱਕਵੇਂ ਕਦਮ ਉਠਾਏ ਜਾਣ ਅਤੇ ਲੋੜ ਅਨੁਸਾਰ ਵਣ ਵਿਭਾਗ ਦੀ ਮੱਦਦ ਲਈ ਜਾਵੇ। ਜੇਕਰ ਅਚਨਚੇਤ ਕਿਤੇ ਅੱਗ ਲੱਗ ਵੀ ਜਾਂਦੀ ਹੈ ਤਾਂ ਅੱਗ ਨੂੰ ਬੁਝਾਉਣ ਸੰਬੰਧੀ ਆਪਣੇ ਪੱਧਰ 'ਤੇ ਉਪਰਾਲੇ ਕਰਦੇ ਹੋਏ ਉਸ ਇਲਾਕੇ ਦੇ ਵਣ ਵਿਭਾਗ ਦੇ ਸਟਾਫ, ਪੁਲਿਸ, ਮਾਲ ਵਿਭਾਗ, ਫਾਇਰ ਵਿਭਾਗ ਨੂੰ ਵੀ ਸੂਚਿਤ ਕਰਨ ਦੇ ਨਾਲ-ਨਾਲ ਸੰਬੰਧਿਤ ਵਣ ਮੰਡਲ ਨੂੰ ਵੀ ਸੂਚਿਤ ਕਰੋ।
ਜ਼ਿਲ੍ਹਾ ਵਾਰ ਅੱਗਾਂ ਦੀ ਰੋਕਥਾਮ ਲਈ ਸੰਪਰਕ ਕਰਨ ਲਈ ਨੰਬਰ ਹੇਠ ਲਿਖੇ ਅਨੁਸਾਰ ਹਨ:
ਜ਼ਿਲ੍ਹਾ | ਵਣ ਮੰਡਲ | ਸੰਪਰਕ ਨੰ: |
ਰੂਪਨਗਰ | ਰੂਪਨਗਰ | 01881-222231 |
ਹੁਸ਼ਿਆਰਪੁਰ | ਹੁਸ਼ਿਆਰਪੁਰ | 01882-250715 |
ਨਵਾਂ ਸ਼ਹਿਰ ਐਟ ਗੜ੍ਹਸ਼ੰਕਰ | 01884-2820715 | |
ਦਸੂਹਾ | 01883-283007 | |
ਐਸ.ਏ.ਐਸ. ਨਗਰ | ਐਸ.ਏ.ਐਸ. ਨਗਰ | 0172-2298000 |
ਜਲੰਧਰ | ਜਲੰਧਰ ਐਟ ਫਿਲੌਰ | 01826-222537 |
ਸ਼ਹੀਦ ਭਗਤ ਸਿੰਘ ਨਗਰ | ਨਵਾਂ ਸ਼ਹਿਰ ਐਟ ਗੜ੍ਹਸ਼ੰਕਰ | 01884-282031 |
ਕਪੂਰਥਲਾ | ਜਲੰਧਰ ਐਟ ਫਿਲੌਰ | 01826-222537 |
ਸੰਗਰੂਰ | ਸੰਗਰੂਰ | 01672-234293 |
ਬਰਨਾਲਾ | ਸੰਗਰੂਰ | 01672-234293 |
ਮਾਨਸਾ | ਮਾਨਸਾ | 01652-227280 |
ਫਤਹਿਗੜ੍ਹ ਸਾਹਿਬ | ਪਟਿਆਲਾ | 0175-2298000 |
ਐਸ.ਏ.ਐਸ. ਨਗਰ | 0172-2298000 | |
ਗੁਰਦਾਸਪੁਰ | ਗੁਰਦਾਸਪੁਰ | 01874-22418 |
ਪਠਾਨਕੋਟ | ਪਠਾਨਕੋਟ | 0186-2220349 |
ਲੁਧਿਆਣਾ | ਲੁਧਿਆਣਾ | 0161-2550089 |
ਫਿਰੋਜ਼ਪੁਰ | ਫਿਰੋਜ਼ਪੁਰ | 01632-220698 |
ਫਾਜ਼ਿਲਕਾ | ਸ਼੍ਰੀ ਮੁਕਤਸਰ ਸਾਹਿਬ | 01633-262220 |
ਅੰਮ੍ਰਿਤਸਰ | ਅੰਮ੍ਰਿਤਸਰ | 0183-2585480 |
ਬਠਿੰਡਾ | ਬਠਿੰਡਾ | 0164-2271555 |
ਤਰਨਤਾਰਨ | ਅੰਮ੍ਰਿਤਸਰ | 0183-2585480 |
ਸ਼੍ਰੀ ਮੁਕਤਸਰ ਸਾਹਿਬ | ਸ਼੍ਰੀ ਮੁਕਤਸਰ ਸਾਹਿਬ | 01633-262220 |
ਫਰੀਦਕੋਟ | ਫਿਰੋਜ਼ਪੁਰ | 01632-220698 |
ਮੋਗਾ | ਫਿਰੋਜ਼ਪੁਰ | 01632-220697 |
ਪਟਿਆਲਾ | ਪਟਿਆਲਾ | 0175-2363852 |
माहिर कमेटी
हम आपके व्यक्तिगत विवरण किसी के साथ साझा नहीं करते हैं।
साइन इन
इस वेबसाइट पर पंजीकरण करते हुए, आप हमारी उपयोग की शर्तें और हमारी गोपनीयता नीति स्वीकार करते हैं।
साइन अप करें
इस वेबसाइट पर पंजीकरण करते हुए, आप हमारी उपयोग की शर्तें और हमारी गोपनीयता नीति स्वीकार करते हैं।